InternationalTop News

ਟ੍ਰਿਪਲ ਮਰਡਰ ਕੇਸ ’ਚ ਦੋਸ਼ੀ ਨੂੰ ਜ਼ਹਿਰੀਲਾ ਇੰਜੈਕਸ਼ਨ ਦੇ ਕੇ ਦਿੱਤੀ ਮੌਤ ਦੀ ਸਜ਼ਾ, ਡਕੈਤੀ ਦੌਰਾਨ ਤਿੰਨ ਲੋਕਾਂ ਦੀ ਹੱਤਿਆ ਦਾ ਮਾਮਲਾ

ਅਮਰੀਕਾ ਦੇ ਟੈਕਸਸ ’ਚ ਗੁਆਂਢੀ ਦੇ ਘਰ ’ਚ ਡਕੈਤੀ ਦੌਰਾਨ ਤਿੰਨ ਲੋਕਾਂ ਨੂੰ ਗੋਲੀ ਮਾਰ ਕੇ ਹੱਤਿਆ ਕਰਨ ਦੇ ਦੋਸ਼ੀ ਵਿਅਕਤੀ ਨੂੰ ਜ਼ਹਿਰੀਲਾ ਇੰਜੈਕਸ਼ਨ ਦੇ ਕੇ ਮੌਤ ਦੀ ਸਜ਼ਾ ਦਿੱਤੀ ਗਈ। ਇਹ ਇਸ ਸਾਲ ਸੂਬੇ ’ਚ ਦਿੱਤੀ ਗਈ ਪੰਜਵੀਂ ਮੌਤ ਦੀ ਸਜ਼ਾ ਹੈ। 40 ਸਾਲਾ ਲੇਜਮਸ ਨਾਰਮਨ ਨੂੰ ਬੁੱਧਵਾਰ ਨੂੰ ਹੰਟਸਵਿਲੇ ਦੀ ਜੇਲ੍ਹ ’ਚ ਜ਼ਹਿਰੀਲਾ ਇੰਜੈਕਸ਼ਨ ਦਿੱਤਾ ਗਿਆ। ਉਸ ਨੂੰ ਸੈਮੂਅਲ ਰਾਬਰਟਸ, ਟਿਫਨੀ ਪੀਕਾਕ ਤੇ ਸੇਲਸੋ ਲੋਪੇਜ਼ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਹ ਤਿੰਨੇ ਐਡਨਾ ’ਚ ਰਹਿੰਦੇ ਸਨ।
‘ਆਪਣੀਆਂ ਹਰਕਤਾਂ ਸੁਧਾਰੋ’, ਆਪਣਾ ਤੇਲ ਤੇ ਗੈਸ ਕਿਤੋਂ ਹੋਰ ਖਰੀਦੋ; ਰੂਸੀ ਤੇਲ ਖਰੀਦਣ ’ਤੇ ਭੜਕੀ ਟਰੰਪ ਦੀ ਟੀਮ ; ਭਾਰਤ ’ਤੇ ਪਵੇਗਾ ਅਸਰ?
ਗੋਲੀਬਾਰੀ ਦੇ ਇਸ ਮਾਮਲੇ ’ਚ ਕੇਰ’ਸੀਨ ਰੇਮੀ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਸੀ ਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਸ ਨੂੰ ਅਗਲੇ ਹਫ਼ਤੇ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ। ਨਾਰਮਨ ਤੇ ਰੇਮੀ ਨੂੰ ਸ਼ੱਕ ਸੀ ਕਿ ਘਰ ’ਚ ਕੋਕੀਨ ਮੌਜੂਦ ਹੈ ਤੇ ਉਹ ਇਸ ਨੂੰ ਚੋਰੀ ਕਰਨਾ ਚਾਹੁੰਦੇ ਸਨ। ਹਾਲਾਂਕਿ, ਉਨ੍ਹਾਂ ਨੂੰ ਉੱਥੇ ਕੋਈ ਨਸ਼ੀਲਾ ਪਦਾਰਥ ਨਹੀਂ ਮਿਲਿਆ। ਹੱਤਿਆ ਦੇ ਪੰਜ ਮਹੀਨੇ ਬਾਅਦ, ਮੈਕਸੀਕੋ ਤੋਂ ਮੁੜ ਅਮਰੀਕਾ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਨਾਰਮਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button