Breaking NewsD5 specialIndiaNewsSportsTop News

ਟੋਕੀਓ ਓਲੰਪਿਕ : Bronze Medal ਲਿਆਉਣ ‘ਚ ਅਸਫ਼ਲ ਰਹੀ ਭਾਰਤੀ ਮਹਿਲਾ ਹਾਕੀ ਟੀਮ, ਬ੍ਰਿਟੇਨ ਨੇ 4 – 3 ਨਾਲ ਦਿੱਤੀ ਮਾਤ

ਨਵੀਂ ਦਿੱਲੀ : ਅੱਜ ਟੋਕੀਓ ਓਲੰਪਿਕ ’ਚ ਮਹਿਲਾ ਹਾਕੀ ’ਚ ਕਾਂਸੀ ਦੇ ਤਮਗ਼ੇ ਲਈ ਭਾਰਤ ਤੇ ਬ੍ਰਿਟੇਨ ਵਿਚਾਲੇ ਮੁਕਾਬਲਾ ਖੇਡਿਆ ਗਿਆ। ਇਸ ਮੈਚ ’ਚ ਬ੍ਰਿਟੇਨ ਨੇ ਭਾਰਤ ਨੂੰ 4-3 ਨਾਲ ਹਰਾ ਦਿੱਤਾ। ਮੈਚ ’ਚ ਹਾਰ ਦੇ ਨਾਲ ਹੀ ਭਾਰਤੀ ਮਹਿਲਾ ਹਾਕੀ ਟੀਮ ਤੋਂ ਟੋਕੀਓ ਓਲੰਪਿਕ ’ਚ ਤਮਗ਼ੇ ਦੀਆਂ ਉਮੀਦਾਂ ਵੀ ਖ਼ਤਮ ਹੋ ਗਈਆਂ ਹਨ। ਮੈਚ ’ਚ ਸ਼ੁਰੂ ਤੋਂ ਹੀ ਦੋਹਾਂ ਟੀਮਾਂ ਵਿਚਾਲੇ ਜ਼ਬਰਦਸਤ ਸੰਘਰਸ਼ ਦੇਖਣ ਨੂੰ ਮਿਲਿਆ। ਪਰ ਮੈਚ ’ਚ ਬ੍ਰਿਟੇਨ ਨੇ ਛੇਤੀ ਹੀ ਭਾਰਤ ਨੂੰ ਪਛਾੜਦੇ ਹੋਏ ਪਹਿਲਾ ਗੋਲ ਕੀਤਾ। ਇਸ ਤਰ੍ਹਾਂ ਬ੍ਰਿਟੇਨ ਨੇ ਭਾਰਤ ’ਤੇ 1-0 ਨਾਲ ਬੜ੍ਹਤ ਹਾਸਲ ਕਰ ਲਈ। ਇਸ ਤੋਂ ਕੁਝ ਦੇਰ ਬਾਅਦ ਬ੍ਰਿਟੇਨ ਨੇ ਦੂਜਾ ਗੋਲ ਕਰਦੇ ਹੋਏ ਭਾਰਤ ਖ਼ਿਲਾਫ਼ 2-0 ਦੀ ਬੜ੍ਹਤ ਹਾਸਲ ਕਰ ਲਈ।

🔴LIVE| ਸਵੇਰੇ ਹੀ Navjot Sidhu ਦਾ ਵੱਡਾ ਬਿਆਨ ! ਹਾਈਕੋਰਟ ਨੇ ਸਰਕਾਰ ਨੂੰ ਪਾਈ ਝਾੜ ! ਕਿਸਾਨਾਂ ਨਾਲ ਹੋਰ ਵੱਡਾ ਧੋਖਾ

