ਦਹਾਕੇ ਦਾ ਸਭ ਤੋਂ ਵੱਡਾ ਵਿਆਹ ! 1 ਲੱਖ ਮਹਿਮਾਨ, 9 ਦਿਨ ਜਸ਼ਨ …500 ਕਰੋੜ ਰੁਪਏ ਖਰਚ
ਨਵੀਂ ਦਿੱਲੀ : ਕਰਨਾਟਕ ‘ਚ ਬੀਜੇਪੀ ਨੇਤਾ ਅਤੇ ਕਰਨਾਟਕ ਸਰਕਾਰ ‘ਚ ਸਿਹਤ ਮੰਤਰੀ ਬੀ ਸ਼੍ਰੀਰਾਮੁਲੁ ਦੀ ਬੇਟੀ ਰਕਸ਼ਿਤਾ ਦੇ ਵਿਆਹ ਖਰਚ ਦੇ ਮਾਮਲੇ ‘ਚ ਨਵਾਂ ਇਤਿਹਾਸ ਰਚਣ ਜਾ ਰਿਹਾ ਹੈ। ਦਰਅਸਲ 5 ਮਾਰਚ ਨੂੰ ਹੋਣ ਵਾਲੇ ਇਸ ਵਿਆਹ ਤੇ 500 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਵਿਆਹ ‘ਚ ਕੀ – ਕੀ ਇੰਤਜ਼ਾਮ ਕੀਤੇ ਗਏ ਹਨ ਆਓ ਜੀ ਜਾਣਦੇ ਹਾਂ।
ਵਿਆਹ ਲਈ ਬਣਾਏ ਗਏ 1 ਲੱਖ ਵਿਸ਼ੇਸ਼ ਕਾਰਡ
ਰਕਸ਼ਿਤਾ ਦੇ ਵਿਆਹ ਲਈ 1 ਲੱਖ ਵਿਸ਼ੇਸ਼ ਕਾਰਡ ਬਣਵਾਏ ਗਏ ਹਨ। ਇਸ ਕਾਰਡ ‘ਚ ਸਿਹਤ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਸੱਦੇ ਦੇ ਅੰਦਰ ਕੇਸਰ, ਇਲਾਇਚੀ, ਸੰਧੂਰ, ਹਲਦੀ ਪਾਊਡਰ ਅਤੇ ਚਾਵਲ ਰੱਖੇ ਗਏ ਹਨ।
ਨਿਰਭਿਆ ਕੇਸ ‘ਚ ਸੁਪਰੀਮ ਦਾ ਵੱਡਾ ਫੈਸਲਾ | SC on Nirbhaya Case
ਇਸ ਵਿਆਹ ‘ਚ ਸ਼ਾਮਿਲ ਹੋਣ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਲੈ ਕੇ ਪਾਰਟੀ ਦੇ ਸਾਰੇ ਵੱਡੇ ਨੇਤਾਵਾਂ ਅਤੇ ਕੇਂਦਰੀ ਮੰਤਰੀਆਂ ਨੂੰ ਸੱਦਾ ਦਿੱਤਾ ਗਿਆ ਹੈ।
ਵਿਆਹ ਲਈ 40 ਏਕੜ ਦੇ ਗਰਾਊਂਡ ਵਿੱਚ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ। ਜਾਣਕਾਰੀ ਮੁਤਾਬਕ 27 ਏਕੜ ਜਗ੍ਹਾ ‘ਚ ਵਿਆਹ ਹੋਵੇਗਾ ਉਥੇ ਹੀ 15 ਏਕੜ ਜ਼ਮੀਨ ਸਿਰਫ ਪਾਰਕਿੰਗ ਲਈ ਰੱਖੀ ਗਈ ਹੈ।
ਲਓ ਜੀ ਇੱਕ ਹੋਰ ਕਾਂਗਰਸੀ ਐੱਮਪੀ ਦਾ ਫੁੱਟਿਆ ਕੈਪਟਨ ਖਿਲਾਫ ਗੁੱਸਾ,ਸੁਣਾਈਆਂ ਖਰੀਆਂ-ਖਰੀਆਂ
ਵਿਆਹ ਦਾ ਸੈੱਟ ਤਿਆਰ ਕਰ ਰਹੇ ਹਨ ਬਾਲੀਵੁੱਡ ਦੇ ਡਾਇਰੈਕਟਰ
