Breaking NewsD5 specialNewsPunjabTop News

ਟ੍ਰਾਂਸਪੋਰਟ ਮੰਤਰੀ Raja Warring ਨੇ ਆਪਣੇ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਦਾ ਕੀਤਾ ਦੌਰਾ

ਸ਼੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ‘ਚ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਜ਼ਿਲ੍ਹੇ ‘ਚ ਅੱਜ ਅਨਾਜ ਮੰਡੀਆਂ ਦਾ ਦੌਰਾ ਕੀਤਾ। ਉਨ੍ਹਾਂ ਨੇ ਆਪਣੇ ਪਿੰਡ ਦੋਦਾ ‘ਚ ਝੋਨੇ ਦੀ ਖਰੀਦ ਦਾ ਜ਼ਾਇਜਾ ਲਿਆ। ਇਸ ਦੌਰਾਨ ਰਾਜਾ ਵੜਿੰਗ ਨੇ ਮੰਡੀਆਂ ‘ਚ ਆ ਰਹੀਆਂ ਮੁਸ਼ਕਿਲਾਂ ਦੇ ਬਾਰੇ ‘ਚ ਕਿਸਾਨਾਂ ਨਾਲ ਗੱਲਬਾਤ ਕੀਤੀ। ਉਥੇ ਹੀ ਲੋਕਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਵੀ ਕੀਤਾ।

ਮੋਰਚੇ ਦਾ ਵੱਡਾ ਐਲਾਨ, ਫਿਰ ਰੁਕਣਗੀਆਂ ਰੇਲਾਂ, ਰੱਖੀ ਨਵੀਂ ਮੰਗ, ਆਹ ਤਰੀਕ ਨੂੰ ਨਾ ਕਰਿਓ ਸਫਰ !D5 Channel Punjabi

ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਪਿਛਲੇ ਸਾਢੇ 4 ਸਾਲ ਤੋਂ ਕਿਸਾਨਾਂ ਦੀਆਂ ਫਸਲਾਂ ਨੂੰ ਮੰਡੀਆਂ ਤੋਂ ਜ਼ਲਦ ਉਠਾ ਰਹੇ ਹਾਂ। ਇਸ ਵਾਰ ਵੀ ਅਸੀਂ ਕਿਸਾਨਾਂ ਦੀ ਫਸਲ ਨੂੰ ਮੰਡੀਆਂ ‘ਚ ਨਹੀਂ ਰੁਕਣ ਦੇਵਾਂਗੇ ਅਤੇ ਜ਼ਲਦਹੀ ਚੁੱਕ ਕੇ ਇਨ੍ਹਾਂ ਦਾ ਭੁਗਤਾਨ ਕੀਤਾ ਜਾਵੇਗਾ। ਉਥੇ ਹੀ ਟ੍ਰਾਂਸਪੋਰਟ ‘ਤੇ ਸ਼ਿਕੰਜਾ ਕੱਸਣ ਦੀ ਗੱਲ ‘ਤੇ ਉਨ੍ਹਾਂ ਨੇ ਕਿਹਾ ਕਿ ਮੇਰੀ ਨਾ ਤਾਂ ਕਿਸੇ ਨਾਲ ਕੋਈ ਜਾਤੀ ਦੁਸ਼ਮਣੀ ਹੈ ਅਤੇ ਨਾ ਹੀ ਕਿਸੇ ‘ਤੇ ਸ਼ਿਕੰਜਾ ਕਸਿਆ ਜਾ ਰਿਹਾ ਹੈ। ਰਾਜਾ ਵੜਿੰਗ ਨੇ ਅਪੀਲ ਕਰਦੇ ਹੋਏ ਕਿਹਾ ਕਿ ਟ੍ਰਾਂਸਪੋਰਟ ਚਾਹੇ ਕਿਸੇ ਰਾਜਨੀਤੀ ਪਾਰਟੀ ਨਾਲ ਸਬੰਧ ਰੱਖਦੇ ਹੋਣ ਉਹ ਆਪਣੀਆਂ ਬੱਸਾਂ ਦੇ ਕਾਗਜ ਪੂਰੇ ਰੱਖਣ। ਜੇਕਰ ਉਹ ਕਾਗਜਾਂ ਦੀ ਪੂਰਤੀ ਨਹੀਂ ਕਰਦੇ ਤਾਂ ਉਨ੍ਹਾਂ ਦੀਆਂ ਬੱਸਾਂ ‘ਤੇ ਕਾਰਵਾਈ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button