Breaking NewsD5 specialIndiaNewsPoliticsPunjab

ਢੀਂਡਸਾ ਦੀ ਸ਼ਹਿ ‘ਤੇ ਜੀ.ਕੇ ਦੀ ਦਹਾੜ ਅੰਮ੍ਰਿਤਸਰ ਪੁੱਜ ਕੇ ਕੀਤੇ ਵੱਡੇ ਖੁਲਾਸੇ ‘ਦਿੱਲੀ ਚੋਂ ਬਾਦਲਾਂ ਨੂੰ ਭਜਾਵਾਂਗੇ’

ਨਵੀਂ ਦਿੱਲੀ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਮੁਖੀ ਮਨਜੀਤ ਸਿੰਘ ਜੀ.ਕੇ ਬੀਤੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਜਿੱਥੇ ਉਨ੍ਹਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਦਲ ਪਰਿਵਾਰ ਤੇ ਖੂਬ ਨਿਸ਼ਾਨੇ ਸਾਧੇ। ਡੇਰਾ ਮੁਖੀ ਨੂੰ ਪੌਸ਼ਾਕ ਦੇਣ ਦੇ ਮਾਮਲੇ ਤੇ ਮਨਜੀਤ ਸਿੰਘ ਜੀ ਕੇ ਨੇ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨਾ ਸਾਧਿਆ। ਜੀ ਕੇ ਨੇ ਕਿਹਾ ਕਿ ਜੇਕਰ ਡੇਰਾ ਮੁਖੀ ਨੂੰ ਬਿਨ੍ਹਾਂ ਮੰਗਿਆ ਮੁਆਫੀ ਦਵਾਈ ਜਾ ਸਕਦੀ ਹੈ ਤਾਂ ਡੇਰਾ ਮੁਖੀ ਨੂੰ ਪੌਸ਼ਾਕ ਦੇਣਾ ਕਿਹੜੀ ਵੱਡੀ ਗੱਲ ਹੈ।

🔴 LIVE 🔴 ਨਵਜੋਤ ਸਿੱਧੂ ਨੇ ਫੇਰ ਕੀਤਾ ਨਵਾਂ ਧਮਾਕਾ, ਦਿੱਲੀ ਤੱਕ ਖੜਕੀਆਂ ਤਾਰਾਂ | Call- 0175-5000156

ਨਾਲ ਹੀ ਉਨ੍ਹਾਂ ਨੇ ਕਿਹਾ ਕਿ 267 ਸਰੂਪਾਂ ਦਾ ਗ਼ਾਇਬ ਹੋਣਾ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਸ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਫਾਈਲਾਂ ਨੱਪ ਕੇ ਰੱਖੀਆਂ ਗਈਆਂ ਹਨ। ਪਹਿਲਾ ਵੀ ਬੇਅਦਬੀ ਕਾਂਡ ‘ਚ ਬਾਦਲ ਪਰਿਵਾਰ ਦਾ ਨਾਮ ਸਾਹਮਣੇ ਆ ਰਿਹਾ ਸੀ ਤੇ ਹੁਣ 267 ਸਰੂਪਾਂ ਦੇ ਗ਼ਾਇਬ ਹੋਣ ਦਾ ਮਸਲਾ ਸਾਹਮਣੇ ਆਇਆ ਹੈ । ਸੁਪਰੀਮ ਕੋਰਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਵਿੰਗ ਗੁਰੂ ਦਾ ਦਰਜਾ ਦਿਤਾ ਹੈ ਜਿਸ ਦੇ ਸਰੂਪ ਗ਼ਾਇਬ ਹੋਣ ਬੇਅਦਬੀ ਹੋਣਾ ਧਾਰਾ 307 ਬਣਦੀ ਹੈ ਜਿਸ ਦੀ ਇਹਨਾਂ ਨੂੰ ਐਫ ਆਈ ਆਰ ਦਰਜ ਕਰਵਾਉਣੀ ਚਾਹੀਦੀ ਸੀ ਉਹ ਅਜੇ ਤਕ ਕਿਉ ਨਹੀ ਕਰਵਾਈ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button