PunjabTop News

ਤਲਵੰਡੀ ਸਾਬੋ ਦੇ ਸਾਬਕਾ ਪ੍ਰਧਾਨ ਨਗਰ ਕੌਂਸਲ ਅਜ਼ੀਜ਼ ਖਾਨ ਦੀ ਸੜਕ ਹਾਦਸੇ ‘ਚ ਮੌਤ

ਪਟਿਆਲਾ : ਤਲਵੰਡੀ ਸਾਬੋ ਦੇ ਸਾਬਕਾ ਪ੍ਰਧਾਨ ਨਗਰ ਕੌਂਸਲ ਅਜ਼ੀਜ਼ ਖਾਨ ਦੀ ਬੀਤੀ ਰਾਤ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਸੰਗਰੂਰ ਜ਼ਿਲ੍ਹੇ ਦੇ ਕਾਲਾ ਝਾੜ ਟੋਲ ਪਲਾਜ਼ਾ ਦੇ ਨੇੜੇ ਵਾਪਰਿਆ। ਇਸ ਸੜਕ ਹਾਦਸੇ ਵਿਚ ਉਸ ਦਾ ਸੁਰੱਖਿਆ ਮੁਲਾਜ਼ਮ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ।

Simranjit Mann ਦਾ ਵੱਡਾ ਧਮਾਕਾ, ਪੱਟਿਆ ਬਾਦਲਾਂ ਦਾ ਪੁਰਾਣਾ ਸਾਥੀ | D5 Channel Punjabi

ਜਾਣਕਾਰੀ ਅਨੁਸਾਰ ਰਾਤ 2 ਵਜੇ ਟੋਲ ਪਲਾਜ਼ਾ ਤੋਂ ਨਿਕਲਣ ਤੋਂ ਬਾਅਦ ਅਜ਼ੀਜ਼ ਖ਼ਾਨ ਦੀ ਸਕਾਰਪੀਓ ਗੱਡੀ ਧੁੰਦ ਕਾਰਨ ਡਿਵਾਈਡਰ ਉਤੇ ਟਕਰਾ ਗਈ ਜਿਸ ਕਾਰਨ ਅਜ਼ੀਜ਼ ਖ਼ਾਨ ਦੀ ਮੌਤ ਹੋ ਗਈ ਅਤੇ ਗੰਨਮੈਨ ਗੰਭੀਰ ਰੂਪ ਵਿਚ ਫੱਟੜ ਹੋ ਗਿਆ। ਸੂਚਨਾ ਅਨੁਸਾਰ ਅਜ਼ੀਜ਼ ਖ਼ਾਨ ਖ਼ੁਦ ਗੱਡੀ ਚਲਾ ਰਿਹਾ ਸੀ। ਇਸ ਹਾਦਸੇ ਵਿਚ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।

Shiromani Akali Dal ਨੂੰ ਦਿੱਲੀ ਮਿਲਆ ਨਵਾਂ ਪ੍ਰਧਾਨ! ਪਾਰਟੀ ਵਰਕਰਾਂ ‘ਚ ਬਣੀ ਸਹਿਮਤੀ | D5 Channel Punjabi

ਹਾਦਸੇ ਮਗਰੋਂ ਅਜ਼ੀਜ਼ ਖ਼ਾਨ ਅਤੇ ਉਸ ਦੇ ਸੁਰੱਖਿਆ ਮੁਲਾਜ਼ਮ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਅਜ਼ੀਜ਼ ਖ਼ਾਨ ਨੂੰ ਮ੍ਰਿਤਕ ਐਲਾਨ ਦਿੱਤਾ। ਸੁਰੱਖਿਆ ਮੁਲਾਜ਼ਮ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਮ੍ਰਿਤਕ ਅਜ਼ੀਜ਼ ਖ਼ਾਨ ਦੀ ਦੇਹ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਰੱਖ ਦਿੱਤੀ ਗਈ ਹੈ। ਜਿੱਥੇ ਡਾਕਟਰਾਂ ਵੱਲੋਂ ਪੋਸਟਮਾਰਟਮ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button