Breaking NewsD5 specialIndiaInternationalNewsPunjab

SPECIAL REPORT | ਕੋਰੋਨਾ ਵਾਇਰਸ ਤੋਂ ਕਿਵੇ ਬਚਿਆ ਜਾਵੇ

ਕੋਰੋਨਾ ਵਾਇਰਸ ਕਾਰਨ ਹੁਣ ਤੱਕ 15 ਦੇਸ਼ਾਂ ‘ਚ 3200 ਤੋਂ ਵੱਧ ਲੋਕਾਂ ਦੀ ਮੋਤ ਹੋ ਚੁੱਕੀ ਹੈ। ਚੀਨ ‘ਚ ਸਭ ਤੋਂ ਵੱਧ 95 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ। ਜਿੰਨਾਂ ‘ਚੋਂ 58 ਹਜ਼ਾਰ ਦੇ ਕਰੀਬ ਲੋਕ ਠੀਕ ਹੋ ਚੁੱਕੇ ਹਨ।

SPECIAL REPORT | ਕਿਵੇ ਬਚਿਆ ਜਾਵੇ, ਵੇਖੋ ਵਿਸ਼ੇਸ਼ ਰਿਪੋਰਟ

ਕੋਰੋਨਾ ਵਾਇਰਸ ਕਿਵੇਂ ਫੈਲਦਾ ਹੈ?
ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ‘ਚ ਆਉਣ ਨਾਲ
ਜਿਸ ਨੂੰ ਖਾਂਸੀ ਹੋਵੇ ਜਾਂ ਬੁਖਾਰ ਹੋਵੇ

ਕੋਰੋਨਾ ਵਾਇਰਸ ਦੇ ਲੱਛਣ
ਬੁਖ਼ਾਰ,ਖਾਂਸੀ,ਸਾਹ ਲੈਣ ‘ਚ ਤਕਲੀਫ਼,ਥਕਾਵਟ,ਸਿਰ ਦਰਦ

ਰਾਹਤ ਦੀ ਖ਼ਬਰ, ਆਖਰ ਮਿਲ ਗਿਆ ਟੀਕਾ ! || BIG NEWS

ਕੋਰੋਨਾ ਵਾਇਰਸ ਤੋਂ ਬਚਾਅ
ਹੱਥਾਂ ਨੂੰ ਸਾਬੁਣ ਅਤੇ ਪਾਣੀ ਨਾਲ ਧੋਵੋ
ਜਾਂ ਹੈਂਡ ਸੈਨੇਟਾਈਜ਼ਰ ਦੀ ਵਰਤੋਂ ਕਰੋ
ਜਿਸ ਵਿਅਕਤੀ ਨੂੰ ਜੁਕਾਮ, ਖਾਂਸੀ
ਜਾਂ ਬੁਖਾਰ ਹੋਵੇ, ਉਸ ਤੋਂ ਦੂਰੀ ਰੱਖੋ
ਖਾਂਸੀ ਕਰਦੇ ਜਾਂ ਛਿੱਕਣ ਵੇਲੇ
ਨੱਕ ‘ਤੇ ਮੂੰਹ ਢੱਕ ਕੇ ਰੱਖੋ
ਜੇਕਰ ਤੁਹਾਨੂੰ ਬੁਖਾਰ, ਖਾਂਸੀ
ਜਾਂ ਜੁਕਾਮ ਹੈ ਤਾਂ ਘਰ ‘ਚ ਰਹੋ

ਦਲਿਤਾਂ ਖਿਲਾਫ਼ ਸਰਕਾਰ ਦਾ ਵੱਡਾ ਫ਼ੈਸਲਾ | Latest News | Captain Amarinder Singh

ਕੋਰੋਨਾਵਾਇਰਸ ਨੂੰ ਲੈ ਕੇ ਦੁਨੀਆ ਭਰ ‘ਚ ਡਰ ਬਣਿਆ ਹੋਇਆ ਹੈ। ਜਿਥੇ ਲੋਕਾਂ ਨੂੰ ਆਪਣੀ ਜਾਨ ਦਾ ਖ਼ਤਰਾ ਹੈ। ਉਥੇ ਹੀ ਇਕ ਰਿਪੋਰਟ ਮੁਤਾਬਕ ਦੁਨੀਆ ਦੇ 30 ਕਰੋੜ ਸਕੂਲੀ ਬੱਚੇ ਏਸੇ ਸਹਿਮ ਕਾਰਨ ਸਕੂਲ ਨਹੀਂ ਜਾ ਰਹੇ। ਦਿੱਲੀ ‘ਚ ਵੀ ਬੀਤੇ ਦਿਨੀਂ ਕੁਝ ਸਕੂਲਾਂ ਨੂੰ ਬੰਦ ਕੀਤਾ ਗਿਆ। ਕੋਰੋਨਾਵਾਇਰਸ ਕਾਰਨ 14 ਦੇਸ਼ਾਂ ਦੇ ਸਕੂਲ ਪੂਰੀ ਤਰ੍ਹਾਂ ਬੰਦ ਹਨ। ਫਰਾਂਸ ਵਿੱਚ ਵਾਇਰਸ ਦੇ ਡਰ ਤੋਂ 120 ਸਕੂਲਾਂ ਨੂੰ ਤਾਲਾ ਜੜ੍ਹ ਦਿੱਤਾ ਗਿਆ।

