Breaking NewsD5 specialInternationalNewsTop News

ਤੇਲ ਰਿਸਣ ਕਾਰਨ ਕੈਲੀਫੋਰਨੀਆ ਦਾ ਇਹ ਬੀਚ ਹੋਇਆ ਬੰਦ

ਕੈਲੀਫੋਰਨੀਆ : ਕੈਲੀਫੋਰਨੀਆ ‘ਚ ਹੰਟਿੰਗਟਨ ਬੀਚ ਦੇ ਖੇਤਰ ਵਿੱਚ ਹੋਣ ਵਾਲੀਆਂ ਜਨਤਕ ਗਤੀਵਿਧੀਆਂ ਨੂੰ ਵੱਡੀ ਮਾਤਰਾ ਵਿੱਚ ਤੇਲ ਲੀਕ ਹੋਣ ਕਾਰਨ ਬੰਦ ਕੀਤਾ ਗਿਆ ਹੈ। ਇਸ ਸਬੰਧ ਵਿੱਚ ਹੰਟਿੰਗਟਨ ਬੀਚ ਦੇ ਮੇਅਰ ਕਿਮ ਕਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਚ ਨੇੜਲੀ ਇੱਕ ਤੇਲ ਉਤਪਾਦਨ ਇੰਡਸਟਰੀ ਪਾਈਪ ਲਾਈਨ ਤੋਂ ਸ਼ਨੀਵਾਰ ਨੂੰ 3,000 ਬੈਰਲ ਤੇਲ ਲੀਕ ਹੋਇਆ, ਜੋ ਕਿ ਲਗਭਗ 126,000 ਗੈਲਨ ਹੈ। ਮੇਅਰ ਅਨੁਸਾਰ ਯੂ ਐਸ ਕੋਸਟ ਗਾਰਡ ਨੂੰ ਸ਼ਨੀਵਾਰ ਸਵੇਰੇ 9 ਵਜੇ ਦੇ ਕਰੀਬ ਤੇਲ ਫੈਲਣ ਬਾਰੇ ਸੂਚਿਤ ਕੀਤਾ ਗਿਆ ਸੀ ਅਤੇ ਐਤਵਾਰ ਸਵੇਰ ਤੱਕ, ਤੇਲ ਕਿਨਾਰੇ ‘ਤੇ ਪਹੁੰਚ ਗਿਆ ਸੀ।

ਲਖੀਮਪੁਰ ਮਾਮਲੇ ਦਾ ਅਸਲ ਸੱਚ, ਯੂਪੀ ਤੋਂ ਮੁੜੇ ਕਿਸਾਨ ਆਗੂ ਦੇ ਵੱਡੇ ਖੁਲਾਸੇ D5 Channel Punjabi

ਇਸ ਦੌਰਾਨ ਕਾਰਵਾਈ ਕਰਦਿਆਂ ਤੇਲ ਨੂੰ ਬੋਲਸਾ ਚਿਕਾ ਵਾਤਾਵਰਣ ਵਿਗਿਆਨਕ ਰਿਜ਼ਰਵ ਅਤੇ ਹੰਟਿੰਗਟਨ ਬੀਚ ਵੈਟਲੈਂਡਸ ਵਿੱਚ ਫੈਲਣ ਤੋਂ ਰੋਕਣ ਲਈ ਸਕਿਮਿੰਗ ਉਪਕਰਣ ਅਤੇ ਬੂਮਸ ਤਾਇਨਾਤ ਕੀਤੇ ਗਏ ਹਨ ਅਤੇ ਹੁਣ ਤੱਕ ਕੋਸਟ ਗਾਰਡਾਂ ਦੁਆਰਾ ਭੇਜੀਆਂ ਗਈਆਂ 9 ਤੇਲ ਸਪਿਲ ਰਿਕਵਰੀ ਕਿਸ਼ਤੀਆਂ ਰਾਹੀਂ 1,281 ਗੈਲਨ ਤੇਲ ਅਤੇ ਪਾਣੀ ਦਾ ਮਿਸ਼ਰਣ ਬਰਾਮਦ ਕੀਤਾ ਹੈ। ਅਧਿਕਾਰੀਆਂ ਨੇ ਐਤਵਾਰ ਸਵੇਰੇ ਘੋਸ਼ਣਾ ਕੀਤੀ ਕਿ ਸਫਾਈ ਕਾਰਜਾਂ ਲਈ ਬੀਚ ਨੂੰ ਜਨਤਕ ਕਾਰਵਾਈਆਂ ਜਿਵੇਂ ਕਿ ਤੈਰਨਾ, ਸਰਫ ਜਾਂ ਕਸਰਤ ਆਦਿ ਕਰਨ ਨੂੰ ਫਿਲਹਾਲ ਰੋਕਿਆ ਗਿਆ ਹੈ ਅਤੇ ਬੀਚ ਨੂੰ ਤੇਲ ਰਹਿਤ ਕਰਨ ਲਈ ਕਾਰਵਾਈ ਜਾਰੀ ਹੈ। ਕੈਲੀਫੋਰਨੀਆ ਦੇ ਬੀਚ ‘ਤੇ ਇਸ ਤੇਲ ਸੰਕਟ ਨਾਲ ਪੰਛੀਆਂ ਅਤੇ ਸਮੰਦਰੀ ਜੀਵਾਂ ਦੀ ਜਾਨ ਲਈ ਵੀ ਖਤਰਾ ਪੈਦਾ ਹੋ ਗਿਆ ਹੈ।ਇਸ ਸਬੰਧੀ ਸੁਪਰਵਾਈਜ਼ਰ ਕੈਟਰੀਨਾ ਫੋਲੀ ਅਨੁਸਾਰ ਤੇਲ ਸਮੁੰਦਰੀ ਜੀਵਾਂ ਨੂੰ ਪ੍ਰਭਾਵਤ ਕਰ ਰਿਹਾ ਹੈ ਅਤੇ ਪੰਛੀ ਅਤੇ ਮੱਛੀਆਂ ਮਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button