IndiaTop News

ਠੰਡ, ਭੁੱਖ ਕਾਰਨ ਰੋਂਦੀ ਬੱਚੀ ਮਿਲੀ ਝਾੜੀਆਂ ਚੋਂ, SHO ਦੀ ਪਤਨੀ ਨੇ ਦੁੱਧ ਪਿਲਾ ਕੇ ਦਿੱਤੀ ਨਵੀਂ ਜ਼ਿੰਦਗੀ

ਹਿੰਦੇ ਹਨ ਕਿ ਮਾਂ ਸਿਰਫ ਮਾਂ ਹੁੰਦੀ ਹੈ। ਉਸਦੀ ਮਮਤਾ ਸਿਰਫ ਆਪਣੇ ਹੀ ਨਹੀਂ ਦੂਜਿਆਂ ਦੇ ਬੱਚਿਆਂ ਲਈ ਵੀ ਓਹਨੀ ਹੀ ਹੁੰਦੀ ਹੈ। ਅਜਿਹਾ ਹੀ ਇਕ ਮਾਮਲਾ ਗ੍ਰੇਟਰ ਨੋਇਡਾ ‘ਚ ਸਾਹਮਣੇ ਆਇਆ ਹੈ। ਜਿੱਥੇ ਇੱਕ ਐਸਐਚਓ ਦੀ ਪਤਨੀ ਨੇ ਨਵਜੰਮੀ ਬੱਚੀ ਨੂੰ ਆਪਣਾ ਦੁੱਧ ਪਿਲਾਇਆ, ਜਿਸ ਤੋਂ ਬਾਅਦ ਉਸ ਦੀ ਹਾਲਤ ਵਿੱਚ ਸੁਧਾਰ ਹੋਇਆ। ਦਰਅਸਲ ਗ੍ਰੇਟਰ ਨੋਇਡਾ ਵਿੱਚ ਮਾਪਿਆਂ ਨੇ ਆਪਣੀ ਨਵਜੰਮੀ ਬੱਚੀ ਨੂੰ ਕੜਾਕੇ ਦੀ ਠੰਢ ਵਿੱਚ ਝਾੜੀਆਂ ਵਿੱਚ ਛੱਡ ਦਿੱਤਾ।ਜਦੋਂ ਪੁਲਿਸ ਨੇ ਬੱਚੀ ਨੂੰ ਠੰਢ ਅਤੇ ਭੁੱਖ ਕਾਰਨ ਤੜਫਦੀ ਦੇਖਿਆ ਤਾਂ ਉਸ ਦੀ ਹਾਲਤ ਕਾਫੀ ਖਰਾਬ ਸੀ। ਜਿਸ ਤੋਂ ਬਾਅਦ ਮਹਿਲਾ ਨੇ ਇਨਸਾਨੀਅਤ ਦੀ ਮਿਸਾਲ ਦਿੱਤੀ।ਪ੍ਰਾਪਤ ਜਾਣਕਾਰੀ ਅਨੁਸਾਰ 20 ਦਸੰਬਰ ਨੂੰ ਨਾਲੇਜ ਪਾਰਕ ਇਲਾਕੇ ਵਿੱਚ ਝਾੜੀਆਂ ਵਿੱਚੋਂ ਇੱਕ ਬੱਚੀ ਮਿਲੀ ਸੀ। ਜਿਵੇਂ ਹੀ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਹ ਉਸ ਨੂੰ ਥਾਣੇ ਲੈ ਆਏ। ਬੱਚੀ ਠੰਢ ਅਤੇ ਭੁੱਖ ਕਾਰਨ ਰੋ ਰਹੀ ਸੀ ਅਤੇ ਉਸ ਦੀ ਹਾਲਤ ਬਹੁਤ ਖਰਾਬ ਸੀ। ਫਿਰ ਐਸਐਚਓ ਦੀ ਪਤਨੀ ਜੋਤੀ ਸਿੰਘ ਨੇ ਉਸ ਨੂੰ ਆਪਣਾ ਦੁੱਧ ਚੁੰਘਾਇਆ ਅਤੇ ਉਸ ਦੀ ਜਾਨ ਬਚਾਈ।ਜੋਤੀ ਸਿੰਘ ਨੇ ਦੱਸਿਆ ਕਿ ਕਿਸੇ ਨੇ ਬੱਚੀ ਨੂੰ ਸ਼ਾਰਦਾ ਹਸਪਤਾਲ ਨੇੜੇ ਝਾੜੀਆਂ ਵਿਚ ਸੁੱਟ ਦਿੱਤਾ ਸੀ। ਉਸ ਨੇ ਕਿਹਾ, “ਮੈਨੂੰ ਸਮਝ ਨਹੀਂ ਆ ਰਿਹਾ ਕਿ ਕੋਈ ਮਾਸੂਮ ਬੱਚੇ ਨਾਲ ਅਜਿਹਾ ਕਿਵੇਂ ਕਰ ਸਕਦਾ ਹੈ।ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਸ ਕੜਾਕੇ ਦੀ ਠੰਢ ‘ਚ ਬੱਚੀ ਨੂੰ ਝਾੜੀਆਂ ‘ਚ ਕਿਸ ਨੇ ਛੱਡਿਆ। ਪਰ ਐੱਸਐੱਚਓ ਦੀ ਪਤਨੀ ਵੱਲੋਂ ਦਿਖਾਈ ਗਈ ਦਰਿਆਦਿਲੀ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button