PunjabTop News

ਡਾ. ਨਵਜੋਤ  ਕੌਰ ਸਿੱਧੂ ਨੂੰ ਹੋਇਆ ਕੈਂਸਰ, ਆਪ ਸਾਂਝੀ ਕੀਤੀ ਜਾਣਕਾਰੀ

ਚੰਡੀਗੜ੍ਹ, 23 ਮਾਰਚ, 2023: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਧਰਮ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਕੈਂਸਰ ਹੋ ਗਿਆ ਹੈ। ਉਹਨਾਂ ਆਪ ਟਵੀਟ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ।ਉਹਨਾਂ ਲਿਖਿਆ ਹੈ ਕਿ ਉਹ (ਨਵਜੋਤ ਸਿੱਧੂ) ਉਸ ਅਪਰਾਧ ਲਈ ਜੇਲ੍ਹ ਵਿਚ ਹਨ ਜੋ ਉਹਨਾਂ ਨੇ ਕੀਤਾ ਹੀ ਨਹੀਂ।ਹਰ ਦਿਨ ਤੁਹਾਡੀ ਉਡੀਕ ਕਰਦੀ ਹਾਂ, ਤੁਹਾਡੇ ਨਾਲੋਂ ਵੱਧ ਪੀੜਾ ਝੱਲ ਰਹੀ ਹਾਂ। ਤੁਹਾਡੀ ਉਡੀਕ ਕਰ‌ਦਿਆਂ ਵੇਖ ਰਹੀ ਹਾਂ ਕਿ ਤੁਹਾਨੂੰ ਵਾਰ ਵਾਰ ਇਨਸਾਫ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਸੱਚ ਬਹੁਤ ਤਾਕਤਵਰ ਹੁੰਦਾ ਹੈ, ਤੁਹਾਡਾ ਵਾਰ ਵਾਰ ਇਮਤਿਹਾਨ ਲਿਆ ਜਾਂਦਾ ਹੈ। ਹੁਣ ਤੁਹਾਡੀ ਉਡੀਕ ਨਹੀਂ ਕਰ ਸਕਦੀ ਕਿਉਂਕਿ ਸਟੇਜ 2 ਦਾ ਕੈਂਸਰ ਹੈ।ਜ਼ਿਕਰਯੋਗ ਹੈ ਕਿ ਡਾ. ਨਵਜੋਤ ਕੌਰ ਸਿੱਧੂ ਦਾ ਡੇਰਾਬਸੀ ਦੇ ਇੱਕ ਨਿੱਜੀ ਹਸਪਤਾਲ ‘ਚ ਇਲਾਜ ਚਲ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button