ਡਾਂਸ ਵਾਰ ‘ਚ ਨੌਕਰੀ ਦਿਵਾਉਣ ਦੇ ਬਹਾਨੇ ਕੀਨੀਆ ‘ਚ ਕਰਵਾਏ ਜਾਂਦੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼
ਡਾਂਸ ਵਾਰ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਦਿੱਲੀ ਅਤੇ ਪੰਜਾਬ ਤੋਂ ਕੀਨੀਆ ਦੀ ਰਾਜਧਾਨੀ ਨੈਰੋਬੀ ਲਿਜਾਈਆਂ ਗਈਆਂ ਕੁੜੀਆਂ ਤੋਂ ਦੇਹ ਵਪਾਰ ਦਾ ਕੰਮ ਕਰਵਾਇਆ ਜਾ ਰਿਹਾ ਹੈ। ਨੈਰੋਬੀ ਸਥਿਤ ਭਾਰਤੀ ਹਾਈ ਕਮਿਸ਼ਨ ਅਤੇ ਨੈਰੋਬੀ ਸੀਆਈਡੀ ਦੇ ਅਧਿਕਾਰੀਆਂ ਨੇ ਇਕ ਡਾਂਸ ਬਾਰ ‘ਚ ਛਾਪੇਮਾਰੀ ਕਰਕੇ ਉਥੋਂ 10 ਲੜਕੀਆਂ ਨੂੰ ਆਜ਼ਾਦ ਕਰਵਾਇਆ ਹੈ। ਭਾਰਤੀ ਲੜਕੀਆਂ ਨੁੰ ਦਿੱਲੀ ਲਿਆਂਦਾ ਗਿਆ। ਇਸ ਬਾਬਤ ਸੀਬੀਆਈ ਨੇ ਵੀਰਵਾਰ ਨੂੰ ਦਿੱਲੀ ਦੇ ਏਜੰਟ ਸਮੇਤ ਹੋਰ ਲੋਕਾਂ ਦੇ ਖਿਲਾਫ ਦੇਹ ਵਪਾਰ ਕਰਵਾਉਣ ਦਾ ਮਾਮਲਾ ਦਰਜ ਕੀਤਾ ਹੈ।
Read Also ਦਰਬਾਰ ਸਾਹਿਬ ਦੇ ਨਜ਼ਦੀਕ ਹੋਟਲਾਂ ‘ਚ ਹੁੰਦਾ ਦੇਹ ਵਪਾਰ ਦਾ ਧੰਦਾ !
ਸੂਤਰਾਂ ਮੁਤਾਬਕ ਵਿਦੇਸ਼ ਮੰਤਰਾਲੇ ਦੇ ਡਾਇਰੈਕਟਰ (ਓਵਰਸੀਜ ਰੁਜ਼ਾਗਰ) ਨੇ ਕੁਝ ਦਿਨ ਪਹਿਲਾਂ ਸੀਬੀਆਈ ਡਾਇਰੈਕਟਰ ਨੂੰ ਸਿ਼ਕਾਇਤ ਦਿੱਤੀ ਸੀ। ਸਿ਼ਕਾਇਤ ‘ਚ ਕਿਹਾ ਗਿਆ ਸੀ ਕਿ ਦਿੱਲੀ ਦੇ ਏਜੰਟ ਆਰੀਅਨ ਅਤੇ ਲੁਧਿਆਣਾ ਪੰਜਾਬ ਦੇ ਰਹਿਣ ਵਾਲੇ ਮੈਨੂਅਲ ਸੈਮੀ ਨੇ ਲੜਕੀਆਂ ਨੂੰ ਡਾਂਸ ਬਾਰ ‘ਚ ਚੰਗੀ ਤਨਖਾਹ ‘ਤੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਨੈਰੋਬੀ ਦੇ ਮੋਮਬਾਸਾ ਸ਼ਹਿਰ ‘ਚ ਸ਼ਮਾ ਜਾਵੇਦੀਨ ਤੇ ਉਸਦੇ ਪਤੀ ਜਾਵੇਦ ਕੋਲ ਭੇਜਿਆ। ਜੋੜਾ ਸ਼ਮਾ ਡਾਂਸ ਬਾਰ ਚਲਾਉਂਦਾ ਹੈ। ਜੋੜੇ ਨੇ ਲੜਕੀਆਂ ਨੂੰ ਜ਼ਬਰਦਸਤੀ ਦੇਹ ਵਪਾਰ ਦੇ ਧੰਦੇ ‘ਚ ਧੱਕ ਦਿੱਤਾ। ਕਿਸੇ ਤਰ੍ਹਾਂ ਇਨ੍ਹਾਂ ਭਾਰਤੀ ਲੜਕੀਆਂ ‘ਚੋਂ ਇਕ ਨੇ ਨੈਰੋਬੀ ਸੀਆਈਡੀ ਨੂੰ ਧੰਦਾ ਕਰਾਉਣ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਤੇ ਨੈਰੋਬੀ ਸੀਆਈਡੀ ਸਪੈਸ਼ਲ ਸੈਲ ਦੇ ਅਫ਼ਸਰਾਂ ਨੇ ਡਾਂਸ ਬਾਰ ‘ਤੇ ਛਾਪਾ ਮਾਰਕੇ ਲੜਕੀਆਂ ਨੂੰ ਛੁਡਾਇਆ।
ਤਿੰਨ ਲੜਕੀਆਂ ਭਾਰਤ ਦੀਆਂ
ਆਜ਼ਾਦ ਕਰਵਾਈਆਂ ਗਈਆਂ ਲੜਕੀਆਂ ‘ਚੋਂ ਤਿੰਨ ਭਾਰਤ ਅਤੇ ਸੱਤ ਨੇਪਾਲ ਦੀਆਂ ਹਨ। ਇਨ੍ਹਾਂ ਲੜਕੀਆਂ ਨੇ ਨੈਰੋਬੀ ਸੀਆਈਡੀ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਜੋੜਾ ਸਥਾਨਕ ਪੁਲਿਸ ਦੀ ਮਦਦ ਨਾਲ ਦੇਹ ਵਾਪਰ ਦਾ ਧੰਦਾ ਕਈ ਸਾਲਾਂ ਤੋਂ ਚਲਾ ਰਿਹਾ ਸੀ। ਸੀਬੀਆਈ ਦਿੱਲੀ ਏਜੰਟ ਅਤੇ ਮੈਨੂਅਲ ਸੈਮੀ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.