Breaking NewsD5 specialNewsPunjabTop News

ਥਾਪਰ ਯੂਨੀਵਰਸਿਟੀ ਤੋਂ ਆਏ ਕੋਵਿਡ ਦੇ 164 ਪਾਜ਼ਿਟਿਵ ਕੇਸ

ਪਟਿਆਲਾ : ਥਾਪਰ ਯੂਨੀਵਰਸਿਟੀ ਦੇ 16 ਵਿਦਿਆਰਥੀਆਂ ਤੇ ਰਜਿਸਟਰਾਰ ਸਮੇਤ ਜ਼ਿਲ੍ਹੇ ‘ਚ 164 ਕੋਵਿਡ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ। ਪ੍ਰਾਪਤ 2750 ਦੇ ਕਰੀਬ ਰਿਪੋਰਟਾਂ ਵਿੱਚੋਂ 164 ਕੋਵਿਡ ਪਾਜ਼ਿਟਿਵ ਪਾਏ ਗਏ ਹਨ। ਕੁੱਲ ਮਾਮਲਿਆਂ ਦੀ ਗਿਣਤੀ 18,482 ਹੋ ਗਈ ਹੈ। ਮਿਸ਼ਨ ਫਤਿਹ ਤਹਿਤ ਜ਼ਿਲ੍ਹੇ ਦੇ 72 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 16,778 ਹੋ ਗਈ ਹੈ। ਚਾਰ ਹੋਰ ਕੋਵਿਡ ਪਾਜ਼ਿਟਿਵ ਮਰੀਜ਼ਾਂ ਦੀ ਮੌਤ ਹੋਣ ਨਾਲ ਜ਼ਿਲ੍ਹੇ ‘ਚ ਕੁੱਲ ਮੌਤਾਂ ਦੀ ਗਿਣਤੀ 530 ਹੋ ਗਈ ਹੈ ਅਤੇ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1089 ਹੈ।

ਰਾਕੇਸ਼ ਟਿਕੈਤ ਨੇ ਫਿਰ ਕਰਤਾ ਵੱਡਾ ਐਲਾਨ !ਸੋਚਾਂ ‘ਚ ਪਾਈ ਕੇਂਦਰ ਸਰਕਾਰ ! ਕਲਕੱਤੇ ਤੋਂ ਹੀ ਆਈ ਖੁਸ਼ੀ ਦੀ ਖ਼ਬਰ !

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ 164 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 117, ਸਮਾਣਾ ਤੋਂ 01, ਰਾਜਪੁਰਾ ਤੋਂ 07, ਨਾਭਾ ਤੋਂ 08, ਬਲਾਕ ਭਾਦਸੋਂ ਤੋਂ 09, ਬਲਾਕ ਕੌਲੀ ਤੋਂ 06, ਬਲਾਕ ਕਾਲੋਮਾਜਰਾ ਤੋਂ 04, ਬਲਾਕ ਹਰਪਾਲਪੁਰ ਤੋਂ 04, ਬਲਾਕ ਸ਼ੁਤਰਾਣਾ ਤੋਂ 02 ਅਤੇ ਬਲਾਕ ਦੁਧਣ ਸਾਂਧਾਂ ਤੋਂ 06 ਕੇਸ ਰਿਪੋਰਟ ਹੋਏ ਹਨ। ਨੋਡਲ ਅਫ਼ਸਰ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਥਾਪਰ ਯੂਨੀਵਰਸਿਟੀ ਦੇ ਕੈਂਪਸ ਵਿਚ 16 ਪਾਜ਼ੇਟਿਵ ਕੇਸ ਆਉਣ ‘ਤੇ ਕੈਂਪਸ ਦੇ ਹੋਸਟਲ ਬੀ ਅਤੇ ਐੱਮ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ। ਪਾਜ਼ਿਟਿਵ  ਕੇਸਾਂ ਦੀ ਟ੍ਰੇਸਿੰਗ ਅਜੇ ਜਾਰੀ ਹੈ। ਰਿਪੋਰਟਾਂ ਆਉਣ ‘ਤੇ ਕੰਟੇਨਮੈਂਟ ਦੇ ਏਰੀਏ ਬਾਰੇ ਮੁੜ ਵਿਚਾਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਂ ਪੂਰਾ ਹੋਣ ਅਤੇ ਕੋਈ ਨਵਾਂ ਕੇਸ ਨਾ ਆਉਣ ‘ਤੇ ਪ੍ਰਤਾਪ ਨਗਰ ਅਤੇ ਦੀਪ ਕਾਲੋਨੀ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ‘ਚੋਂ ਬਾਹਰ ਕੱਢ ਦਿੱਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button