Breaking NewsD5 specialNewsPunjab

ਤਾਂਤਰਿਕ ਨੇ ਗਾਇਬ ਕਰਤਾ ਤਿੰਨ ਸਾਲ ਦਾ ਬੱਚਾ ! ਖਾਲੀ ਪਏ ਮਕਾਨ ‘ਚ ਬੱਚਾ ਦੇਖ ਉੱਡੇ ਹੋਸ਼ (ਵੀਡੀਓ)

ਅੰਮ੍ਰਿਤਸਰ : ਕਰਮ ਕਾਂਡਾ ਦੇ ਨਾਮ ‘ਤੇ ਸਮਾਜ ‘ਚ ਵੱਖ ਵੱਖ ਤਰ੍ਹਾਂ ਦੀਆਂ ਘਟਨਾਵਾਂ ਸਮਾਜ ਨੂੰ ਸ਼ਰਮਿੰਦਾ ਕਰਦੀਆਂ ਰਹਿੰਦੀਆਂ ਹਨ। ਇਨ੍ਹਾਂ ਘਟਨਾਵਾਂ ਦਾ ਸ਼ਿਕਾਰ ਕਈ ਵਾਰ ਮਾਸੂਮ ਬੱਚੇ ਵੀ ਹੁੰਦੇ ਹਨ। ਇਸੇ ਤਰ੍ਹਾਂ ਦਾ ਹੀ ਇੱਕ ਦਰਰਿੰਦਗੀ ਭਰਿਆ ਕਾਰਾ ਅੰਮ੍ਰਿਤਸਰ ਦੇ ਪਿੰਡ ਪੰਡੋਰੀ ‘ਚ ਦੇਖਣ ਨੂੰ ਮਿਲਿਆ। ਜਿਥੇ ਇੱਕ ਤਾਂਤਰਿਕ ‘ਤੇ 3 ਸਾਲਾ ਬੱਚੇ ਦੇ ਕਤਲ ਦੇ ਇਲਜ਼ਾਮ ਲੱਗੇ ਹਨ। ਮ੍ਰਿਤਕ ਬੱਚੇ ਦੇ ਮਾਪਿਆਂ ਨੇ ਇਲਜ਼ਾਮ ਲਗਾਇਆ ਕਿ ਗੁਆਢ ‘ਚ ਰਹਿੰਦਾ ਇੱਕ ਤਾਂਤਰਿਕ ਉਨ੍ਹਾਂ ਬੇਟੇ ਨੂੰ ਆਪਣੇ ਨਾਲ ਲੈ ਗਿਆ ਤੇ ਘਰ ਦੇ ਨਜ਼ਦੀਕ ਖਾਲੀ ਪਏ ਮਕਾਨ ਵਿੱਚ ਉਨ੍ਹਾਂ ਦੇ ਬੱਚੇ ਦਾ ਕਤਲ ਕਰ ਦਿੱਤਾ।

Read Also ਆਹ ਕੁੜੀ ਨੇ ਮੁੱਖ ਮੰਤਰੀ ਦੀ ਹਿਲਾਈ ਕੁਰਸੀ! ਵੀਡੀਓ ਵੇਖ ਕੇ ਪੂਰੇ ਪੰਜਾਬ ਦੇ ਉੱਡਣਗੇ ਹੋਸ਼!

ਪਰ ਦੂਜੇ ਪਾਸੇ ਪੁਲਿਸ ਦਾ ਇਸ ਮਾਮਲੇ ਤੇ ਰਟਿਆ ਰਟਾਇਆ ਜਵਾਬ ਮਿਲਿਆ ਪਰ ਜਦੋਂ ਮੀਡੀਆ ਵਲੋਂ ਦਬਾਅ ਬਣਾਇਆ ਤਾਂ ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਮਾਜ ‘ਚ ਕਰਮ ਕਾਂਡਾਂ ਦੇ ਨਾਮ ‘ਤੇ ਹੁੰਦੇ ਇਸ ਤਰ੍ਹਾਂ ਦੇ ਕਾਰੇ ਜਿਥੇ ਸਮਾਜ ਨੂੰ ਸ਼ਰਮਿੰਦਾ ਤਾਂ ਕਰਦੇ ਹੀ ਹਨ। ਉਥੇ ਹੀ ਸਮਾਜ ‘ਚ ਫੈਲੀ ਇਸ ਤਰ੍ਹਾਂ ਦੀ ਅਗਿਆਨਤਾਂ ਦਾ ਸ਼ਿਕਾਰ ਮਾਸੂਮ ਬੱਚੇ ਹੁੰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button