Breaking NewsNews

ਢੀਂਡਸਾ ਦੀ ਰੈਲੀ ਦੇ ਅਗਲੇ ਹੀ ਦਿਨ ਸੰਗਰੂਰ ‘ਚ ਇਕੱਠੀ ਹੋਈ ਅਕਾਲੀ ਲੀਡਰਸ਼ਿਪ

ਸੰਗਰੂਰ, 19 ਦਸੰਬਰ :  ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਾਦਲਾਂ ਖਿਲਾਫ ਵਰਕਰਾਂ ਦੀ ਲਾਮਬੰਦੀ ਕਰਨ ਦੀ ਮੁਹਿੰਮ ਸ਼ੁਰੂ ਕਰਨ ਵਾਸਤੇ ਆਪਣੀ ਰਿਹਾਇਸ਼ ‘ਤੇ ਵੱਡੀ ਰੈਲੀ ਕਰਨ ਤੋਂ ਅਗਲੇ ਹੀ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਸੰਗਰੂਰ ਇਕਾਈ ਦੇ ਚੋਟੀ ਦੇ ਲੀਡਰਾਂ ਨੇ ਇਕ ਅਹਿਮ  ਮੀਟਿੰਗ ਕੀਤੀ।

ਇਹ ਵੀ ਵੇਖੋ : ਢੀਂਡਸਾ ਦੀ ਬਗਾਵਤ ‘ਤੇ ਸੁਖਬੀਰ ਦਾ, ਪਹਿਲਾ ਵੱਡਾ ਬਿਆਨ, ਬਾਦਲ ਦੇ ਪੁੱਤ ਨੇ ਕਰਾਤਾ ਢੀਂਡਸਾ ਚੁੱਪ!
ਇਸ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਉਚੇਚੇ ਤੌਰ ‘ਤੇ ਸ਼ਾਮਲ ਹੋਏ।
ਇਸ ਮੀਟਿੰਗ ਨੂੰ ਲੈ ਕੇ ਅਕਾਲੀਆਂ ਨੇ ਸੋਸ਼ਲ ਮੀਡੀਆ ‘ਤੇ ਖੂਬ ਪ੍ਰਚਾਰ ਕੀਤਾ। ਇਸ ਮੀਟਿੰਗ ਦਾ ਮੰਤਵ ਜ਼ਿਲੇ ਵਿਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ  ਚੁੱਕੇ ਜਾਣ ਵਾਲੇ ਕਦਮਾਂ ‘ਤੇ ਵਿਚਾਰ ਚਰਚਾ ਕਰਨਾ ਦੱਸਿਆ ਗਿਆ। ਜ਼ਾਹਰ ਜੇਹੀ ਗੱਲ ਹੈ ਕਿ ਜਿਸ ਜ਼ਿਲੇ ਵਿਚ ਅਕਾਲੀ ਦਲ ਦਾ ਪਰਚਮ ਸਿਰਫ ਸੁਖਦੇਵ ਸਿੰਘ ਢੀਂਡਸਾ ਤੇ ਉਹਨਾਂ ਦੇ ਪਰਿਵਾਰ ਕੋਲ ਸੀ, ਹੁਣ ਉਹ ਲੀਡਰ ਹੀ ਬਾਗੀ ਹੋ ਗਿਆ ਤਾਂ ਅਕਾਲੀਆਂ ਨੂੰ  ਅਗਲੀ ਵਿਉਂਤਬੰਦੀ ਤਾਂ ਕਰਨੀ ਹੀ ਪੈਣੀ ਹੈ।

ਇਹ ਵੀ ਵੇਖੋ : ਆਹ DC ਬਣਿਆ ਫਰਿਸ਼ਤਾ | ਨੂੰਹ ਨੇ ਘਰੋਂ ਕੱਢੇ ਸੀ ਬਜ਼ੁਰਗ | ਡੀਸੀ ਨੂੰ ਸੁਣ ਕੇ ਅੱਖਾਂ ਭਰ ਜਾਣਗੀਆਂ ਉਂਝ ਵੀ ਟਕਸਾਲ ਦਲ ਨੇ ਸੰਗਰੂਰ ਤੋਂ ਭਰਤੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅਜਿਹੇ ਵਿਚ ਅਕਾਲੀ ਦਲ ਦਾ ਥੰਮ ਮਜ਼ਬੂਤ ਰੱਖਣ ਵਾਸਤੇ ਅਕਾਲੀ ਦਲ ਦੀ ਸਥਾਨਕ ਲੀਡਰਸ਼ਿਪ ਪੱਬਾਂ ਭਾਰ ਹੋ ਗਈ ਹੈ।

Published by Gaganpreet

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button