InternationalTop News

ਤਿੰਨ ਰਾਜਾਂ ‘ਚ 24 ਘੰਟਿਆਂ ਦੌਰਾਨ ਆਈਸ ਕਾਰਵਾਈਆਂ ਨਾਲ ਜੁੜੀਆਂ ਤਿੰਨ ਮੌਤਾਂ

ਅਮਰੀਕਾ ‘ਚ ਇਮੀਗ੍ਰੇਸ਼ਨ ਕਾਰਵਾਈਆਂ ਦੌਰਾਨ ਹੋਈਆਂ ਤਿੰਨ ਮੌਤਾਂ ਬਾਰੇ ਜਾਰੀ ਇੱਕ ਜਾਂਚ ਰਿਪੋਰਟ ਨੇ ਆਈਸ ਦੀਆਂ ਗ੍ਰਿਫ਼ਤਾਰੀ ਅਤੇ ਹਿਰਾਸਤੀ ਕਾਰਵਾਈਆਂ ਉੱਤੇ ਨਵੇਂ ਸਵਾਲ ਖੜ੍ਹੇ ਕੀਤੇ ਹਨ। ਇਹ ਘਟਨਾਵਾਂ 13 ਅਤੇ 14 ਜੁਲਾਈ 2026 ਨੂੰ ਮੇਨ, ਜਾਰਜੀਆ ਅਤੇ ਫ਼ਲੋਰੀਡਾ ਵਿਚ ਲਗਭਗ 24 ਘੰਟਿਆਂ ਦੌਰਾਨ ਵਾਪਰੀਆਂ ਸਨ।
ਮੇਨ ਦੇ ਬਿਡਫੋਰਡ ਸ਼ਹਿਰ ਵਿਚ ਕੋਲੰਬੀਆ ਦੇ ਨਾਗਰਿਕ ਜੋਹਾਨ ਸੇਬਾਸਤਿਆਨ ਦੁਰਾਨ ਗੁਏਰੇਰੋ ਨੂੰ ਇੱਕ ਆਈਸ ਅਧਿਕਾਰੀ ਨੇ ਗੋਲੀ ਮਾਰ ਦਿੱਤੀ ਸੀ। ਆਈਸ ਦਾ ਕਹਿਣਾ ਹੈ ਕਿ ਕਾਰਵਾਈ ਦੌਰਾਨ ਉਸ ਨੇ ਆਪਣੀ ਗੱਡੀ ਨਾਲ ਅਧਿਕਾਰੀ ਨੂੰ ਖ਼ਤਰੇ ਵਿਚ ਪਾਇਆ, ਜਿਸ ਤੋਂ ਬਾਅਦ ਅਧਿਕਾਰੀ ਨੇ ਸਵੈ-ਰੱਖਿਆ ਵਿਚ ਗੋਲੀ ਚਲਾਈ। ਗਵਾਹਾਂ ਅਤੇ ਪਰਿਵਾਰ ਵੱਲੋਂ ਸਰਕਾਰੀ ਵੇਰਵੇ ਉੱਤੇ ਸਵਾਲ ਉਠਾਏ ਗਏ ਹਨ। ਮਾਮਲੇ ਦੀ ਜਾਂਚ ਜਾਰੀ ਹੈ।
ਉਸੇ ਦਿਨ ਜਾਰਜੀਆ ਵਿਚ 45 ਸਾਲਾ ਵੈਨੇਜ਼ੁਏਲੀ ਨਾਗਰਿਕ ਹੇਸੂਸ ਮੈਨੁਅਲ ਅਰੇਨਾਸ-ਸਿਲਵਾ ਆਈਸ ਦੇ ਇੱਕ ਹਿਰਾਸਤੀ ਕੇਂਦਰ ਤੋਂ ਦੂਜੇ ਕੇਂਦਰ ਲਿਜਾਂਦੇ ਸਮੇਂ ਬੱਸ ਵਿਚ ਬੇਹੋਸ਼ ਹੋ ਗਿਆ। ਹਸਪਤਾਲ ਵਿਚ ਉਸਨੂੰ ਮ੍ਰਿਤਕ ਐਲਾਨਿਆ ਗਿਆ। ਆਈਸ ਦੀ ਸ਼ੁਰੂਆਤੀ ਰਿਪੋਰਟ ਵਿਚ ਸੰਭਾਵਿਤ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ। ਪਰਿਵਾਰ ਦਾ ਦਾਅਵਾ ਹੈ ਕਿ ਉਸਨੂੰ ਲੋੜੀਂਦੀਆਂ ਦਵਾਈਆਂ ਨਹੀਂ ਮਿਲੀਆਂ ਸਨ।
ਅਗਲੇ ਦਿਨ ਫ਼ਲੋਰੀਡਾ ਦੇ ਸੇਂਟ ਆਗਸਟਿਨ ਵਿਚ 28 ਸਾਲਾ ਮੈਕਸੀਕਨ ਸੈਲਾਨੀ ਹੁਆਨ ਜਾਇਰੋ ਕੋਰੋਨੀਲਾ ਦੌਰਾਨ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਦੇਖ ਕੇ ਭੱਜਿਆ ਅਤੇ ਸੜਕ ਪਾਰ ਕਰਦੇ ਸਮੇਂ ਇੱਕ ਟਰੈਕਟਰ-ਟ੍ਰੇਲਰ ਦੀ ਲਪੇਟ ਵਿਚ ਆ ਗਿਆ। ਰਿਪੋਰਟਾਂ ਮੁਤਾਬਕ ਉਸ ਕੋਲ ਵੈਧ ਸੈਲਾਨੀ ਵੀਜ਼ਾ ਸੀ।ਤਿੰਨਾਂ ਘਟਨਾਵਾਂ ਨੇ ਆਈਸ ਅਧਿਕਾਰੀਆਂ ਦੀ ਸਿਖਲਾਈ, ਤਾਕਤ ਦੀ ਵਰਤੋਂ, ਡਾਕਟਰੀ ਸਹਾਇਤਾ ਅਤੇ ਜਵਾਬਦੇਹੀ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button