Breaking NewsInternationalNews

ਡੈਮੋਕ੍ਰੇਟਿਕ ਪਾਰਟੀ ਦੇ ਬਿਨਾਂ ਨਹੀਂ ਕਰ ਸਕਣਗੇ ਟਰੰਪ ਇਹ 5 ਕੰਮ

ਵਾਸ਼ਿੰਗਟਨ: ਸੀਨੇਟ ‘ਚ ਰਿਪਬਲਿਕਨ ਪਾਰਟੀ ਦਾ ਦਬਦਬਾ ਭਲੇ ਹੀ ਕਾਇਮ ਹੋਵੇ ਪਰ ਅਮਰੀਕਾ ਦੀਆਂ ਮਿੱਡ ਟਰਮ ਚੋਣਾਂ ‘ਚ ਡੈਮੋਕ੍ਰੇਟਿਕ ਪਾਰਟੀ ਨੇ ਪ੍ਰਤੀਨਿਧੀ ਸਭਾ ਮਤਲਬ ਅਮਰੀਕੀ ਸੰਸਦ ਦੇ ਹੇਠਲਾਂ ਸਦਨ ‘ਹਾਊਸ ਆਫ ਰਿਪ੍ਰਜੈਂਟੇਟਿਵਸ’ ‘ਤੇ ਕਬਜ਼ਾ ਕਰ ਲਿਆ ਹੈ। ਪ੍ਰਤਿਨਿਧੀ ਸਭਾ ਦੀਆਂ ਕੁੱਲ 435 ਸੀਟਾਂ ‘ਚ ਡੈਮੋਕਰੈਟਿਕ ਨੇ 245 ਸੀਟਾਂ ਜਿੱਤੀਆਂ ਹਨ। ਇਸ ਤਰ੍ਹਾਂ ਸਦਨ ‘ਚ ਡੈਮੋਕਰੈਟਿਕ ਪਾਰਟੀ ਨੇ 218 ਦੀ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਦੱਸ ਦੇਈਏ ਕਿ 6 ਨਵੰਬਰ ਨੂੰ ਹੋਈਆਂ ਚੋਣਾਂ ‘ਚ ਅਮਰੀਕੀ ਚੋਣ ਹਾਊਸ ਆਫ ਰਿਪ੍ਰਜੈਂਟੇਟਿਵਸ ਅਤੇ ਸੀਨੇਟ ਦੇ ਮੈਬਰਾਂ ਦੀ ਚੋਣ ਹੋਵੇਗੀ। ਉਥੇ ਹੀ ਡੈਮੋਕ੍ਰੇਟਿਕ ਪਾਰਟੀ ਦੀ ਨੇਤਾ ਨੇਨੀ ਪਲੋਸੀ, ਜੋ ਹੁਣ ਪ੍ਰਤੀਨਿਧੀ ਸਭਾ ‘ਚ ਸਪੀਕਰ ਦਾ ਅਹੁਦਾ ਵੀ ਸੰਭਾਲ ਸਕਦੀ ਹੈ, ਨੇ ਆਖਿਆ ਕਿ ਹੁਣ ਡੈਮੋਕ੍ਰੇਟਸ ਟਰੰਪ ਪ੍ਰਸ਼ਾਸਨ ‘ਤੇ ਲਗਾਮ ਲਾਉਣਗੇ।

