NationalTop News

ਤਬਾਦਲੇ ਤੋਂ ਦੁਖੀ ਸੀ ਮੁੰਬਈ ਜੈਪੁਰ ਟਰੇਨ ਚ ਗੋਲੀਆਂ ਚਲਾ ਯਾਤਰੀਆਂ ਦੀ ਜਾਨ ਲੈਂਣ ਵਾਲ਼ਾ ਮੁਲਾਜ਼ਮ ਚੇਤਨ ਕੁਮਾਰ

ਜੈਪੁਰ-ਮੁੰਬਈ ਐਕਸਪ੍ਰੈਸ ਵਿੱਚ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਦੇ ਕਾਂਸਟੇਬਲ ਨੇ ਆਪਣੀ ਆਟੋਮੈਟਿਕ ਰਾਈਫਲ ਨਾਲ ਗੋਲੀਬਾਰੀ ਕੀਤੀ। ਗੋਲੀਬਾਰੀ ‘ਚ ਸਵਾਈ ਮਾਧੋਪੁਰ ਜ਼ਿਲੇ ਦੇ ਰਹਿਣ ਵਾਲੇ ਟੀਕਾਰਾਮ ਦੀ ਵੀ ਮੌਤ ਹੋ ਗਈ। ਮੁਲਜ਼ਮ ਕਾਂਸਟੇਬਲ ਨੇ ਏਐਸਆਈ ਸਣੇਂ 3 ਸਵਾਰੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ।ਟੀਕਾਰਾਮ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਸੋਗ ਦਾ ਮਾਹੌਲ ਹੈ।

ਜਾਣਕਾਰੀ ਮੁਤਾਬਕ ਦੋਸ਼ੀ ਕਾਂਸਟੇਬਲ ਚੇਤਨ ਦਾ ਗੁਜਰਾਤ ਤੋਂ ਮੁੰਬਈ ਸੈਂਟਰਲ ‘ਚ ਤਬਾਦਲਾ ਹੋਇਆ ਸੀ।ਇਸ ਤਬਾਦਲੇ ਨੂੰ ਲੈ ਕੇ ਉਹ ਨਾਰਾਜ਼ ਸੀ।ਜੈਪੁਰ ਤੋਂ ਮੁੰਬਈ ਜਾ ਰਹੀ ਟਰੇਨ ‘ਚ ਏ.ਐੱਸ.ਆਈ ਟੀਕਾਰਾਮ ਐਸਕਾਰਟ ਇੰਚਾਰਜ ਅਤੇ ਚੇਤਨ ਐਸਕਾਰਟ ਡਿਊਟੀ ‘ਤੇ ਤਾਇਨਾਤ ਸੀ। ਸੋਮਵਾਰ ਸਵੇਰੇ ਕਰੀਬ 5:15 ਵਜੇ ਕਿਸੇ ਗੱਲ ਨੂੰ ਲੈ ਕੇ ਕਾਂਸਟੇਬਲ ਦੀ ਏਐਸਆਈ ਨਾਲ ਝਗੜਾ ਹੋ ਗਿਆ। ਤਕਰਾਰ ਤੋਂ ਬਾਅਦ ਗੁੱਸੇ ‘ਚ ਆਏ ਕਾਂਸਟੇਬਲ ਨੇ ਸਰਵਿਸ ਗਨ ਤੋਂ ਫਾਇਰ ਕਰ ਦਿੱਤੇ ਤੇ ਜਿਸ ਚ ਚਾਰ ਦੀ ਮੌਤ ਹੋ ਗਈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button