NewsBreaking NewsD5 specialIndia

ਡੱਡੂ ਮਾਰ ਕੇ ਖਾਣ ਲਈ ਮਜਬੂਰ ਬੱਚੇ! ਕਮਜ਼ੋਰ ਦਿਲ ਵਾਲੇ ਵੀਡੀਓ ਨਾ ਵੇਖਣ

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ‘ਚ ਕੁਝ ਬੱਚੇ ਗੰਦੇ ਪਾਣੀ ‘ਚੋ ਡੱਡੂ ਕੱਢ ਕੇ ਅੱਗ ਤੇ ਪਕਾ ਰਹੇ ਹਨ। ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸ਼ਨ ਤੇ ਸਵਾਲ ਉੱਠਣੇ ਲਾਜ਼ਮੀ ਸੀ ਕਿ ਆਖਿਰਕਾਰ ਲਾਕਡਾਊਨ ਦੌਰਾਨ ਇਨ੍ਹਾਂ ਬੱਚਿਆਂ ਨੂੰ ਰੋਟੀ ਮੁਹੱਈਆਂ ਕਿਉਂ ਨਹੀਂ ਕਰਵਾਈ ਗਈ। ਤਸਵੀਰਾਂ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕੁਝ ਬੱਚੇ ਅੱਗ ਤੇ ਡੱਡੂ ਪਕਾ ਰਹੇ ਹਨ ਤੇ ਸਰਕਾਰ ਨੂੰ ਵੀ ਕੋਸ ਰਹੇ ਹਨ ਕਿ ਘਰ ਵਿੱਚ ਅਨਾਜ਼ ਨਹੀਂ ਹੈ। ਦਰਅਸਲ ਇਹ ਵੀਡੀਓ ਬਿਹਾਰ ਦੇ ਜਹਾਲਾਬਾਦ ਦੀ ਹੈ।

Lockdown | ਡੱਡੂ ਮਾਰ ਕੇ ਖਾਣ ਲਈ ਮਜਬੂਰ ਬੱਚੇ! ਕਮਜ਼ੋਰ ਦਿਲ ਵਾਲੇ ਵੀਡੀਓ ਨਾ ਵੇਖਣ | Frog Eating Reality

ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਕਿ ਭੁੱਖਮਰੀ ਨਾਲ ਲੋਕ ਮਜ਼ਬੂਰ ਹਨ। ਜੇਕਰ ਅੱਜ ਸਰਕਾਰ ਇਨ੍ਹਾਂ ਬੱਚਿਆਂ ਨੂੰ ਨਜ਼ਰਅੰਦਾਜ ਕਰਦੀ ਹੈ ਤਾਂ ਹੋ ਸਕਦਾ ਹੈ ਕਿ ਇਹ ਬੱਚੇ ਭੁੱਖ ਮਿਟਾਉਣ ਲਈ ਇਹ ਬੱਚੇ ਕੁਝ ਹੋਰ ਵੀ ਖਾ ਸਕਦੇ ਹਨ। ਤਾਂ ਉੱਧਰ ਵੀਡੀਓ ਵਾਇਰਲ ਹੋ ਤੋਂ ਬਾਅਦ ਪ੍ਰਸ਼ਾਸ਼ਨ ਨੇ ਕਿਹਾ ਕਿ ਇਹ ਸ਼ਰਾਰਤੀ ਅਨਸਰਾਂ ਦੀ ਸਾਜ਼ਿਸ ਹੈ। ਜੋ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਡੀਐਮ ਨੇ ਮਾਮਲੇ ਦੀ ਜਾਂ ਦੇ ਹੁਕਮ ਦਿੱਤੇ ਤਾਂ ਟੀਮ ਨੇ ਇੱਕ ਬੱਚੇ ਦੇ ਘਰ ਜਾ ਜਾਂਚ ਪੜਤਾਲ ਕੀਤੀ ਤਾਂ ਬੱਚੇ ਦੇ ਘਰ ਰਾਸ਼ਨ ਮੌਜੂਦ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button