Read Also ਅਮਰੀਕੀ ਰਾਸ਼ਟਰਪਤੀ ਟਰੰਪ ਤੇ ਕਿਮ ਜੋਂਗ ਦੀ ਜਲਦ ਹੋਵੇਗੀ ਬੈਠਕ

ਇਨ੍ਹਾਂ ਨਤੀਜਿਆਂ ਦਾ ਵਿਸ਼ਲੇਸ਼ਣ ਕਈ ਪੈਮਾਨਿਆਂ ‘ਤੇ ਕੀਤਾ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਨਤੀਜੇ ਯੂ. ਐਸ. ‘ਚ ਸੱਤਾ ਦਾ ਸੰਤੁਲਨ ਸਥਾਪਿਤ ਕਰ ਸਕਦੇ ਹਨ। ਕਿਉਂਕਿ 2016 ‘ਚ ਚੋਣਾਂ ਤੋਂ ਬਾਅਦ ਟਰੰਪ ਦੋਹਾਂ ਸਦਨਾਂ ‘ਚ ਬਹੁਮਤ ‘ਚ ਸਨ ਅਤੇ ਕਿਸੇ ਤਰ੍ਹਾਂ ਦੇ ਕਾਨੂੰਨ ਨੂੰ ਪਾਸ ਕਰਾਉਣ ‘ਚ ਉਨ੍ਹਾਂ ਨੂੰ ਕੋਈ ਰੋਕਣ-ਟੋਕਣ ਵਾਲਾ ਨਹੀਂ ਸੀ। ਹੁਣ ਡੈਮੋਕ੍ਰੇਟਸ ਇਸ ਸਥਿਤੀ ‘ਚ ਪਹੁੰਚ ਗਏ ਹਨ ਕਿ ਉਹ ਅਜਿਹੇ ਕਾਨੂੰਨ ਨੂੰ ਰੋਕ ਸਕਦੇ ਹਨ। ਹੁਣ ਤੋਂ 2 ਮਹੀਨਿਆਂ ਬਾਅਦ ਜਦੋਂ ਨਵਾਂ ਸਦਨ ਡੈਮੋਕ੍ਰੇਟਸ ਦੇ ਕੰਟਰੋਲ ‘ਚ ਹੋਵੇਗਾ ਤਾਂ ਹਲਾਤ ਬਦਲੇ ਹੋਣਗੇ। ਡੈਮੋਕ੍ਰੇਟਿਕ ਪਾਰਟੀ ਦੀ ਨੇਤਾ ਨੇਂਸੀ ਪਲੋਸੀ ਪ੍ਰਤੀਨਿਧੀ ਸਭਾ ‘ਚ ਸਪੀਕਰ ਦਾ ਅਹੁਦਾ ਸੰਭਾਲ ਸਕਦੀ ਹੈ। ਰਾਸ਼ਟਰਪਤੀ ਟਰੰਪ ਨੂੰ ਹੁਣ ਵੀ ਡਰ ਸਤਾ ਰਿਹਾ ਹੋਵੇਗਾ ਕਿ ਡੈਮੋਕ੍ਰੇਟਸ ਉਨ੍ਹਾਂ ਦੇ ਪ੍ਰਸ਼ਾਸਨਿਕ ਕੰਮਕਾਜ ਦੀ ਜਾਂਚ-ਪੜਤਾਲ ਕਰਨ ਦੀ ਤਿਆਰੀ ‘ਚ ਹੈ।

ਕਿਹੜੀਆਂ ਚੀਜ਼ਾਂ ਨੇ ਜੋ ਟਰੰਪ ਲਈ ਹੋਣਗੀਆਂ ਮੁਸ਼ਕਲ

1. ਮੈਕਸੀਕੋ ਦੀ ਸਰਹੱਦ ‘ਤੇ ਕੰਧ: 2016 ਦੇ ਚੋਣ ਅਭਿਆਨ ‘ਚ ਟਰੰਪ ਨੇ ਵਾਅਦਾ ਕੀਤਾ ਸੀ ਕਿ ਉਹ ਮੈਕਸੀਕੋ ਦੀ ਸਰਹੱਦ ‘ਤੇ ਕੰਧ ਬਣਾਉਣਗੇ। ਅਰਬਾਂ ਡਾਲਰ ਦੇ ਇਸ ਪ੍ਰਾਜੈਕਟ ਨੂੰ ਸੰਸਦ ਤੋਂ ਪਾਸ ਕਰਾਉਣਾ ਜ਼ਰੂਰੀ ਹੋਵੇਗੀ। ਹਾਲਾਂਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਟਰੰਪ ਗੱਲਬਾਤ ਦੇ ਜ਼ਰੀਏ ਇਸ ਲਈ ਰਾਸ਼ੀ ਇਕੱਠਾ ਸਕਦੇ ਹਨ। ਉਹ ਕੁਝ ਰਿਆਇਤਾਂ ਦੇ ਬਦਲੇ ਅਜਿਹਾ ਕਰ ਸਕਦੇ ਹਨ ਪਰ ਪ੍ਰਤੀਨਿਧੀ ਸਭਾ ‘ਚ ਬਹੁਮਤ ਨਾ ਹੋਣ ਨਾਲ ਟਰੰਪ ਲਈ ਅਜਿਹਾ ਕਰਨਾ ਮੁਸ਼ਕਿਲ ਹੋਵੇਗਾ।

