Breaking NewsD5 specialNewsPoliticsPunjab

ਢੀਂਡਸਾ ਕੱਢ ਲਿਆਇਆ ਬਾਦਲਾਂ ਦਾ ਖਾਤਾ! ਸੁਣੋ ਕਿਵੇਂ ਪੰਜਾਬੀਆਂ ਨਾਲ ਇਕ ਹੋਰ ਧੋਖਾ ਕੀਤਾ

ਸੰਗਰੂਰ : ਸੂਬੇ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀ ਹੈ। ਕੋਰੋਨਾ ਮਹਾਂਮਾਰੀ ਦੌਰਾਨ ਪਿਛਲੇ ਤਿੰਨ ਮਹੀਨਿਆਂ ‘ਚ ਸਰਕਾਰ ਨੇ ਅਜਿਹਾ ਕੁਝ ਨਹੀਂ ਕੀਤਾ। ਜਿਸ ਨਾਲ ਗਰੀਬਾਂ ਜਾਂ ਹੋਰ ਕਿਸੇ ਨੂੰ ਕੋਈ ਸਹੂਲਤ ਮਿਲ ਸਕੇ। ਆਪਣੇ ਦਫ਼ਤਰਾਂ ‘ਚ ਬੈਠ ਕੇ ਕਰੋੜਾਂ ਰੁਪਏ ਇਸ਼ਤਿਹਾਰਬਾਜੀ ‘ਤੇ ਹੀ ਖਰਚ ਕੀਤੇ ਹਨ। ਇਹ ਕਹਿਣਾ ਹੈ ਸਾਬਕਾ ਵਿੱਤ ਮੰਤਰੀ ਅਤੇ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਢੀਂਡਸਾ ਦਾ। ਖੇਤਾਂ ‘ਚ ਝੋਨਾ ਲਗਾ ਰਹੇ ਅਤੇ ਭੱਠੇ ‘ਤੇ ਇੱਟਾਂ ਬਣਾ ਰਹੇ ਪੋਸਟਗ੍ਰੇਜੂਏਟ ਬੇਰੁਜ਼ਗਾਰ ਅਧਿਆਪਕਾਂ ‘ਤੇ ਬੋਲਦੇ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਐਜੁਕੇਸ਼ਨ ਸਿਸਟਮ ਪਾਲਸੀ ਫੇਲੀਅਰ ਸਾਬਤ ਹੋਈ ਹੈ ਅਤੇ ਬੱਚੇ ਈਟੀਟੀ ਵੱਲ ਬੀਐਡ ਦੇ ਵੱਲ ਚੱਲ ਪਏ ਹਨ। ਜ਼ਰੂਰਤ ਹੈ ਸਰਕਾਰ ਨੂੰ ਨਵੀਂ ਪਾਲਸੀ ਬਣਾਉਣ ਦੀ।

Diljit Dosanjh ਤੇ Jazzy b ‘ਤੇ Ravneet Bittu ਨੇ Live ਹੋ ਕੇ ਕੱਢੀ ਭੜਾਸ

ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਖਿਲਾਫ ਕੀਤੇ ਜਾ ਰਹੇ ਧਰਨਾ ਪ੍ਰਦਰਸ਼ਨਾਂ ‘ਤੇ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਕਿੰਨੇ ਮੁੱਦਿਆਂ ‘ਤੇ ਪ੍ਰਦਰਸ਼ਨ ਕਰ ਰਿਹਾ ਹੈ। ਜਦੋਂ ਕਿ ਆਰਡੀਨੈਂਸ ਦਾ ਸਮਰਥਨ ਕਰ ਚੁੱਕਿਆ ਹੈ। ਜਿਸਦੇ ਨਾਲ ਪੰਜਾਬ ਦੇ ਕਿਸਾਨ ਵਰਗ ਖਿਲਾਫ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਫੈਸਲਾ ਹੱਤਿਆਰਾ ਸਿੱਧ ਹੋਵੇਗਾ ਅਤੇ ਪੰਜਾਬ ਸਰਕਾਰ ਦੀ ਚਾਰ ਪੰਜ ਸੌਂ ਕਰੋੜ ਆਮਦਨੀ ਵੀ ਘੱਟ ਹੋਵੇਗੀ। ਪਰਮਿੰਦਰ ਢੀਂਡਸਾ ਨੇ ਕਿਹਾ ਕਿ ਅਸੀ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ‘ਚ ਜੋ ਲੋਕ ਬਿਨ੍ਹਾਂ ਕਿਸੇ ਸੁਆਰਥ ਵੱਲ ਲਾਲਚ ਦੇ ਸੇਵਾ ਕਰਣਾ ਚਾਹੁੰਦਾ ਹੈ। ਉਹ ਫਰੰਟ ਮੋਰਚੇ ‘ਚ ਆਵੇ ਅਤੇ ਪੰਜਾਬ ਦੀ ਸੇਵਾ ਕਰੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button