PunjabTop News

ਡੇਰਾ ਪ੍ਰੇਮੀ ਕਤਲ ਮਾਮਲੇ ‘ਚ Poilice ਨੇ ਦੋ ਸ਼ੱਕੀਆਂ ਦੇ ਘਰ ‘ਤੇ ਮਾਰੀ Raid

ਕੁਝ ਅਣਪਛਾਤੇ ਹਮਲਾਵਰਾਂ ਨੇ ਫਰੀਦਕੋਟ ਵਿਚ ਡੇਰਾ ਸੱਚਾ ਸੌਦਾ ਦੇ ਇਕ ਸਮਰਥਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ. ਜੋ ਕਿ ਸਾਲ 2015 ਦੀ ਬੇਅਦਬੀ ਦੀ ਘਟਨਾ ਦਾ ਦੋਸ਼ੀ ਸੀ। ਇਸ ਮਾਮਲੇ ‘ਚ ਹੁਣ ਸ਼ਹਿਰ ਵਿਚ ਸ਼ੱਕੀ ਨੌਜਵਾਨਾਂ ਦੇ ਘਰ ‘ਤੇ ਪੁਲਿਸ ਨੇ ਰੇਡ ਮਾਰੀ ਹੈ। ਦੋਵੇਂ ਹੀ ਨੌਜਵਾਨ ਪਿਛਲੇ 5 ਦਿਨਾਂ ਤੋਂ ਗਾਇਬ ਹਨ ਤੇ ਨਸ਼ਾ ਕਰਨ ਦੇ ਆਦੀ ਹਨ। ਸਾਦਿਕ ਰੋਡ ‘ਤੇ ਰਹਿਣ ਵਾਲੇ ਭੁਪਿੰਦਰ ਸਿੰਘ ਗੋਲਡੀ ਤੇ ਮਨਪ੍ਰੀਤ ਸਿੰਘ ਮਨੀ ਦੇ ਘਰ ਵੱਡੀ ਗਿਣਤੀ ਚ ਪੁਲਸ ਮੁਲਾਜ਼ਮ ਪਹੁੰਚੇ।ਪਰਿਵਾਰ ਦਾ ਦਾਅਵਾ ਹੈ ਕਿ ਉਹ 4-5 ਦਿਨਾਂ ਤੋਂ ਘਰ ਵਿਚ ਨਹੀਂ ਹੈ ਤੇ ਉਨ੍ਹਾਂ ਦਾ ਲੜਕਾ ਮਜ਼ਦੂਰੀ ਦਾ ਕੰਮ ਕਰਦਾ ਹੈ।ਪੁਲਿਸ ਸਾਨੂੰ ਬੇਜ੍ਹਾ ਪ੍ਰੇਸ਼ਾਨ ਨਾ ਕਰੇ ਜੇਕਰ ਉਸ ਨੇ ਕੁਝ ਗਲਤ ਕੰਮ ਕੀਤਾ ਹੈ ਤਾਂ ਉਸ ਦੀ ਸਜ਼ਾ ਜ਼ਰੂਰ ਮਿਲੇ। ਪੁਲਿਸ ਉਨ੍ਹਾਂ ਦੇ ਘਰ ਤੋਂ ਮੋਬਾਈਲ ਵਗੈਰਾ ਨਾਲ ਲੈ ਕੇ ਚਲੀ ਗਈ ਹੈ। ਮਨਪ੍ਰੀਤ ਸਿੰਘ ਉਰਫ ਮਨੀ ਦੀ ਮਾਤਾ ਨਸੀਬ ਕੌਰ ਨੇ ਕਿਹਾ ਕਿ ਪੁਲਿਸ ਸਾਡੇ ਘਰ ਵਿਚ ਆਈ ਸੀ ਤੇ ਅਸੀਂ ਆਪਣੇ ਲੜਕੇ ਨੂੰ ਪਹਿਲਾਂ ਹੀ ਬੇਦਖਲ ਕੀਤਾ ਹੋਇਆ ਹੈ ਕਿਉਂਕਿ ਉਹ ਨਸ਼ੇ ਕਰਨ ਦਾ ਆਦੀ ਹੈ। ਮਨਪ੍ਰੀਤ ਦੇ ਪਿਤਾ ਹਾਰਟ ਦੇ ਮਰੀਜ਼ ਹਨ ਅਤੇ ਉੁਨ੍ਹਾਂ ਕਿਹਾ ਕਿ ਉਨ੍ਹਾਂ ਦਾ ਲੜਕਾ 4-5 ਦਿਨ ਤੋਂ ਘਰ ਨਹੀਂ ਆਇਆ। ਇਸ ਘਟਨਾ ਵਿਚ ਪੁਲਿਸ ਨੂੰ ਕਈ ਸੁਰਾਗ ਮਿਲੇ ਹਨ ਤੇ ਪੁਲਿਸ ਨੂੰ ਸ਼ੂਟਰਸ ਦਾ ਲੋਕਲ ਕਨੈਕਸ਼ਨ ਮਿਲ ਚੁੱਕਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button