PunjabTop News

ਤੱਗੜ ਯੂਐੱਸਏ ਗਰੁੱਪ ਨੇ ਲਈ ਹੁਸ਼ਿਆਰਪੁਰ ਕਤਲ ਕਾਂਡ ਦੀ ਜ਼ਿੰਮੇਵਾਰੀ

ਹੁਸ਼ਿਆਰਪੁਰ ਦੇ ਰਹੀਮਪੁਰ ਇਲਾਕੇ ਵਿੱਚ ਸਥਿਤ ਦਾਣਾ ਮੰਡੀ ਵਿੱਚ ਹੋਏ ਕਤਲ ਕਾਂਡ ਦੀ ਜ਼ਿੰਮੇਵਾਰੀ ਤੱਗੜ ਯੂਐਸਏ ਗਰੁੱਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾ ਕੇ ਲੈ ਲਈ ਹੈ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਤੇ ਦੋ ਜਣੇ ਜ਼ਖ਼ਮੀ ਹੋ ਗਏ ਸਨਗਰੁੱਪ ਵੱਲੋਂ ਲਈ ਜ਼ਿੰਮੇਵਾਰੀ ਤੋਂ ਸਪਸ਼ਟ ਹੋ ਗਿਆ ਕਿ ਇਹ ਗੋਲੀਕਾਂਡ ਗੈਂਗਵਾਰ ਦਾ ਨਤੀਜਾ ਹੈ। ਬਿੱਲਾ ਟਾਂਡਾ ਵੱਲੋਂ ਆਪਣੇ ਇੰਸਟਾਗ੍ਰਾਮ ਪੇਜ ਤੋਂ ਪਾਈ ਪੋਸਟ ਵਿੱਚ ਉਸਨੇ ਲਿਖਿਆ ਹੈ ਕਿ ਉਨਾਂ ਦੀ ਇਹ ਦੁਸ਼ਮਣੀ ਯਾਰਮਾਰੀ ਦਾ ਨਤੀਜਾ ਹੈ। ਬਿੱਲਾ ਟਾਂਡਾ ਨੇ ਪੋਸਟ ਵਿੱਚ ਸਪਸ਼ਟ ਕੀਤਾ ਕਿ ਉਹਨਾਂ ਦੀ ਦੁਸ਼ਮਣੀ ਲੁਧਿਆਣਾ ਜੇਲ੍ਹ ਵਿੱਚੋਂ ਸ਼ੁਰੂ ਹੋਈ ਸੀ ਅਤੇ ਮਨਪ੍ਰੀਤ ਸਿੰਘ ਵਾਸੀ ਸੈਦਪੁਰ ਨੇ ਯਾਰ ਮਾਰ ਕਰਦੇ ਹੋਏ ਉਹਨਾਂ ਦੇ ਇੱਕ ਦੋਸਤ ਨੂੰ ਮਰਵਾਇਆ ਸੀ।

ਉਨ੍ਹਾਂ ਪੋਸਟ ਵਿੱਚ ਸਪਸ਼ਟ ਕੀਤਾ ਹੈ ਕਿ ਮੰਡੀ ਵਿੱਚ ਮਿਲਿਆ ਮੈਗਜ਼ੀਨ ਉਹਨਾਂ ਦਾ ਨਹੀਂ ਹੈ ਬਲਕਿ ਇਹ ਮੈਗਜ਼ੀਨ ਮ੍ਰਿਤਕ ਅਤੇ ਉਸਦੇ ਨਾਲ ਆਏ 25 ਤੋਂ 30 ਬੰਦਿਆਂ ਦਾ ਸੀ। ਉਸ ਰਾਹੀਂ ਉਹਨੇ ਇਹ ਵੀ ਕਿਹਾ ਹੈ ਕਿ ਮਨਪ੍ਰੀਤ ਆਪਣੇ 25 ਤੋਂ 30 ਬੰਦਿਆਂ ਨਾਲ ਮੰਡੀ ਵਿੱਚ ਮੌਜੂਦ ਸੀ ਤੇ ਇਹਨਾਂ ਦੇ ਕੋਲ 10 ਤੋਂ 15 ਤੱਕ ਹਥਿਆਰ ਵੀ ਸੀ ਪਰ ਕੋਈ ਵੀ ਗੋਲੀ ਚਲਾਉਣ ਦੀ ਜਾਂ ਹਵਾਈ ਫਾਇਰ ਕਰਨ ਦੀ ਹਿੰਮਤ ਨਾ ਕਰ ਸਕਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button