ਬੈਂਸ ਨੇ ਕੇਜਰੀਵਾਲ ਤੇ ਕੈਪਟਨ ਨੂੰ ਲਲਕਾਰਿਆ, ਖੂਫੀਆ ਰਿਕਾਰਡਿੰਗ ਦਾ ਕੀਤਾ ਖ਼ੁਲਾਸਾ, ਸੁਣ ਕੇ ਰੌਂਗਟੇ ਖੜ੍ਹੇ ਹੋ ਜਾਣਗੇ

ਨੋਟਾਂ ਨਾਲ ਵੀ ਵਾਇਰਸ ਫੈਲਣ ਦਾ ਖ਼ਦਸ਼ਾ
ਡਬਲਿਊ ਐੱਚ ਓ ਮੁਤਾਬਕ ਗੰਦੇ ਬੈਂਕ ਨੋਟ ਵੀ ਵਾਇਰਸ ਦੇ ਫੈਲਣ ਦੀ ਵਜ੍ਹਾ ਹੋ ਸਕਦੇ ਹਨ। ਲਿਹਾਜ਼ਾ ਲੋਕ ਹੁਣ ਨੋਟਾਂ ਤੋਂ ਵੀ ਖ਼ਤਰਾ ਮਹਿਸੂਸ ਕਰ ਰਹੇ ਹਨ। ਜਿਥੇ ਲੋਕ ਇਕ ਦੂਜੇ ਨਾਲ ਹੱਥ ਮਿਲਾਉਣ ਤੋਂ ਕੰਨੀ ਕਤਰਾ ਰਹੇ ਹਨ। ਉਥੇ ਹੀ ਆਪਣੇ ਚਿਹਰੇ ਨੂੰ ਵੀ ਹੱਥ ਨਹੀਂ ਲਗਾ ਰਹੇ। ਕਿਉਂਕਿ ਇਨਫੈਕਸ਼ਨ ਹੋਣ ਦਾ ਡਰ ਬਣਿਆ ਰਹਿੰਦਾ ਹੈ। ਮੋਬਾਇਲ ਫੋਨਾਂ ਨੂੰ ਲੈ ਕੇ ਲੋਕ ਬੇਹੱਦ ਚਿੰਤਤ ਹਨ। ਕਿਉਂਕਿ ਇਸ ਨੂੰ ਵਰਤਣਾ ਲੋਕਾਂ ਦੀ ਮਜ਼ਬੂਰੀ ਬਣ ਚੁੱਕਿਆ ਹੈ ਸੋ ਲੋਕ ਹਰ ਤਰੀਕੇ ਦੀ ਸਾਵਧਾਨੀ ਵਰਤ ਰਹੇ ਹਨ।

ਪੰਜਾਬ ‘ਚ ਭਾਰੀ ਮੀਂਹ ਕਾਰਨ ਸੁੱਤੇ ਪਰਿਵਾਰ ‘ਤੇ ਡਿੱਗੀ ਛੱਤ | BREAKING

ਭਾਰਤੀ ਲੋਕ ਚਿੰਤਾ ਨਾ ਕਰਨ
ਰਾਹਤ ਦੀ ਖ਼ਬਰ ਹੈ ਕਿ ਭਾਰਤੀ ਲੋਕਾਂ ਨੂੰ ਇਸ ਦੀ ਫਿਕਰ ਕਰਨ ਦੀ ਲੋੜ ਨਹੀਂ। ਹਾਲਾਂਕਿ ਸਿਹਤ ਦਾ ਖਿਆਲ ਜ਼ਰੂਰ ਰੱਖਿਆ ਜਾਵੇ। ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਪ੍ਰਸ਼ਾਸਨ ਨੇ ਕਮਰ ਕੱਸੀ ਹੋਈ ਹੈ। ਹਸਪਤਾਲਾਂ ‘ਚ ਡਾਕਟਰਾਂ ਦੀਆਂ ਟੀਮਾਂ ਤਾਇਨਾਤ ਹਨ।ਆਪਣੇ ਨਜ਼ਦੀਕ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਬਾਰੇ ਜਾਣਕਾਰੀ ਸਿਹਤ ਵਿਭਾਗ ਨੂੰ ਦੇਣੀ ਜ਼ਰੂਰੀ ਹੈ ਤਾਂ ਜੋ ਸਮਾਂ ਰਹਿੰਦਿਆਂ ਸੈਂਪਲ ਲਏ ਜਾਣ ਤੇ ਜਾਂਚ ਹੋ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button