Breaking NewsD5 specialNewsPunjab

ਦਰਬਾਰ ਸਾਹਿਬ, ਤਰਨਤਾਰਨ ਦੀ ਢਾਹੀ ਇਤਿਹਾਸਕ ਦਰਸ਼ਨੀ ਡਿਉਢੀ, Live ਤਸਵੀਰਾਂ, ਕਾਰ ਸੇਵਾ ਵਾਲੇ ਬਾਬੇ ਉਤਰੇ ਮਨਮਾਨੀਆਂ ‘ਤੇ (ਵੀਡੀਓ)

ਪੁਰਾਤਨ ਇਮਰਾਤਾਂ ਕੇਵਲ ਇੱਟਾਂ ਗਾਰਿਆਂ ਦਾ ਸੁਮੇਲ ਹੀ ਨਹੀਂ ਹੁੰਦੀਆਂ, ਸਗੋਂ ਇਹ ਵਿਚਾਰਧਾਰਾ ਨਾਲ ਵੀ ਅਟੁੱਟ ਰਿਸ਼ਤਿਆਂ ‘ਚ ਬੱਝੀਆਂ ਹੁੰਦੀਆਂ ਹਨ। ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ 200 ਸਾਲ ਤੋਂ ਵੱਧ ਪੁਰਾਤਨ ਦਰਸ਼ਨੀ ਡਿਊੜੀ ਨੂੰ ਮੁਰੰਮਤ ਦੇ ਨਾਮ ਤੇ ਢਾਹੇ ਜਾਣ ਦਾ ਕਾਰਜ ਸਿੱਖਾਂ ਨੇ 2018 ਚ ਰੋਕ ਲਿਆ ਸੀ ਪਰ ਮੁੜ ਇਸ ਪੁਰਾਤਨ ਦਰਸ਼ਨੀ ਡਿਉੜੀ ਨੁੰ ਮੁਰੰਮਤ ਦੇ ਨਾਮ ਤੇ ਢਾਹੇ ਜਾਣ ਦੀ ਖਬਰ ਨੇ ਸਿੱਖਾਂ ਨੁੰ ਇਕ ਵਾਰ ਮੁੜ ਝੰਜੋੜ ਕੇ ਰੱਖ ਦਿੱਤਾ ਹੈ।

Read Also ਗੁਰਦੁਆਰਾ ਨਨਕਾਣਾ ਸਾਹਿਬ ਨੂੰ ਸਿੱਖ ਕੌਮ ਦਾ ਛੇਵਾਂ ਤਖਤ ਐਲਾਨਿਆ ਜਾਵੇ : ਸਰਨਾ

ਇਹ ਪਹਿਲੀ ਵਾਰ ਨਹੀਂ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਨੈਤਿਕ ਫਰਜ਼ ਤੋਂ ਉਲਟ ਕਦਮ ਚੁੱਕਿਆ ਹੋਵੇ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਪੁਰਾਤਨ ਦਰਸ਼ਨੀ ਡਿਉੜੀ ਦੀ ਕਾਰ ਸੇਵਾ ਜਦੋਂ ਜਗਤਾਰ ਸਿੰਘ ਤਰਨਤਾਰਨ ਨੂੰ ਸੌਂਪੀ ਗਈ ਸੀ। ਉਦੋਂ 14 ਸਤੰਬਰ 2018 ਨੂੰ ਵੀ ਇਸ ਪੁਰਾਤਨ ਦਰਸ਼ਨੀ ਡਿਊੜੀ ਨੂੰ ਢਾਹਿਆ ਜਾਣ ਲੱਗਾ ਸੀ ਤਾਂ ਮੌਕੇ ਤੇ ਮੌਜੂਦ ਸੰਗਤ ਨੇ ਸਖਤ ਵਿਰੋਧ ਕਰਕੇ ਢਾਹਉਣ ਤੋ ਰੋਕ ਲਿਆ ਸੀ।

ਜਦੋਂ ਬਾਬਾ ਮੋਹਿੰਦਰ ਸਿੰਘ ਕਾਰ ਸੇਵਾ ਵਾਲਿਆ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕੀ ਕਹਿਣਾ ਸੀ ਤੁਸੀਂ ਖੁਦ ਹੀ ਸੁਣ ਲਵੋ। ਇਸ ਦੇ ਨਾਲ ਹੀ ਮਨਜਿੰਦਰ ਸਿੰਘ ਸਿਰਸਾ ਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਢਾਹੀ ਗਈ ਪੁਰਾਤਨ ਵਿਰਾਸਤੀ ਡਿਉੜੀ ਨੁੰ ਗਲਤ ਦਸਿਆ ਹੈ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰਾਤਨ ਵਿਰਾਸਤੀ ਡਿਉੜੀ ਦੀ ਮਹਾਨਤਾ ਤੋਂ ਅਣਜਾਣ ਸੀ ਜਾ ਫੇਰ ਉਹ ਇਤਿਹਾਸ ਮੁਕਾਊ ਅਤੇ ਵਿਰਾਸਤ ਢਾਊ ਨੀਤੀ ਅਪਣਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button