ਨਵਾਂਸ਼ਹਿਰ : ਪੰਜਾਬ ਦੀ ਆਮ ਆਦਮੀ ਸਰਕਾਰ ਨੇ ਆਪਣਾ ਸਮਾਂ ਪੂਰਾ ਹੋਣ ‘ਤੇ ਪਹਿਲਾਂ ਹੀ ਸੂਬੇ ਦੇ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ। ਅਜਿਹੇ ‘ਚ ਕੰਪਨੀਆਂ ਵੱਲੋਂ ਟੋਲ ਦਾ ਸਮਾਂ ਵਧਾਉਣ ਦੀ ਮੰਗ ਪੂਰੀ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਦਸੂਹਾ ਤੋਂ ਲੈ ਕੇ ਬਲਾਚੌਰ ਤੱਕ ਦੇ ਤਿੰਨ ਵੱਡੇ ਟੋਲ ਪਲਾਜ਼ੇ ਅੱਜ ਰਾਤ 12 ਵਜੇ ਤੋਂ ਬੰਦ ਹੋਣ ਜ਼ਾ ਰਹੇ ਹਨ ਜਿਸਦਾ ਸਮਾਂ 14 ਫਰਵਰੀ ਤੱਕ ਦਾ ਸੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਇਸ ਸਬੰਧੀ ਟੋਲ ਨੇੜੇ ਨੋਟਿਸ ਬੋਰਡ ਵੀ ਲਗਾਇਆ ਗਿਆ।
ਮਾਂ-ਪਿਓ ਨੂੰ ਧੱਕੇ ਮਾਰਨ ਵਾਲੇ ਸਾਵਧਾਨ, ਬਣ ਗਿਆ ਨਵਾਂ ਕਾਨੂੰਨ, ਹੋਵੇਗੀ ਸਖ਼ਤ ਕਾਰਵਾਈ | D5 Channel Punjabi
ਉਕਤ ਟੋਲ ਪਲਾਜ਼ਾ ਕਰੀਬ 16 ਸਾਲ ਪਹਿਲਾਂ ਮਾਰਚ 2007 ਵਿਚ ਚਾਲੂ ਹੋਇਆ ਸੀ। ਇਸ ਦਾ ਠੇਕਾ ਖਤਮ ਹੋਣ ਤੋਂ ਬਾਅਦ ਹੁਣ ਇਸ ਦੀ ਥਾਂ ‘ਤੇ ਨਵਾਂ ਟੋਲ ਪਲਾਜ਼ਾ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਘੱਟ ਹਨ ਕਿਉਂਕਿ ਮੌਜੂਦਾ ਪਾਰਟੀ ਸਰਕਾਰ ਵੱਲੋਂ ਰਾਜ ਦੀਆਂ ਸੜਕਾਂ ‘ਤੇ ਟੋਲ ਵਸੂਲਣ ਦੀ ਨੀਤੀ ਖਤਮ ਕੀਤੀ ਗਈ ਹੈ |
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.