Breaking NewsD5 specialEntertainmentNews

ਤਬੀਅਤ ਖ਼ਰਾਬ ਹੋਣ ‘ਤੇ ਹਿਮਾਂਸ਼ੀ ਨੇ ਕਰਵਾਇਆ ਕੋਰੋਨਾ ਟੈਸਟ, ਸ਼ੇਅਰ ਕੀਤੀ ਰਿਪੋਰਟ

ਮੁੰਬਈ : ਪੰਜਾਬੀ ਅਦਾਕਾਰਾ ਅਤੇ ਬਿੱਗ ਬਾਸ ਦੀ ਕੰਟੈਸਟੈਂਟ ਰਹਿ ਚੁੱਕੀ ਹਿਮਾਂਸ਼ੀ ਖੁਰਾਨਾ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ। ਹਿਮਾਂਸ਼ੀ ਦੀ ਤਬੀਅਤ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਚੱਲ ਰਹੀ ਸੀ, ਜਿਸ ਵਜ੍ਹਾ ਨਾਲ ਉਨ੍ਹਾਂ ਨੇ ਕੋਰੋਨਾ ਵਾਇਰਸ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਸੀ। ਟੈਸਟ ਕਰਵਾਉਣ ਤੋਂ ਬਾਅਦ ਹੁਣ ਉਨ੍ਹਾਂ ਦੀ ਮੈਨੇਜਰ ਨਿਧ‍ੀ ਨੇ ਇਹ ਟੈਸਟ ਰਿਜ਼ਲਟ ਟਵ‍ਿਟਰ ‘ਤੇ ਫੈਂਨਜ਼ ਨਾਲ ਸਾਂਝਾ ਕੀਤਾ ਹੈ।

ਲਓ ਜੀ! ਹੁਣ ਸੜਕਾਂ ‘ਤੇ ਨਹੀਂ ਚੱਲਣਗੀਆਂ ਬੱਸਾਂ!ਲੋਕ ਹੋਣਗੇ ਦੁਖੀ!ਸਰਕਾਰ ਨੂੰ ਪੈ ਰਹੀਆਂ ਨੇ ਲਾਹਨਤਾਂ||

ਹਿਮਾਂਸ਼ੀ ਦਾ ਕੋਰੋਨਾ ਟੈਸਟ ਨੈਗੇਟਿਵ
ਉਨ੍ਹਾਂ ਦੇ ਫੈਂਨਜ਼ ਲਈ ਇਹ ਵੱਡੀ ਖੁਸ਼ਖਬਰੀ ਹੈ ਕਿ ਹਿਮਾਂਸ਼ੀ ਖੁਰਾਨਾ ਕੋਰੋਨਾ ਨੈਗੇਟ‍ਿਵ ਹਨ। ਉਨ੍ਹਾਂ ਦੀ ਮੈਨੇਜਰ ਨੇ ਟੈਸਟ ਦਾ ਸਕਰੀਨਸ਼ਾਟ ਸ਼ੇਅਰ ਕਰ ਕਿਹਾ – ਉਨ੍ਹਾਂ ਦੀ ਸਿਹਤ ਲਈ ਤੁਹਾਡੀਆਂ ਦੁਆਵਾਂ ਅਤੇ ਪਿਆਰ ਲਈ ਧੰਨਵਾਦ। ਹਿਮਾਂਸ਼ੀ ਦੀ ਕੋਵਿਡ – 19 ਰਿਪੋਰਟ ਨੈਗੇਟ‍ਿਵ ਆਈ ਹੈ। ਪ੍ਰਮਾਤਮਾ ਦੀ ਅਹਿਸਾਨਮੰਦ ਹਾਂ, ਹਿਮਾਂਸ਼ੀ ਦੀ ਕੋਵਿਡ – 19 ਰਿਪੋਰਟ ਨੈਗੇਟ‍ਿਵ ਹੈ। ਇਸ ਸਕਰੀਨਸ਼ਾਟ ‘ਤੇ ਹਿਮਾਂਸ਼ੀ ਨੇ ਖੁਸ਼ੀ ਜਤਾਉਂਦੇ ਹੋਏ ਇਸਨੂੰ ਫੈਂਨਜ਼ ਨਾਲ ਸਾਂਝਾ ਕੀਤਾ।

