ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਵਿੱਚ ਸ਼ੁੱਕਰਵਾਰ ਨੂੰ ਦਹਿਸ਼ਤ ਦਾ ਮਾਹੌਲ ਬਣ ਗਿਆ। ਅਫਵਾਹ ਫੈਲੀ ਕਿ ਰੇਲਵੇ ਸਟੇਸ਼ਨ ‘ਤੇ ਦੋ ਗੱਡੀਆਂ ਇੱਕੋ ਟ੍ਰੈਕ ‘ਤੇ ਹਨ ਅਤੇ ਉਹ ਆਪਸ ‘ਚ ਟਕਰਾ ਜਾਣਗੀਆਂ ਪਰ ਜਦੋਂ ਇਸ ਬਾਰੇ ਰੇਲਵੇ ਅਧਿਕਾਰੀਆਂ ਅਤੇ ਦਸੂਹਾ ਰੇਲਵੇ ਸਟੇਸ਼ਨ ‘ਤੇ ਤਾਇਨਾਤ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਹਕੀਕਤ ਕੁਝ ਹੋਰ ਹੀ ਨਿਕਲੀ।
ਜਲੰਧਰ ਤੋਂ ਆਰਡਰ ਕੀਤੇ ਇੰਜਣ ਅਤੇ ਟਰੇਨ ਨੂੰ ਆਹਮੋ-ਸਾਹਮਣੇ ਆਉਂਦਿਆਂ ਦੇਖ ਕੇ ਇਹ ਅਫਵਾਹ ਫੈਲ ਗਈ ਸੀ ਕਿ ਦੋਵੇਂ ਟਰੇਨਾਂ ਆਪਸ ‘ਚ ਟਕਰਾ ਗਈਆਂ ਹਨ, ਜਦਕਿ ਸੱਚਾਈ ਇਹ ਹੈ ਕਿ ਦਸੂਹਾ ਰੇਲਵੇ ਸਟੇਸ਼ਨ ਨੇੜੇ ਦੇਰੀ ਨਾਲ ਚੱਲ ਰਹੀ ਬੇਗਮਪੁਰਾ ਐਕਸਪ੍ਰੈੱਸ ਦਾ ਇੰਜਣ ਪਿੰਡ ਉਸਮਾਨ ਸ਼ਹੀਦ ਕੋਲ ਖਰਾਬ ਹੋ ਗਿਆ। ਰੇਲ ਵਿਭਾਗ ਨੂੰ ਸੂਚਨਾ ਦਿੱਤੀ ਗਈ ਰੇਲ ਗੱਡੀ ਦਸੂਹਾ ਸਟੇਸ਼ਨ ‘ਤੇ ਪਹੁੰਚਣ ਤੋਂ ਪਹਿਲਾਂ ਹੀ ਟ੍ਰੈਕ ‘ਤੇ ਰੁਕ ਗਈ।
ਇਸ ਤੋਂ ਬਾਅਦ ਪਠਾਨਕੋਟ ਡਿਪੂ ਤੋਂ ਇੰਜਣ ਮੰਗਵਾਇਆ ਗਿਆ, ਜਿਸ ਰਾਹੀਂ ਰੇਲਗੱਡੀ ਨੂੰ ਦਸੂਹਾ ਰੇਲਵੇ ਸਟੇਸ਼ਨ ’ਤੇ ਲਿਜਾਇਆ ਗਿਆ। ਹੁਣ ਜੰਮੂ ਤੋਂ ਚੱਲੀ ਇਸ ਰੇਲ ਗੱਡੀ ਨੂੰ ਅੱਗੇ ਲਿਜਾਣ ਲਈ ਜਲੰਧਰ ਰੇਲਵੇ ਸਟੇਸ਼ਨ ਤੋਂ ਇੰਜਣ ਮੰਗਵਾਇਆ ਗਿਆ। ਕਰੀਬ 2 ਘੰਟੇ ਬਾਅਦ ਇੰਜਣ ਬਦਲ ਕੇ ਗੱਡੀ ਨੂੰ ਅੱਗੇ ਰਵਾਨਾ ਕੀਤਾ ਗਿਆ।
ਇਸ ਸਬੰਧੀ ਦਸੂਹਾ ਰੇਲਵੇ ਥਾਣਾ ਇੰਚਾਰਜ ਮਲਕੀਤ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਕੋਈ ਹਾਦਸਾ ਨਹੀਂ ਹੋਇਆ ਪਰ ਇੰਜਣ ਫੇਲ ਹੋਣ ਕਾਰਨ ਇਹ ਸਮੱਸਿਆ ਆਈ ਹੈ। ਦਸੂਹਾ ਦੇ ਰੇਲਵੇ ਅਧਿਕਾਰੀਆਂ ਨੇ ਸਖ਼ਤ ਮਿਹਨਤ ਤੋਂ ਬਾਅਦ ਇਸ ਨੂੰ ਰਵਾਨਾ ਕੀਤਾ।
ਰੇਲਵੇ ਪੁਲਿਸ ਅਧਿਕਾਰੀ ਐਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਬੇਗਮਪੁਰਾ ਐਕਸਪ੍ਰੈਸ ਟਰੇਨ ਨੰਬਰ 12238 ਜੰਮੂ ਤੋਂ ਵਾਰਾਣਸੀ ਲਈ ਰਵਾਨਾ ਹੋਈ ਸੀ, ਜਿਸ ਨੂੰ ਰਾਧੇ ਸ਼ਿਆਮ ਮਨੀ ਚਲਾ ਰਹੇ ਸਨ। ਉਸ ਵੱਲੋਂ ਇੰਜਣ ਫੇਲ ਹੋਣ ਦੀ ਸੂਚਨਾ ਦਿੱਤੀ ਗਈ ਸੀ। ਇਸ ਦਾ ਇੰਜਣ 6.50 ਮਿੰਟ ‘ਤੇ ਖਰਾਬ ਹੋ ਗਿਆ, ਜਿਸ ਤੋਂ ਬਾਅਦ ਟਰੇਨ ਨੂੰ ਇੱਥੋਂ 7.55 ‘ਤੇ ਰਵਾਨਾ ਕੀਤਾ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.