NationalTop News

ਤੇਲੰਗਾਨਾ ‘ਚ ਸ਼ਰਮਸਾਰ ਹੋਈ ਇਨਸਾਨੀਅਤ: ਐਂਬੂਲੈਂਸ ਨਾ ਮਿਲੀ ਤਾਂ ਮੋਢਿਆਂ ‘ਤੇ ਲਾਸ਼ ਚੁੱਕ ਕੇ 4 ਕਿਲੋਮੀਟਰ ਪੈਦਲ ਚੱਲਿਆ ਪਰਿਵਾਰ

ਤੇਲੰਗਾਨਾ ਦੇ ਭਦਰਾਚਲਮ ਤੋਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਸੂਬੇ ਦੇ ਸਿਹਤ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਹਸਪਤਾਲ ਤੋਂ ਐਂਬੂਲੈਂਸ ਜਾਂ ਸ਼ਵ ਵਾਹਨ ਨਾ ਮਿਲਣ ਕਾਰਨ ਇੱਕ ਪਰਿਵਾਰ ਨੂੰ ਆਪਣੇ ਰਿਸ਼ਤੇਦਾਰ ਦੀ ਲਾਸ਼ ਮੋਢਿਆਂ ‘ਤੇ ਚੁੱਕ ਕੇ 4 ਕਿਲੋਮੀਟਰ ਦੂਰ ਲੈ ਕੇ ਜਾਣੀ ਪਈ।ਭਦਰਾਚਲਮ ਦੇ ਰਹਿਣ ਵਾਲੇ ਕੰਡੀ ਵੇਂਕੰਨਾ (45) ਨੂੰ ਪਿਛਲੇ ਹਫ਼ਤੇ ਲੂ  ਲੱਗਣ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇਲਾਜ ਦੌਰਾਨ ਵੇਂਕੰਨਾ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਜਦੋਂ ਪਰਿਵਾਰ ਨੇ ਲਾਸ਼ ਘਰ ਲਿਜਾਣ ਲਈ ਐਂਬੂਲੈਂਸ ਦੀ ਮੰਗ ਕੀਤੀ, ਤਾਂ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ। ਮਜਬੂਰ ਹੋ ਕੇ ਰਿਸ਼ਤੇਦਾਰਾਂ ਅਤੇ ਸਥਾਨਕ ਲੋਕਾਂ ਨੂੰ ਲਾਸ਼ ਆਪਣੇ ਮੋਢਿਆਂ ‘ਤੇ ਰੱਖ ਕੇ ਪੈਦਲ ਹੀ ਰਵਾਨਾ ਹੋਣਾ ਪਿਆ।

ਇਸ ਘਟਨਾ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ। ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਕਿ ਆਖਰ ਸਮੇਂ ਸਿਰ ਗੱਡੀ ਕਿਉਂ ਮੁਹੱਈਆ ਨਹੀਂ ਕਰਵਾਈ ਗਈ।

ਇਸ ਘਟਨਾ ਨੇ ਜਲਦੀ ਹੀ ਸਿਆਸੀ ਰੂਪ ਧਾਰ ਲਿਆ ਹੈ। BRS ਪਾਰਟੀ ਦੇ ਆਗੂਆਂ ਨੇ ਸੂਬੇ ਦੀ ਕਾਂਗਰਸ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਕੇ. ਟੀ. ਰਾਮਾਰਾਓ (KTR) ਨੇ ਐਕਸ (Twitter) ‘ਤੇ ਲਿਖਿਆ, “ਕਾਂਗਰਸ ਦੇ ਸ਼ਾਸਨ ਵਿੱਚ ਤੇਲੰਗਾਨਾ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ। ਕੇ.ਸੀ.ਆਰ. ਸਰਕਾਰ ਵੇਲੇ ਗਰੀਬਾਂ ਦੀ ਅੰਤਿਮ ਯਾਤਰਾ ਦਾ ਸਤਿਕਾਰ ਕੀਤਾ ਜਾਂਦਾ ਸੀ, ਪਰ ਅੱਜ ਪਰਿਵਾਰ ਲਾਸ਼ਾਂ ਮੋਢਿਆਂ ‘ਤੇ ਚੁੱਕਣ ਲਈ ਮਜਬੂਰ ਹਨ। ਇਹ ਦਿਲ ਤੋੜਨ ਵਾਲਾ ਅਤੇ ਸ਼ਰਮਨਾਕ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button