ਇਸ ਵਿਆਹ ਦੀ ਤਿਆਰੀ ਪਿਛਲੇ ਤਿੰਨ ਮਹੀਨੇ ਤੋਂ ਚੱਲ ਰਹੀ ਹੈ ਬਾਲੀਵੁਡ ਦੇ ਡਾਇਰੈੈਕਟਰ ਇਸ ਵਿਆਹ ਦਾ ਸੈੱਟ ਤਿਆਰ ਕਰ ਰਹੇ ਹਨ। ਤਿੰਨ ਮਹੀਨੇ ਤੋਂ ਮਜ਼ਜਦੂਰ ਇਸ ਕੰਮ ‘ਚ ਲੱਗੇ ਹਨ। ਇਹ ਸੈੱਟ ਹੰਪੀ ਵੀਰੂਪਕਸ਼ ਮੰਦਰ ਸਮੇਤ ਕਈ ਮੰਦਿਰਾਂ ਦੀ ਤਰਜ ‘ਤੇ ਬਣਾਇਆ ਜਾ ਰਿਹਾ ਹੈ ਜੋ 4 ਏਕੜ ‘ਚ ਫੈਲਿਆ ਹੋਇਆ ਹੈ।
ਸ਼੍ਰੀਰਾਮੁਲੁ ਨੇ ਆਪਣੀ ਧੀ ਨੂੰ ਸਜਾਉਣ ਲਈ ਬਾਲੀਵੁਡ ਸਟਾਰ ਦੀਪਿਕਾ ਪਾਦੂਕੋਣ ਦੇ ਮੇਕਅੱਪ ਆਰਟਿਸਟ ਨੂੰ ਬੁਲਾਇਆ ਹੈ। ਇਸ ਤੋਂ ਇਲਾਵਾ ਫੋਟੋ ਅਤੇ ਵੀਡੀਓਗ੍ਰਾਫੀ ਲਈ ਜੈਰਾਮਨ ਪਿਲੱਈ ਅਤੇ ਦਲੀਪ ਦੀ ਟੀਮ ਨੂੰ ਬੁਲਾਇਆ ਗਿਆ ਹੈ। ਇਸ ਟੀਮ ਨੇ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦੇ ਸ਼ਾਹੀ ਵਿਆਹ ‘ਚ ਫੋਟੋਗ੍ਰਾਫੀ ਵੀਡੀਓਗ੍ਰਾਫੀ ਕੀਤੀ ਸੀ।
‘AAP’ ਵੱਲੋਂ Navjot Sidhu ਹੋਣਗੇ ਮੁੱਖ ਮੰਤਰੀ !
ਦਸ਼ਕ ਦਾ ਸਭ ਤੋਂ ਵੱਡਾ ਹੋਵੇਗੀ ਇਹ ਵਿਆਹ
ਨੌਂ ਦਿਨਾਂ ਤੱਕ ਚੱਲਣ ਵਾਲੇ ਇਸ ਵਿਆਹ ਦੀ ਸ਼ੁਰੂਆਤ 27 ਫਰਵਰੀ ਤੋਂ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਆਹ ਇਸ ਦਸ਼ਕ ਦਾ ਸਭ ਤੋਂ ਵੱਡਾ ਵਿਆਹ ਹੋਵੇਗਾ। ਇਸ ਤੋਂ ਪਹਿਲਾਂ ਸਾਲ 2016 ‘ਚ ਹੁਈ ਜੀ ਜਨਾਰਦਨ ਰੇੱਡੀ ਦੀ ਧੀ ਬ੍ਰਾਹਮਣੀ ਦੇ ਵਿਆਹ ਦੇ ਨਾਂ ‘ਤੇ ਇਹ ਰਿਕਾਰਡ ਸੀ।
ਇਨ੍ਹੇ ਆਲੀਸ਼ਾਨ ਵਿਆਹ ਦਾ ਪ੍ਰਬੰਧ ਕਰਨ ਵਾਲੇ ਜਨਾਰਦਨ ਰੇੱਡੀ ਹੁਣ ਆਪਣੇ ਦੋਸਤ ਸ਼੍ਰੀਰਾਮੁਲੁ ਦੇ ਵਿਆਹ ਦੇ ਪ੍ਰਬੰਧ ਵਿੱਚ ਮਦਦ ਕਰ ਰਹੇ ਹਨ। 200 ਲੋਕ ਕੇਵਲ ਫੁੱਲਾਂ ਨੂੰ ਸਜਾਉਣ ਲਈ ਲਗਾਏ ਗਏ ਹਨ। ਬਾਲੀਵੁਡ ਤੋਂ ਵੀ ਆਰਟ ਡਾਇਰੈਕਟਰ ਬੁਲਾਏ ਗਏ ਹਨ। ਇੱਕ ਹੋਰ ਸੈਟ ਬੇਲਾਰੀ ‘ਚ ਬਣਾਏ ਜਾ ਰਹੇ ਹਨ ਜਿੱਥੇ ਵਿਆਹ ਤੋਂ ਬਾਅਦ ਰਿਸੈਪਸ਼ਨ ਹੋਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.