2. ਰੱਦ ਨਹੀਂ ਹੋਵੇਗਾ ਓਬਾਮਾ ਕੇਅਰ: ਸਦਨ ‘ਚ ਬਦਲੇ ਹੋਏ ਸਮੀਕਰਣਾਂ ਤੋਂ ਬਾਅਦ ਰਿਪਬਿਲਕਨ ਪਾਰਟੀ ਲਈ ਹੁਣ ਇਸ ਨੂੰ (ਓਬਾਮਾ ਕੇਅਰ) ਰੱਦ ਕਰਨਾ ਮੁਸ਼ਕਿਲ ਹੋ ਜਾਵੇਗਾ। ਪ੍ਰਤੀਨਿਧੀ ਸਭਾ ‘ਚ ਹੁਣ ਡੈਮੋਕ੍ਰੇਟ ਬਹੁਮਤ ‘ਚ ਹੈ। ਮਿੱਡ ਟਰਮ ਚੋਣਾਂ ਦੌਰਾਨ ਡੈਮੋਕ੍ਰੇਟਾਂ ਨੇ ਓਬਾਮਾ ਕੇਅਰ ਦੇ ਪੱਖ ‘ਚ ਅਭਿਆਨ ਚਲਾਇਆ ਸੀ। ਇਸ ਲਈ ਇਹ ਮੰਨਣ ਦਾ ਕੋਈ ਕਾਰਨ ਨਹੀਂ ਹੈ ਕਿ ਇਸ ਨੂੰ ਰੱਦ ਕਰਨ ਦੇ ਕਿਸੇ ਵੀ ਕਦਮ ਦਾ ਹੁਣ ਇਹ ਸੰਸਦੀ ਮੈਂਬਰ ਵਿਰੋਧ ਕਰਨਗੇ।

3. ਵੀਜ਼ਾ ਲਾਟਰੀ ਨੂੰ ਖਤਮ ਕਰਨਗੇ: ਅਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ਭੇਜਣ ਜਿਹੇ ਕੁਝ ਪ੍ਰਸਤਾਵ ਹਨ ਜਿਨ੍ਹਾਂ ਨੂੰ ਟਰੰਪ ਪ੍ਰਸ਼ਾਸਨ ਨੇ ਪਿਛਲੇ 2 ਸਾਲਾ ‘ਚ ਲਾਗੂ ਕਰਨ ਦਾ ਯਤਨ ਕੀਤਾ ਹੈ, ਹਾਲਾਂਕਿ ਇਨ੍ਹਾਂ ਕੋਸ਼ਿਸ਼ਾਂ ‘ਚ ਉਹ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਪਾਏ ਹਨ। ਹੁਣ ਡੈਮੋਕ੍ਰੇਟਸ ਦੇ ਜ਼ਿਆਦਾ ਮਜ਼ਬੂਤ ਹੋਣ ਨਾਲ ਇਨ੍ਹਾਂ ਪ੍ਰਸਤਾਵਾਂ ਦੇ ਅੱਗੇ ਵਧਣ ਦੀ ਸੰਭਾਵਨਾ ਘੱਟ ਹੋ ਗਈ ਹੈ।

