Breaking NewsD5 specialNewsPunjab

ਥਾਣੇ ‘ਚ ਲੋਕਾਂ ਨੇ ਸ਼ਰੇਆਮ ਕੁੱਟਿਆ SHO, ਭੱਜਣ ਨੂੰ ਵੀ ਨਹੀਂ ਦਿੱਤਾ ਰਾਹ (ਵੀਡੀਓ)

ਫਿਰੋਜ਼ਪੁਰ : ਲੋਕਾਂ ਦੀ ਰਾਖੀ ਕਰਨ ਵਾਲੀ ਪੁਲਿਸ ਹੁਣ ਆਪ ਸੁਰੱਖਿਅਤ ਨਹੀਂ ਜਾਪਦੀ ਨਜ਼ਰ ਆਉਦੀ। ਮਾਮਲਾ ਫਿਰੋਜ਼ਪੁਰ ਸਿਟੀ ਥਾਣੇ ਦਾ ਹੈ ਜਿਥੇ ਥਾਣੇ ‘ਚ ਪਹੁੰਚ ਕੇ 20-25 ਵਿਅਕਤੀਆਂ ਵਲੋਂ ਐਸਐਚਓ ਤੇ ਹਮਲਾ ਕਰ ਦਿੱਤਾ। ਜਿਸ ਦੌਰਾਨ ਐਸਐਚਓ ਚੰਦਰ ਸ਼ੇਖਰ ਨੂੰ ਕਾਫੀ ਸੱਟਾ ਵੀ ਲੱਗੀਆਂ, ਸ਼ਹਿਰ ‘ਚ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਲੋਕਾਂ ਵਲੋਂ ਕੀਤੀ ਮੰਗ ਤੋਂ ਬਾਅਦ ਪੁਲਿਸ ਵਲੋਂ ਸ਼ਹਿਰ ਚ ਥਾਂ-ਥਾਂ ਨਾਕੇ ਲਗਾਏ ਗਏ ਸਨ। ਇਸੇ ਦੌਰਾਨ ਪੁਲਿਸ ਦਾ ਕੁਝ ਸ਼ਰਾਰਤੀ ਅਨਸਰਾਂ ਨਾਲ ਝਗੜਾ ਹੋ ਗਿਆ।

Read Also ਆਇਆ ਤਾਂ ਬੰਦਾ ਕੁੱਟਣ ਸੀ ਪਰ ਆਪ ਹੀ ਕੁੱਟਿਆ ਗਿਆ, LIVE VIDEO

ਜਿਸ ਤੋਂ ਉਨ੍ਹਾਂ ਲੋਕਾਂ ਵਲੋਂ ਆਪਣੇ ਪਰਿਵਾਰ ਸਮੇਤ ਥਾਣੇ ਚ ਝਗੜਾ ਕੀਤਾ ਗਿਆ ਗੱਲ ਇਥੋਂ ਤੱਕ ਆ ਗਈ ਕੀ ਥਾਣਾ ਮੁਖੀ ਨਾਲ ਹੱਥੋ ਪਾਈ ਕੀਤੀ ਗਈ ਤੇ ਉਸਦੀ ਵਰਦੀ ਤੱਕ ਪਾੜ ਦਿੱਤੀ ਗਈ। ਉੱਧਰ ਇਸ ਬਾਰੇ ਡਾਕਟਰ ਦਾ ਕਹਿਣਾ ਹੈ ਕਿ ਕੁੱਟਮਾਰ ਦੌਰਾਨ ਪੀੜਤ ਦੇ ਕੋਈ ਵੀ ਗੁੱਝੀ ਸੱਟ ਲੱਗਣ ਤੋਂ ਬਚਾਅ ਰਿਹਾ। ਇਹ ਸਭ ਦੇਖਣ ਤੋਂ ਬਾਅਦ ਵੱਡਾ ਸਵਾਲ ਇਹ ਉੱਠਦਾ, ਜਿਥੇ ਲੋਕਾਂ ਦੀ ਰਾਖੀ ਕਰਨ ਵਾਲੀ ਪੁਲਿਸ ਨਾਲ ਹੀ ਕੁੱਟਮਾਰ ਹੋ ਰਹੀ ਐ ਉਥੇ ਆਮ ਲੋਕ ਕਿਵੇਂ ਸੁਰੱਖਿਅਤ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button