ਮੈਚ ’ਚ ਪਛੜਨ ਦੇ ਬਾਅਦ ਭਾਰਤ ਨੇ ਵਾਪਸੀ ਕਰਦੇ ਹੋਏ ਆਪਣਾ ਖ਼ਾਤਾ ਖੋਲਿਆ ਤੇ ਮੈਚ ’ਚ ਇਕ ਗੋਲ ਕੀਤਾ ਪਰ ਗੋਲ ਕਰਨ ਦੇ ਬਾਵਜੂਦ ਭਾਰਤ 2-1 ਨਾਲ ਪਛੜ ਰਿਹਾ ਸੀ। ਇਸ ਤੋਂ ਬਾਅਦ ਭਾਰਤ ਨੇ ਦੂਜਾ ਗੋਲ ਕੀਤਾ ਤੇ ਸਕੋਰ 2-2 ਨਾਲ ਬਰਾਬਰ ਕਰ ਦਿੱਤੇ। ਗੁਰਜੀਤ ਕੌਰ ਨੇ ਟੀਮ ਇੰਡੀਆ ਦੀ ਧਮਾਕੇਦਾਰ ਵਾਪਸੀ ਕਰਾਈ। ਉਨ੍ਹਾਂ ਨੇ ਦੋ ਸ਼ਾਨਦਾਰ ਗੋਲ ਕੀਤੇ। ਗੁਰਜੀਤ ਨੇ ਦੋਵੇਂ ਗੋਲ ਪੈਨਲਟੀ ਕਾਰਨਰ ਦੇ ਜ਼ਰੀਏ ਕੀਤੇ। ਗੁਰਜੀਤ ਨੇ ਦੋ ਮਿੰਟ ਦੇ ਅੰਦਰ ਇਹ ਗੋਲ ਕੀਤੇ।

ਲਓ ਜਥੇਬੰਦੀਆਂ ਨੇ ਤੋੜਤੇ ਬੈਰੀਕੇਡ! ਪੁਲਿਸ ਨਾਲ ਹੋਏ ਸਿੱਧੇ ਟਾਕਰੇ D5 Channel Punjabi

ਪਹਿਲਾ ਗੋਲ ਉਨ੍ਹਾਂ ਨੇ 25ਵੇਂ ਮਿੰਟ ਤੇ ਦੂਜਾ ਗੋਲ 26ਵੇਂ ਮਿੰਟ ’ਚ ਕੀਤਾ। ਇਸ ਤੋਂ ਇਲਾਵਾ ਵੰਦਨਾ ਕਟਾਰੀਆ ਨੇ ਤੀਜਾ ਗੋਲ ਕੀਤਾ ਤੇ ਬ੍ਰਿਟੇਨ ਨੂੰ ਪਛਾੜਦੇ ਹੋਏ 3-2 ਦੀ ਬੜ੍ਹਤ ਬੜ੍ਹਤ ਹਾਸਲ ਕਰ ਲਈ। ਭਾਰਤ ਵੱਲੋਂ ਬਰਾਬਰੀ ਹਾਸਲ ਕਰਨ ਦੇ ਬਾਅਦ ਦੋਵੇਂ ਟੀਮਾਂ ਵਿਚਾਲੇ ਕਰੜੀ ਟੱਕਰ ਦੇਖਣ ਨੂੰ ਮਿਲੀ। ਇਸ ਦੌਰਾਨ ਬ੍ਰਿਟੇਨ ਨੇ ਭਾਰਤ ਖ਼ਿਲਾਫ਼ ਵਾਪਸੀ ਕਰਦੇ ਹੋਏ ਸਕੋਰ 3-3 ਨਾਲ ਬਰਾਬਰ ਕਰ ਲਿਆ । ਇਸ ਤੋਂ ਬਾਅਦ ਬ੍ਰਿਟੇਨ ਦੀ ਟੀਮ ਨੇ ਮੈਚ ’ਚ ਚੌਥਾ ਗੋਲ ਕਰਦੇ ਹੋਏ 4-3 ਦੀ ਬੜ੍ਹਤ ਹਾਸਲ ਕਰ ਲਈ। ਮੈਚ ਦੇ ਆਖ਼ਰੀ ਸਮੇਂ ਤਕ ਭਾਰਤੀ ਟੀਮ ਕੋਈ ਗੋਲ ਨਾ ਕਰ ਸਕੀ। ਸਿੱਟੇ ਵਜੋਂ ਇੰਗਲੈਂਡ ਨੇ ਇਹ ਮੁਕਾਬਲਾ 4-3 ਨਾਲ ਜਿੱਤ ਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button