4. ਜਨਮ ਦੇ ਅਧਾਰ ‘ਤੇ ਨਾਗਰਿਕਤਾ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਜਨਮ-ਜਾਤ ਜਾਂ ਜਮਾਂਦਰੂ ਨਾਗਰਿਕਤਾ ਸਬੰਧੀ ਕਾਨੂੰਨ ਨੂੰ ਖਤਮ ਕਰਨ ਲਈ ਇਕ ਵਿਸ਼ੇਸ਼ ਫਰਮਾਨ ਲਿਆਉਣ ਦੀ ਗੱਲ ਕਹੀ ਹੈ। ਇਹ ਕਾਨੂੰਨ ਪਾਸ ਕਰਾਉਣਾ ਵੀ ਸੌਖਾ ਨਹੀਂ ਹੈ ਅਤੇ ਇਸ ਦੇ ਲਈ ਟਰੰਪ ਨੂੰ ਸੰਸਦ ਦੇ 2-ਤਿਹਾਈ ਮੈਂਬਰਾਂ ਦੇ ਸਮਰਥਨ ਦੀ ਲੋੜ ਹੋਵੇਗੀ। ਹੁਣ ਇਸ ਕਾਨੂੰਨ ਦੇ ਤਹਿਤ ਜੋ ਅਮਰੀਕਾ ‘ਚ ਪੈਦਾ ਹੋਵੇਗਾ ਉਸ ਨੂੰ ਅਮਰੀਕੀ ਨਾਗਰਿਕ ਮੰਨਿਆ ਜਾਂਦਾ ਹੈ, ਫਿਰ ਭਾਂਵੇ ਬੱਚੇ ਦੇ ਜਨਮ ਸਮੇਂ ਬੱਚੇ ਦੇ ਮਾਤਾ-ਪਿਤਾ ਗੈਰ-ਕਾਨੂੰਨੀ ਢੰਗ ਨਾਲ ਕਿਉਂ ਨਾ ਰਹਿ ਰਹੇ ਹੋਣ।

5. ਟੈਕਸ ‘ਚ ਹੋਰ ਕਟੌਤੀ: ਨਾਗਰਿਕਾਂ ਲਈ ਇਨਕਮ ਟੈਕਸ ਲਈ 2017 ਦੇ ਆਖਿਰ ‘ਚ ਰਿਪਬਿਲਕਨ ਪਾਰਟੀ ਦੇ ਮੈਂਬਰਾਂ ਨੇ ਵ੍ਹਾਈਟ ਹਾਊਸ ‘ਤੇ ਦਬਾਅ ਬਣਾਇਆ ਸੀ। ਇਸ ਪ੍ਰਸਤਾਵ ਦੇ ਪਾਸ ਹੋਣ ਦਾ ਡੈਮੋਕ੍ਰੇਟਾਂ ਨੇ ਜ਼ੋਰਦਾਰ ਵਿਰੋਧ ਕੀਤਾ ਸੀ। ਇਸ ਤੋਂ ਇਲਾਵਾ ਟਰੰਪ ਨੂੰ ਇਕ ਹੋਰ ਖਤਰਾ ਹੈ ਅਤੇ ਉਹ ਹੈ ਮਹਾਦੋਸ਼। ਰਾਸ਼ਟਰਪਤੀ ਤੋਂ ਹਟਾਉਣ ਲਈ ਸ਼ੁਰੂ ਕੀਤੀ ਜਾਣ ਵਾਲੀ ਇਸ ਪ੍ਰਕਿਰਿਆ ਦਾ ਪਹਿਲਾ ਕਦਮ ਚੁਕਣ ਲਈ ਬਹੁਮਤ ਦੀ ਜ਼ਰੂਰਤ ਹੈ ਅਤੇ ਡੈਮੋਕ੍ਰੇਟਸ ਹੁਣ ਇਸ ਤਾਕਤ ‘ਚ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button