ਹੁਣ ਹਿਮਾਂਸ਼ੀ ਦੇ ਕੋਰੋਨਾ ਨੈਗੇਟ‍ਿਵ ਪਾਏ ਜਾਣ ‘ਤੇ ਉਨ੍ਹਾਂ ਦੇ ਫੈਂਨਜ਼ ਰਾਹਤ ਦਾ ਸਾਹ ਲੈ ਸਕਦੇ ਹਨ। ਹਿਮਾਂਸ਼ੀ ਦੇ ਫੈਂਨਜ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕਾਫ਼ੀ ਚਿੰਤਾ ਜਤਾਈ ਸੀ। ਫੈਂਨਜ਼ ਨੇ ਉਨ੍ਹਾਂ ਨੂੰ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ ਹਰ ਕੋਈ ਉਨ੍ਹਾਂ ਨੂੰ ਇਸ ਸਮੇਂ ਕੰਮ ਨਾ ਕਰਨ ਨੂੰ ਕਹਿ ਰਿਹਾ ਸੀ। ਇੱਕ ਫੈਨ ਨੇ ਲਿਖਿਆ – ਪਲੀਜ਼ ਪਲੀਜ਼, ਸ਼ੂਟ‍ਿੰਗ ਬੰਦ ਕਰ ਦਿਓ…ਘਰ ‘ਚ ਘੱਟ ਤੋਂ ਘੱਟ ਇੱਕ ਮਹੀਨੇ ਲਈ ਰਹੋ।

ਹੁਣ ਪੁਲਿਸ ਨਹੀਂ ਮਸਟਰ ਕਰਨਗੇ ਆਹ ਕੰਮ! ਕੈਪਟਨ ਸਰਕਾਰ ਨੇ ਦਿੱਤੀ ਵੱਡੀ ਪਾਵਰ

ਜੇਕਰ ਬਹੁਤ ਜ਼ਰੂਰੀ ਹੈ ਤਾਂ ਪੂਰੀ ਸਾਵਧਾਨੀ ਦੇ ਨਾਲ ਬਾਹਰ ਨਿਕਲੋ…ਮਾਲ ਜਾਂ ਸੈਂਟਰਲ ਜਿਹੀਆਂ ਥਾਵਾਂ ‘ਤੇ ਜਾਣ ਤੋਂ ਬਚੋ। ਇਸ ਵਾਇਰਸ ਦਾ ਕੁਝ ਪਤਾ ਨਹੀਂ ਲੱਗਦਾ… ਡਾਕਟਰਸ ਵੀ ਕੋਵਿਡ – 19 ਦੀ ਕੁਦਰਤ ਨੂੰ ਸਮਝ ਨਹੀਂ ਪਾ ਰਹੇ। ਦੱਸ ਦਈਏ ਹਿਮਾਂਸ਼ੀ ਨੇ ਹਾਲ ਹੀ ‘ਚ ਆਪਣੀ ਅਪਕਮਿੰਗ ਮਿਊਜ਼ਿਕ ਵੀਡ‍ੀਓ ਡਿਸਟੈਂਸ ਦੇ ਰਿਲੀਜ਼ ਡੇਟ ਦੀ ਅਨਾਊਂਸਮੈਂਟ ਕੀਤੀ ਹੈ। ਇਹ 20 ਜੁਲਾਈ ਨੂੰ ਰਿਲੀਜ਼ ਹੋਣ ਵਾਲਾ ਹੈ। ਇਸ ਤੋਂ ਇਲਾਵਾ ਲਾਕਡਾਊਨ ਦੇ ਸਮੇਂ ਵੀ ਹਿਮਾਂਸ਼ੀ ਦੇ ਕਈ ਮਿਊਜ਼ਿਕ ਵੀਡ‍ੀਓਜ਼ ਰਿਲੀਜ਼ ਹੋਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button