NewsBreaking NewsD5 specialPoliticsPunjab

ਡੀਜੀਪੀ ਮੁਹੰਮਦ ਮੁਸਤਫ਼ਾ ਨੂੰ ਹਾਈਕੋਰਟ ਦਾ ਵੱਡਾ ਝਟਕਾ

ਚੰਡੀਗੜ੍ਹ : ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੇ ਆਈ. ਪੀ. ਐੱਸ. ਅਧਿਕਾਰੀ ਮੁਹੰਮਦ ਮੁਸਤਫਾ ਨੇ ਫਿਰ ਤੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ਼ ਕੀਤਾ ਹੈ। ਪੰਜਾਬ ਦੇ ਡੀ. ਜੀ. ਪੀ. ਹਿਊਮਨ ਰਾਈਟ ਮੁਹੰਮਦ ਮੁਸਤਫਾ ਨੇ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਹਾਈਕੋਰਟ ‘ਚ ਪਹਿਲਾਂ ਹੀ ਚੁਣੌਤੀ ਦਿੱਤੀ ਹੋਈ ਹੈ। ਮੁਸਤਫਾ ਨੇ ਹਾਈਕੋਰਟ ਨੂੰ ਅਪੀਲ ਕੀਤੀ ਕਿ ਮਾਮਲੇ ‘ਤੇ ਸੁਣਵਾਈ ਨੂੰ ਪ੍ਰੀਪੋਨ ਕੀਤਾ ਜਾਵੇ ਅਤੇ ਇਸ ਮਾਮਲੇ ‘ਤੇ ਛੇਤੀ ਫੈਸਲਾ ਸੁਣਾਇਆ ਜਾਵੇ। ਹਾਈਕੋਰਟ ‘ਚ ਪ੍ਰੀਪੋਨ ਐਪਲੀਕੇਸ਼ਨ ‘ਤੇ ਵੀਰਵਾਰ ਨੂੰ ਸੁਣਵਾਈ ਹੋਈ।

ਰੇਲਵੇ ਵਿਭਾਗ ਦਾ ਨਵਾਂ ਫ਼ਰਮਾਨ, ਦੇਖੋ ਕਦੋ ਤੱਕ ਟਰੇਨਾਂ ਰਹਿਣਗੀਆਂ ਬੰਦ, ਕਿਹੜੀਆਂ ਟਰੇਨਾਂ ਕੀਤੀਆਂ ਚਾਲੂ

ਅਦਾਲਤ ਨੇ ਮਾਮਲੇ ਦੀ ਸੁਣਵਾਈ ਪ੍ਰੀਪੋਨ ਕਰਨ ‘ਤੇ ਸਵਾਲ ਪੁੱਛਿਆ ਕਿ ਪ੍ਰੀਪੋਨ ਐਪਲੀਕੇਸ਼ਨ ਦਾਖਲ ਕਰਨ ਦੀ ਕੀ ਲੋੜ ਸੀ? ਮੁਸਤਫਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਮੁਸਤਫਾ ਦੀ ਯੋਗਤਾ ਅਗਸਤ ਤੱਕ ਹੈ। ਇਸ ਲਈ ਮਾਮਲੇ ਨੂੰ ਛੇਤੀ ਨਿਪਟਾਇਆ ਜਾਵੇ। ਦਰਅਸਲ ਮੁੱਖ ਮਾਮਲੇ ਦੀ ਸੁਣਵਾਈ 2 ਜੁਲਾਈ ਨੂੰ ਹੋਣੀ ਹੈ। ਅਦਾਲਤ ਨੇ ਕਿਹਾ ਕਿ 2 ਜੁਲਾਈ ਤਾਰੀਖ ਜ਼ਿਆਦਾ ਦੂਰ ਨਹੀਂ ਹੈ, ਇਸ ਲਈ ਨਿਰਧਾਰਤ ਤਰੀਕ ‘ਤੇ ਹੀ ਇਸ ਮਾਮਲੇ ’ਤੇ ਸੁਣਵਾਈ ਹੋਵੇਗੀ। ਇੰਨਾ ਕਹਿੰਦਿਆਂ ਮੁਸਤਫਾ ਦੀ ਐਪਲੀਕੇਸ਼ਨ ਨੂੰ ਰੱਦ ਕਰ ਦਿੱਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button