EntertainmentTop News

ਦਿਲਜੀਤ ਦੋਸਾਂਝ ਨੇ ਭਰਿਆ 114 ਕਰੋੜ ਦਾ ਟੈਕਸ, Dil Luminati Tour ਤੋਂ ਕਮਾਏ 943 ਕਰੋੜ ਰੁਪਏ


ਪੰਜਾਬੀ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਦੇ ਦਿਲ-ਲੁਮਿਨਾਟੀ ਇੰਡੀਆ ਟੂਰ 2024 ਨੇ ਪੰਜਾਬੀ ਸੰਗੀਤ ਇਤਿਹਾਸ ਦਾ ਰਿਕਾਰਡ ਤੋੜ ਦਿੱਤਾ। ਮਾਰਚ 2026 ਵਿੱਚ ਜਾਰੀ ਕੀਤੀ ਗਈ ਸਮਾਜਿਕ-ਆਰਥਿਕ ਪ੍ਰਭਾਵ ਰਿਪੋਰਟ ਮੁਤਾਬਕ ਇਸ ਟੂਰ ਨੇ 943 ਕਰੋੜ ਰੁਪਏ ਕਮਾਏ।
ਇਸ ਟੂਰ ਤੋਂ 114 ਕਰੋੜ ਰੁਪਏ ਟੈਕਸ ਮਿਲਿਆ ਅਤੇ 1.2 ਲੱਖ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਅਰਨਸਟ ਐਂਡ ਯੰਗ (EY) ਦੀ ਤਾਜਾ ਸੋਸ਼ਿਓ ਇਕੋਨਾਮਿਕ ਰਿਪੋਰਟ ਮੁਤਾਬਕ, ਇਹ ਅੰਕੜਾ ਭਾਰਤੀ ਕਲਾਕਾਰ ਦੇ ਲਾਈਵ ਟੂਰ ਦਾ ਨਵਾਂ ਬੈਂਚਮਾਰਕ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 3.2 ਲੱਖ ਤੋਂ ਵੱਧ ਦਰਸ਼ਕਾਂ ਨੇ ਟੂਰ ਵਿੱਚ ਸ਼ਿਰਕਤ ਕੀਤੀ। ਦਿੱਲੀ ਸ਼ੋਅ ਦੇਸ਼ ਦਾ ਸ਼ੋਅ ਤਾਂ ਰਿਕਾਰਡ 55 ਹਜਾਰ ਦਰਸ਼ਕਾਂ ਦੇ ਨਾਲ ਦੇਸ਼ ਦਾ ਸਭ ਤੋਂ ਵੱਡਾ ਸ਼ੋਅ ਬਣ ਗਿਆ। ਟੂਰ ਦੌਰਾਨ 13 ਸ਼ਹਿਰਾਂ ਵਿੱਚ ਕੁੱਲ 14 ਸ਼ੋਅ ਹੋਏ।
EY ਰਿਪੋਰਟ ਮੁਤਾਬਕ ਟਿਕਟਾਂ ਦੀ ਵਿਕਰੀ ਅਤੇ ਸਪਾਂਸਰਸ਼ਿਪ ਤੋਂ ਸਿੱਧਾ ਮਾਲੀਆ 276 ਕਰੋੜ ਰੁਪਏ ਸੀ, ਜਦੋਂਕਿ ਹੋਟਲਾਂ, ਯਾਤਰਾ, ਭੋਜਨ, ਖਰੀਦਦਾਰੀ ਅਤੇ ਸਥਾਨਕ ਸੇਵਾਵਾਂ ‘ਤੇ ਪ੍ਰਸ਼ੰਸਕਾਂ ਦੇ ਖਰਚੇ ਨੇ 553 ਕਰੋੜ ਰੁਪਏ ਪੈਦਾ ਕੀਤੇ। ਟੈਕਸ ਵਿੱਚ 111 ਕਰੋੜ ਰੁਪਏ (GST) ਅਤੇ ਬਾਕੀ ਸਥਾਨਕ ਇਜਾਜ਼ਤ ਫੀਸ ਸ਼ਾਮਲ ਹਨ।
ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸ ਟੂਰ ਨੇ 1.18 ਲੱਖ ਮਨੁੱਖੀ-ਦਿਨਾਂ ਦਾ ਰੁਜ਼ਗਾਰ ਪੈਦਾ ਕੀਤਾ। ਹਜ਼ਾਰਾਂ ਲੋਕਾਂ, ਜਿਨ੍ਹਾਂ ਵਿੱਚ ਲੌਜਿਸਟਿਕਸ, ਸੁਰੱਖਿਆ, ਸਟੇਜ ਉਤਪਾਦਨ, ਟੈਕਨੀਸ਼ੀਅਨ ਅਤੇ ਸਥਾਨਕ ਵਿਕਰੇਤਾ ਸ਼ਾਮਲ ਸਨ, ਨੂੰ ਸਿੱਧਾ ਰੁਜ਼ਗਾਰ ਮਿਲਿਆ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 49 ਫੀਸਦੀ ਦਰਸ਼ਕ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਤੋਂ ਆਏ ਸਨ। ਇਸ ਦੌਰਾਨ 38 ਫੀਸਦੀ ਪ੍ਰਸ਼ੰਸਕ ਸ਼ੋਅ ਵਿੱਚ ਸ਼ਾਮਲ ਹੋਣ ਲਈ ਦੂਜੇ ਸ਼ਹਿਰਾਂ ਤੋਂ ਆਏ ਅਤੇ ਕਈਆਂ ਨੇ ਆਪਣੀਆਂ ਯਾਤਰਾਵਾਂ 2-5 ਦਿਨ ਵਧਾ ਦਿੱਤੀਆਂ, ਜਿਸ ਨਾਲ ਸੈਰ-ਸਪਾਟਾ ਅਤੇ ਹਾਸਪੀਟੈਲਿਟੀ ਸੈਕਟਰ ਨੂੰ ਇੱਕ ਵੱਡਾ ਬੂਸਟ ਮਿਲਿਆ।ਦਿਲਜੀਤ ਨੇ ਟੂਰ ਦੇ ਸਫਲਤਾਪੂਰਵਕ ਸਮਾਪਨ ਲਈ ਆਪਣੇ ਪ੍ਰਸ਼ੰਸਕਾਂ ਅਤੇ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ “ਮਿਲ ਕੇ ਅਸੀਂ ਕੁਝ ਇਤਿਹਾਸਕ ਬਣਾਇਆ ਹੈ।”EY ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵੱਡੇ ਲਾਈਵ ਇਵੈਂਟ ਹੁਣ ਸਿਰਫ਼ ਮਨੋਰੰਜਨ ਹੀ ਨਹੀਂ ਦਿੰਦੇ, ਸਗੋਂ ਪੂਰੇ ਈਕੋਸਿਸਟਮ ਨੂੰ ਪਾਵਰ ਦਿੰਦੇ ਹਨ। ਇਹ ਸਫਲਤਾ ਸਿਰਫ਼ ਦਿਲਜੀਤ ਲਈ ਨਹੀਂ, ਸਗੋਂ ਪੂਰੇ ਭਾਰਤੀ ਲਾਈਵ ਸੰਗੀਤ ਉਦਯੋਗ ਲਈ ਇੱਕ ਜਿੱਤ ਹੈ। ਭਵਿੱਖ ਵਿੱਚ ਹੋਰ ਵੱਡੇ ਟੂਰ ਦੀ ਉਮੀਦ ਹੈ।ਇਹ ਸਮਾਜਿਕ-ਆਰਥਿਕ ਪ੍ਰਭਾਵ ਰਿਪੋਰਟ ਅਰਨਸਟ ਐਂਡ ਯੰਗ (EY) ਵੱਲੋਂ ਜਾਰੀ ਕੀਤੀ ਗਈ ਸੀ, ਜੋ ਕਿ ਇੱਕ ਗਲੋਬਲ ਪੇਸ਼ੇਵਰ ਸੇਵਾ ਫਰਮ ਹੈ ਜੋ ਦੁਨੀਆ ਦੀਆਂ ਚਾਰ ਸਭ ਤੋਂ ਵੱਡੀਆਂ ਵਿੱਚੋਂ ਇੱਕ ਹੈ। 1989 ਵਿੱਚ ਸਥਾਪਿਤ ਕੰਪਨੀ ਦਾ ਮੁੱਖ ਦਫਤਰ ਲੰਡਨ ਵਿੱਚ ਹੈ ਅਤੇ ਭਾਰਤ ਵਿੱਚ ਵੀ ਸਰਗਰਮ ਹੈ।
ਕੰਪਨੀ ਅਕਾਊਂਟਸ ਦੀ ਜਾਂਚ, ਟੈਕਸ ਪਲਾਨਿੰਗ, ਕਾਰੋਬਾਰੀ ਸਲਾਹਕਾਰ ਸੇਵਾਵਾਂ ਅਤੇ ਸਟ੍ਰੈਟੇਜੀ ‘ਤੇ ਕੰਮ ਕਰਦੀ ਹੈ। ਇਹ ਕਿਸੇ ਈਵੈਂਟ, ਪ੍ਰੋਜੈਕਟ, ਨੀਤੀ ਜਾਂ ਖੇਤਰ ਦੇ ਆਰਥਿਕ ਅਤੇ ਸਮਾਜਿਕ ਪ੍ਰਭਾਵ ਨੂੰ ਮਾਪਦੀ ਹੈ, ਜਿਸ ਵਿੱਚ ਟਿਕਟਾਂ ਦੀ ਵਿਕਰੀ, ਨੌਕਰੀਆਂ, ਟੈਕਸ, ਯਾਤਰਾ, ਹੋਟਲ ਅਤੇ ਸਥਾਨਕ ਕਾਰੋਬਾਰਾਂ ‘ਤੇ ਪ੍ਰਭਾਵ ਸ਼ਾਮਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button