ਦਰਭੰਗਾ ਤੋਂ ਨਵੀਂ ਦਿੱਲੀ ਜਾ ਰਹੀ 12565 ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈਸ ਟਰੇਨ ‘ਚ ਬੰਬ ਹੋਣ ਦੀ ਧਮਕੀ, ਯੂਪੀ ਦੇ ਗੋਂਡਾ ‘ਚ ਤਲਾਸ਼ੀ
ਨਵੀਂ ਦਿੱਲੀ: ਉਡਾਣਾਂ ਤੋਂ ਬਾਅਦ ਹੁਣ ਟਰੇਨ ਵਿੱਚ ਬੰਬ ਹੋਣ ਦੀਆਂ ਖ਼ਬਰਾਂ ਆਉਣ ਲੱਗ ਪਈਆਂ, ਬਿਹਾਰ ਦੇ ਦਰਭੰਗਾ ਤੋਂ ਨਵੀਂ ਦਿੱਲੀ ਜਾ ਰਹੀ 12565 ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈਸ ਟਰੇਨ ‘ਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਸੂਚਨਾ ਤੋਂ ਬਾਅਦ ਸਾਵਧਾਨੀ ਦੇ ਤੌਰ ‘ਤੇ ਟਰੇਨ ਨੂੰ ਯੂਪੀ ਦੇ ਗੋਂਡਾ ਸਟੇਸ਼ਨ ‘ਤੇ ਰੋਕ ਦਿੱਤਾ ਗਿਆ ਅਤੇ ਟਰੇਨ ‘ਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ। ਬਾਅਦ ‘ਚ ਬੰਬ ਦੀ ਗੱਲ ਸਿਰਫ ਅਫਵਾਹ ਨਿਕਲੀ, ਰਿਪੋਰਟ ਮੁਤਾਬਕ ਦਿੱਲੀ ਕੰਟਰੋਲ ਰੂਮ ਨੂੰ ਬਿਹਾਰ ਸੰਪਰਕ ਕ੍ਰਾਂਤੀ ਟਰੇਨ ‘ਚ ਬੰਬ ਹੋਣ ਦੀ ਖਬਰ ਮਿਲੀ ਸੀ। ਇਸ ਤੋਂ ਬਾਅਦ ਗੋਂਡਾ ਦੇ ਐਸਪੀ, 2 ਏਐਸਪੀ ਅਤੇ ਸਿਵਲ ਪੁਲਿਸ ਦੇ 1 ਸੀਓ ਦੇ ਨਾਲ ਨਗਰ ਕੋਤਵਾਲੀ ਪੁਲਿਸ ਦੀ ਗੱਡੀ ਵਿੱਚ ਡਾਗ ਸਕੁਐਡ ਦੇ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਰੇਲ ਗੱਡੀ ਦੀਆਂ ਸਾਰੀਆਂ ਬੋਗੀਆਂ ਵਿੱਚ ਆਰਪੀਐਫ ਅਤੇ ਜੀਆਰਪੀ ਦੇ ਜਵਾਨ ਵੀ ਮੌਜੂਦ ਸਨ। ਰੇਲਵੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰੇਲਗੱਡੀ ਸ਼ਾਮ 7:32 ‘ਤੇ ਗੋਂਡਾ ਸਟੇਸ਼ਨ ‘ਤੇ ਪਹੁੰਚੀ ਅਤੇ ਜਾਂਚ ਕਰਨ ਤੋਂ ਬਾਅਦ 9:45 ‘ਤੇ ਅੱਗੇ ਭੇਜੀ ਗਈ। ਪੁਲਿਸ ਅਤੇ ਰੇਲਵੇ ਪੁਲਿਸ ਬੰਬ ਦੀ ਫਰਜ਼ੀ ਖ਼ਬਰ ਦੇਣ ਵਾਲੇ ਫ਼ੋਨ ਨੰਬਰ ਨੂੰ ਟਰੇਸ ਕਰ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.