ਡੋਨਾਲਡ ਟਰੰਪ ‘ਤੇ ਟਵਿਟਰ ਦਾ ਐਕਸ਼ਨ, ਕੀਤਾ ਅਕਾਊਂਟ ਸਸਪੈਂਡ

ਵਾਸ਼ਿੰਗਟਨ : ਅਮਰੀਕਾ ‘ਚ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਜਾਰਾਂ ਸਮਰਥਕਾਂ ਨੇ ਬੁੱਧਵਾਰ ਨੂੰ ਕੈਪੀਟਲ ‘ਤੇ ਹਮਲਾ ਕੀਤਾ ਅਤੇ ਪੁਲਿਸ ਨਾਲ ਭਿੜ ਗਏ। ਇਸ ਘਟਨਾ ‘ਚ ਕਈ ਲੋਕ ਮਾਰੇ ਵੀ ਗਏ ਉਥੇ ਹੀ ਇਸ ਤਰ੍ਹਾਂ ਦੀ ਹਿੰਸਾ ਦੁਬਾਰਾ ਨਾ ਹੋਵੇ, ਇਸ ਲਈ ਸੋਸ਼ਲ ਨੈਟਵਰਕਿੰਗ ਪਲੇਟਫਾਰਮ ਟਵਿਟਰ ਨੇ ਡੋਨਾਲਡ ਟਰੰਪ ਦਾ ਟਵਿਟਰ ਅਕਾਊਂਟ ਬੰਦ ਕਰ ਦਿੱਤਾ ਹੈ।
ਕਿਸਾਨਾਂ ਦੇ ਨਵੇਂ ਐਲਾਨ ਨੇ ਉੱਡਾਈ ਮੋਦੀ ਸਰਕਾਰ ਦੀ ਨੀਂਦ! ਮੀਟਿੰਗ ਤੋਂ ਬਾਅਦ ਕੀਤਾ ਵੱਡਾ ਧਮਾਕਾ!ਸੋਚਾਂ ‘ਚ ਪਏ ਮੰਤਰੀ
ਬੁੱਧਵਾਰ ਨੂੰ ਹੋਈ ਹਿੰਸਾ ਤੋਂ ਬਾਅਦ ਟਵਿਟਰ ਨੇ ਟਰੰਪ ਦਾ ਅਕਾਊਂਟ 12 ਘੰਟੇ ਲਈ ਬਲਾਕ ਕਰ ਦਿੱਤਾ ਸੀ। ਇਸਦੇ ਨਾਲ ਹੀ ਉਨ੍ਹਾਂ ਦੇ ਟਵਿਟਰ ਅਕਾਊਂਟ ਤੋਂ ਕਈ ਟਵੀਟ ਹਟਾ ਦਿੱਤੇ ਸਨ। ਹਾਲਾਂਕਿ ਹੁਣ ਟਵਿਟਰ ਨੇ ਡੋਨਾਲਡ ਟਰੰਪ ਦੇ ਟਵਿਟਰ ਅਕਾਊਂਟ ਨੂੰ ਪੂਰੀ ਤਰ੍ਹਾਂ ਨਾਲ ਹੀ ਸਸਪੈਂਡ ਕਰ ਦਿੱਤਾ ਹੈ। ਇਸਦੇ ਪਿੱਛੇ ਟਵਿਟਰ ਨੇ ਵਜ੍ਹਾ ਦੱਸੀ ਹੈ ਕਿ ਅਜਿਹੀ ਹਿੰਸਾ ਦੁਬਾਰਾ ਨਾ ਹੋਵੇ, ਇਸਦੇ ਲਈ ਅਕਾਉਂਟ ਨੂੰ ਸਸਪੈਂਡ ਕੀਤਾ ਗਿਆ।
🔴LIVE| ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਕੇਂਦਰ ਨੂੰ ਵੱਡਾ ਝਟਕਾ,ਰਾਤੋ-ਰਾਤ ਲਾਈ ਸਕੀਮ,ਕਿਸਾਨਾਂ ਤੋਂ ਡਰੀ ਸਰਕਾਰ!
ਟਵਿਟਰ ਨੇ ਕਿਹਾ ਹੈ, ਡੋਨਾਲਡ ਟਰੰਪ ਦੇ @realDonaldTrump ਅਕਾਊਂਟ ਦੇ ਟਵੀਟ ਨੂੰ ਦੇਖਣ ਤੋਂ ਬਾਅਦ ਅਸੀਂ ਉਨ੍ਹਾਂ ਦੇ ਅਕਾਊਂਟ ਨੂੰ ਸਥਾਈ ਰੂਪ ਨਾਲ ਹਿੰਸਾ ਨੂੰ ਹੋਰ ਭੜਕਾਉਣ ਦੇ ਜੋਖਮ ਨੂੰ ਦੇਖਦੇ ਹੋਏ ਸਸਪੈਂਡ ਕਰ ਦਿੱਤਾ ਹੈ। ਇਸ ਹਫ਼ਤੇ ਦੀਆਂ ਭਿਆਨਕ ਘਟਨਾਵਾਂ ਦੇ ਸੰਦਰਭ ‘ਚ ਅਸੀਂ ਬੁੱਧਵਾਰ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਟਵਿਟਰ ਨਿਯਮਾਂ ਦੀਆਂ ਉਲੰਘਣਾਂ ਦੇ ਕਾਰਨ ਅਜਿਹੀ ਕਾਰਵਾਈ ਕੀਤੀ ਜਾਵੇਗੀ।
After close review of recent tweets from Trump’s account and the context around them — specifically how they are being received and interpreted on and off Twitter — we have permanently suspended the account due to the risk of further incitement of violence: Twitter https://t.co/eg5ovKvkxb pic.twitter.com/bLK94TlWYI
— ANI (@ANI) January 8, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.