PunjabTop News

ਤਰਨਤਾਰਨ : ਚਰਚ ‘ਚ ਮੂਰਤੀਆਂ ਦੀ ਭੰਨਤੋੜ, ਈਸਾਈ ਭਾਈਚਾਰੇ ਵਿੱਚ ਰੋਸ

ਤਰਨਤਾਰਨ : ਤਰਨਤਾਰਨ ਦੇ ਪਿੰਡ ਥਕਰਪੁਰਾ ਵਿੱਚ ਸਥਿਤ ਕੈਥਲਿਕ ਚਰਚ ਦੀ ਭੰਨਤੋੜ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ, ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਚਰਚ ਦੇ ਅੰਦਰ ਦਾਖਲ ਹੋ ਕੇ ਭੰਨਤੋੜ ਕੀਤੀ ਗਈ। ਪਿੰਡ ਥਕਰਪੁਰਾ ਵਿੱਚ ਸਥਿਤ ਕੈਥਲਿਕ ਚਰਚ ਅੰਦਰ ਸਥਿਤ ਪ੍ਰਭੂ ਯੀਸ਼ੂ ਤੇ ਮਾਂ ਮਰੀਅਮ ਦੀਆਂ ਮੂਰਤੀਆਂ ਦੀ ਵੀ ਸ਼ਰਾਰਤੀ ਅਨਸਰਾਂ ਦੇ ਵੱਲੋਂ ਭੰਨਤੋੜ ਕੀਤੀ ਗਈ।

ਅੰਨਾ ਹਜ਼ਾਰੇ ਦੀ ਚਿੱਠੀ ਨੇ ਲਿਆਂਦਾ ਸਿਆਸੀ ਭੂਚਾਲ, ਕੇਜਰੀਵਾਲ ਬਾਰੇ ਵੱਡੇ ਖੁਲਾਸੇ | D5 Channel Punjabi

ਇਸ ਦੇ ਨਾਲ ਹੀ ਚਰਚ ਦੇ ਅੰਦਰ ਖੜ੍ਹੀ ਗੱਡੀ ਨੂੰ ਵੀ ਉਕਤ ਸ਼ਰਾਰਤੀ ਅਨਸਰਾਂ ਦੇ ਵੱਲੋਂ ਅੱਗ ਲਗਾ ਦਿੱਤੀ ਗਈ। ਚਰਚ ਅੰਦਰ ਭੰਨਤੋੜ ਕਰਨ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਜਿਥੇ ਈਸਾਈ ਭਾਈਚਾਰੇ ਵਿੱਚ ਰੋਸ ਵੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਸਿੱਖ ਆਗੂਆਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button