Breaking NewsD5 specialNewsPoliticsPunjabPunjab OfficialsSportsTop News

ਰਾਣਾ ਸੋਢੀ ਨੇ ਨਿਸ਼ਾਨੇਬਾਜ਼ ਰੀਆ ਰਾਜੇਸ਼ਵਰੀ ਨੂੰ ਦਿੱਤੀ ਵਧਾਈ

ਚੰਡੀਗੜ੍ਹ : ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕੁਵੈਤ ਸ਼ੂਟਿੰਗ ਫੈਡਰੇਸ਼ਨ ਵੱਲੋਂ ਕਰਵਾਈ ਗਈ ਏਸ਼ੀਅਨ ਆਨਲਾਈਨ ਸੂਟਿੰਗ ਚੈਂਪੀਅਨਸਪਿ ਵਿੱਚ ਵੂਮੈਨ ਟਰੈਪ ਈਵੈਂਟ ਵਿੱਚ ਪਹਿਲਾ ਸਥਾਨ ਹਾਸਲ ਕਰਨ ਲਈ ਨਿਸ਼ਾਨੇਬਾਜ਼ ਰੀਆ ਰਾਜੇਸ਼ਵਰੀ ਕੁਮਾਰੀ ਨੂੰ ਵਧਾਈ ਦਿੱਤੀ। ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਭਾਰਤ ਦੇ 24 ਮੈਂਬਰੀ ਸ਼ੂਟਿੰਗ ਗਰੁੱਪ  ਨੇ ਚਾਰ ਸੋਨ, ਦੋ ਚਾਂਦੀ ਅਤੇ ਪੰਜ ਕਾਂਸੀ ਦੇ ਤਮਗੇ ਜਿੱਤ ਕੇ ਮੈਡਲ ਸੂਚੀ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ।

🔴LIVE|ਪ੍ਰਧਾਨ ਮੰਤਰੀ ਦਾ ਬਿਆਨ,ਕਿਸਾਨਾਂ ਦੇ ਹੱਕ ‘ਚ ਫੈਸਲਾ!ਜਥੇਬੰਦੀਆਂ ਹੈਰਾਨ,ਮੁੱਖ ਮੰਤਰੀ ਨੇ ਚੁੱਕਿਆ ਵੱਡਾ ਕਦਮ!

ਉਨ੍ਹਾਂ ਕਿਹਾ ਕਿ ਵੂਮੈਨ ਟਰੈਪ ਵਿਚ ਰਾਜੇਸ਼ਵਰੀ ਕੁਮਾਰੀ ਨੇ 138 ਸਕੋਰ ਨਾਲ ਇੰਡੀਅਨ ਕਲੀਨ ਸਵੀਪ ਦੀ ਅਗਵਾਈ ਕੀਤੀ। ਸ੍ਰੇਅਸੀ ਸਿੰਘ ਨੇ ਇੰਨੇ ਹੀ ਸਕੋਰ ਨਾਲ ਕਾਊਂਟ-ਬੈਕ ਦੇ ਆਧਾਰ ‘ਤੇ ਦੂਜਾ ਸਥਾਨ ਹਾਸਲ ਕੀਤਾ ਜਦੋਂਕਿ ਮਨੀਸ਼ਾ ਕੀਰ 150 ਵਿੱਚੋਂ 136 ਸਕੋਰ ਨਾਲ ਤੀਜੇ ਸਥਾਨ ‘ਤੇ ਰਹੀ। ਖੇਡ ਮੰਤਰੀ ਨੇ ਦੱਸਿਆ ਕਿ ਭਾਰਤੀ ਨਿਸ਼ਾਨੇਬਾਜ਼ਾਂ ਨੇ ਕਰਨੀ ਸਿੰਘ ਸੂਟਿੰਗ ਰੇਂਜ, ਨਵੀਂ ਦਿੱਲੀ ਤੋਂ ਆਨਲਾਈਨ ਮੁਕਾਬਲੇ ਵਿੱਚ ਹਿੱਸਾ ਲਿਆ।

ਅੱਜ ਫੇਰ ਪਾਰਲੀਮੈਂਟ ਦੇ ਬਾਹਰ ਗਰਿਜਆ ਭਗਵੰਤ ਮਾਨ!ਕੇਂਦਰ ਦਾ ਕਿਸਾਨਾਂ ਨਾਲ ਇੱਕ ਹੋਰ ਧੋਖਾ! ਕੀਤੇ ਵੱਡੇ ਖੁਲਾਸੇ!

ਖੇਡ ਮੰਤਰੀ ਰਾਣਾ ਸੋਢੀ ਨੇ ਅੱਗੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਰੀਆ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਟਰੈਪ ਸ਼ੂਟਰ ਰਿਆ ਰਾਜੇਸ਼ਵਰੀ ਕੁਮਾਰੀ ਪਟਿਆਲਾ ਦੇ ਸ਼ਾਹੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਸੀਨੀਅਰ ਇੰਡੀਆ ਟੀਮ ਦੀ ਜਰਸੀ ਪਹਿਨਣ ਵਾਲੀ ਉਹ ਪਟਿਆਲਾ ਰਿਆਸਤ ਦੀ ਚੌਥੀ ਪੀੜੀ ਵਿਚੋਂ ਹੈ।

ਲਓ ਜੀ! ਬੈਂਸ ਨੇ ਨਵੇਂ ਤਰੀਕੇ ਨਾਲ ਦਿੱਤਾ ਹੋਕਾ,ਘਰਾਂ ਤੋਂ ਬਾਹਰ ਨਿਕਲੇ ਲੋਕ! ਬਾਰਡਰ ‘ਤੇ ਪਹੁੰਚੂ ਸਾਰਾ ਪੰਜਾਬ!

ਸ਼ਾਟਗਨ ਸ਼ੂਟਰ ਰਣਧੀਰ ਸਿੰਘ ਦੀ ਬੇਟੀ ਰੀਆ, ਪਰਿਵਾਰ ਦੀ ਪਹਿਲੀ ਮਹਿਲਾ ਹੈ ਜੋ ਕੌਮਾਂਤਰੀ ਖੇਡ ਅਖਾੜੇ ਦਾ ਹਿੱਸਾ ਬਣੀ ਹੈ। ਉਸ ਦੇ ਪਿਤਾ ਰਣਧੀਰ ਸਿੰਘ ਨੇ ਰਿਕਾਰਡ 31 ਸਾਲਾਂ (1964-1994) ਲਈ ਦੇਸ ਦੀ ਨੁਮਾਇੰਦਗੀ ਕੀਤੀ ਅਤੇ ਲਗਾਤਾਰ ਛੇ ਓਲੰਪਿਕ ਮੁਕਾਬਲਿਆਂ ਵਿਚ ਹਿੱਸਾ ਲੈਣ ਦਾ ਮਾਣ ਹਾਸਲ ਕੀਤਾ। ਉਹਨਾਂ ਨੇ 1978 ਬੈਂਕਾਕ ਏਸੀਅਨ ਖੇਡਾਂ ਵਿੱਚ ਵੀ ਸੋਨ ਤਮਗਾ ਜਿੱਤਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button