ਟੈਸਟ ਕ੍ਰਿਕਟ ਤੋਂ ਸੰਨਿਆਸ ਦੀਆਂ ਖ਼ਬਰਾਂ ’ਤੇ ਭੁਵਨੇਸ਼ਵਰ ਨੇ ਤੋੜੀ ਚੁੱਪੀ, ਦਿੱਤਾ ਇਹ ਬਿਆਨ

ਨਵੀਂ ਦਿੱਲੀ : ਭਾਰਤੀ ਤੇਜ਼ ਬੱਲੇਬਾਜ ਭੁਵਨੇਸ਼ਵਰ ਕੁਮਾਰ ਨੇ ਇੰਗਲੈਂਡ ਟੂਰ ਲਈ ਟੀਮ ‘ਚ ਸ਼ਾਮਿਲ ਨਾ ