Breaking NewsD5 specialEntertainmentNewsPunjab

‘ਤੇਰਾ ਮਾਨ ਗਰੀਬ ਜਿਹਾ ਇਸ ਲਿੱਪੀ ਦਾ ਦਿੱਤਾ ਖਾਵੇ’

ਪਟਿਆਲਾ : ਜੰਮੂ-ਕਸ਼ਮੀਰ ਦੀ ਅਧਿਕਾਰਿਤ ਭਾਸ਼ਾ ਬਿੱਲ ‘ਚੋਂ ਪੰਜਾਬੀ ਭਾਸ਼ਾ ਨੂੰ ਹਟਾ ਦਿੱਤਾ ਗਿਆ ਹੈ ਜਿਸ ਦੇ ਚਲਦਿਆਂ ਪੰਜਾਬ ‘ਚ ਇਸ ਗੱਲ ਦਾ ਬਹੁਤ ਵਿਰੋਧ ਹੋ ਰਿਹਾ ਹੈ। ਇਸ ਗੱਲ ਨੂੰ ਲੈ ਕੇ ਪੰਜਾਬੀ ਕਲਾਕਾਰ ਵੀ ਅੱਗੇ ਆ ਰਹੇ ਹਨ। ਹਾਲ ਹੀ ‘ਚ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਪੰਜਾਬੀ ਭਾਸ਼ਾ ਪ੍ਰਤੀ ਆਪਣਾ ਪਿਆਰ ਜ਼ਾਹਿਰ ਕੀਤਾ ਤੇ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਸੀ।

ਅੰਮ੍ਰਿਤਧਾਰੀ ਸਿੱਖ ਪਿਓ ਪੁੱਤ ਨੂੰ ਥਾਣੇ ‘ਚ ਨੰਗਾਂ ਵਾਲੇ SHO ‘ਤੇ ਅਦਾਲਤ ਦਾ ਵੱਡਾ ਐਕਸ਼ਨ!

ਹੁਣ ਉਸਤੋਂ ਬਾਅਦ ਹਾਲ ਹੀ ‘ਚ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਪੰਜਾਬੀ ਭਾਸ਼ਾ ਪ੍ਰਤੀ ਆਪਣਾ ਪਿਆਰ ਜ਼ਾਹਿਰ ਕੀਤਾ ਅਤੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦਿਆਂ ਬੱਬੂ ਮਾਨ ਨੇ ਕੈਪਸ਼ਨ ‘ਚ ਲਿਖਿਆ ਹੈ, ‘ਪੰਜਾਬੀ ਮਾਂ ਬੋਲੀ ਜ਼ਿੰਦਾਬਾਦ…!!!!! ਪੰਜਾਬ ਪੰਜਾਬੀਅਤ ਜ਼ਿੰਦਾਬਾਦ….!!!

ਪੰਜਾਬੀਆਂ ਦਾ ਦਰਦ ਸੁਣ ਜਜ਼ਬਾਤੀ ਹੋਇਆ ਮੁੱਖ ਮੰਤਰੀ ਕੈਪਟਨ, ਲੈ ਲਿਆ ਵੱਡਾ ਫੈਸਲਾ

ਤੇਰਾ ਮਾਨ ਗਰੀਬ ਜਿਹਾ ਇਸ ਲਿੱਪੀ ਦਾ ਦਿੱਤਾ ਖਾਵੇ।’ ਉਨ੍ਹਾਂ ਨੇ ਆਪਣੀ ਕਲਮ ‘ਚੋਂ ਨਿਕਲੇ ਬੋਲਾਂ ਨੂੰ ਇੱਕ ਪੋਸਟਰ ‘ਤੇ ਲਿਖ ਕੇ ਸਾਂਝਾ ਕੀਤਾ ਹੈ। ਪੋਸਟਰ ‘ਚ ਬੱਬੂ ਮਾਨ ਨੇ ਲਿਖਿਆ ਹੈ– ‘ਜਿੰਨੀਆਂ ਕੁਰਬਾਨੀਆਂ ਪੰਜਾਬੀਆਂ ਨੇ ਇਸ ਵਤਨ ਲਈ ਕੀਤੀਆਂ, ਉਸ ਦੀ ਮਿਸਾਲ ਕਿਤੇ ਨਹੀਂ ਮਿਲਦੀ। ਦੁਨੀਆ ਦੀ ਅਜਿੱਤ ਕੌਮ ਅਫਗਾਨੀਆਂ ਦਾ ਲੱਕ ਤੋੜ ਕੇ ਘਰ ਬਿਠਾਉਣ ਵਾਲੇ ਵੀ ਪੰਜਾਬੀ ਸਨ। ਸੰਸਾਰ ਯੁੱਧ ‘ਚ ਆਪਣੀਆਂ ਜਾਨਾਂ ਦੇ ਕੇ ਲੱਖਾਂ ਜਾਨਾਂ ਬਚਾਉਣ ਵਾਲੇ ਸਿੱਖ ਫੌਜੀਆਂ ਦੀ ਦੇਣ ਪੂਰੀ ਦੁਨੀਆ ਨਹੀਂ ਦੇ ਸਕਦੀ। ਉਸ ਲਿਹਾਜ਼ ਨਾਲ ਪੰਜਾਬੀ ਮਾਂ ਬੋਲੀ ਇਕੱਲੇ ਜੰਮੂ ਕਸ਼ਮੀਰ ‘ਚ ਨਹੀਂ ਸਗੋਂ ਵਤਨ ਦੇ ਹਰ ਸਕੂਲ ‘ਚ ਪੰਜਾਬੀ ਪੜਾਉਣੀ ਚਾਹੀਦੀ ਹੈ। ਪੰਜਾਬ ਦੇ ਹਰ ਕਾਨਵੈਂਟ ਸਕੂਲ ‘ਚ ਪੰਜਾਬੀ ਲਾਜ਼ਮੀ ਹੋਣੀ ਚਾਹੀਦੀ ਹੈ। ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਹਨ, ਉਨ੍ਹਾਂ ਨੂੰ ਵਿਦੇਸ਼ਾਂ ‘ਚ ਜਾ ਕੇ, ਜਿਥੇ ਸਿੱਖ ਫੌਜੀਆਂ ਨੇ ਦਲੇਰੀ ਦਿਖਾਈ ਹੈ, ਪੰਜਾਬੀ ਦੀਆਂ ਕਿਤਾਬਾਂ ਲਵਾਉਣੀਆਂ ਚਾਹੀਦੀਆਂ ਹਨ ਤਾਂ ਕਿ ਪੂਰੀ ਦੁਨੀਆ ਨੂੰ ਪਤਾ ਲੱਗੇ ਕੌਣ ਹਨ ਪੰਜਾਬੀ, ਕੌਣ ਹਨ ਸਿੱਖ…ਬੇਇਮਾਨ।’

 

View this post on Instagram

 

Punjabi Maa Boli Zindabaad…!!!!! Punjab Punjabiyat Zindabaad….!!! Tera Maan gareeb jeha es Lippi da dita khaawe…

A post shared by Babbu Maan (@babbumaaninsta) on

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button