ਖਨੌਰੀ ਬਾਰਡਰ ‘ਤੇ ਚੱਲ ਰਹੇ ਕਿਸਾਨੀ ਸੰਘਰਸ਼ ‘ਚ ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਸਾਥ ਦੇਣ ਲਈ ਸਮੂਹ ਕਿਸਾਨਾਂ ਵੱਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਇਸ ਭੁੱਖ ਹੜਤਾਲ ਤਹਿਤ ਕਿਸਾਨ ਆਗੂ ਜਗਜੀਤ ਸਿੰਘ ਦੇ ਪਿੰਡ ਡੱਲੇਵਾਲ ਵਿੱਚ ਵੀ ਕੋਈ ਚੁੱਲ੍ਹਾ ਨਹੀਂ ਬਲਿਆ ਹੈ, ਕਿਉਂਕਿ ਪਿੰਡ ਵਾਸੀਆਂ ਨੇ ਵੀ ਉਸ ਦੇ ਸਮਰਥਨ ਵਿੱਚ ਭੁੱਖ ਹੜਤਾਲ ਕੀਤੀ।ਇਸ ਭੁੱਖ ਹੜਤਾਲ ਵਿੱਚ ਜਗਜੀਤ ਸਿੰਘ ਡੱਲੇਵਾਲ ਦੀ ਨੂੰਹ ਤੇ ਪੋਤਰੇ ਨੇ ਵੀ ਹਿੱਸਾ ਲਿਆ ਅਤੇ ਕਿਸਾਨਾਂ ਦਾ ਹੌਸਲਾ ਵਧਾਉਂਦੇ ਹੋਏ ਇਸੇ ਤਰ੍ਹਾਂ ਸੰਘਰਸ਼ ਕਰਦੇ ਰਹਿਣ ਲਈ ਪ੍ਰੇਰਿਆ।
ਮਰਨ ਵਰਤ ‘ਤੇ ਬੈਠੇ ਦਾਦਾ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ‘ਚ ਪੋਤਰੇ ਦੀ ਭੁੱਖ ਹੜਤਾਲ
‘ਮੇਰੇ ਦਾਦਾ ਜੀ ਇਨਸਾਨ ਨਹੀਂ, ਸਗੋਂ ਇੱਕ ਸੋਚ ਹਨ।ਇਹ ਇੱਕ ਦਿਨ ਦਾ ਵਰਤ ਉਨ੍ਹਾਂ ਦਾ ਸਮਰਥਨ ਹੈ। ਮੇਰਾ, ਦਾਦਾ ਜੀ ਬਿਨਾਂ ਦਿਲ ਨਹੀਂ ਲੱਗ ਰਿਹਾ। ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਆਪਣੇ ਘਰ ਜਾ ਸਕਣ।’
ਉਧਰ, ਕਿਸਾਨ ਆਗੂ ਦੀ ਨੂੰਹ ਨੇ ਵੀ ਕਿਹਾ ਕਿ ਪੰਜਾਬ ‘ਚ ਭੁੱਖ ਹੜਤਾਲ ‘ਤੇ ਅੱਜ ‘ਅੰਨਦਾਤਾ’ ਬੈਠਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿੰਡ ਡੱਲੇਵਾਲਾ ‘ਚ ਅੱਜ ਕੋਈ ਚੁੱਲ੍ਹਾ ਨਹੀਂ ਬਲਿਆ ਅਤੇ ਪੂਰਾ ਪਿੰਡ ਇੱਕ ਦਿਨ ਦੀ ਭੁੱਖ ਹੜਤਾਲ ‘ਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਹੁਰਾ ਸਾਬ੍ਹ, ਡੱਲੇਵਾਲ ਇੱਕ ਸੋਚ ਹਨ, ਜਿਸ ਨੂੰ ਦਬਾਇਆ ਨਹੀਂ ਜਾ ਸਕਦਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.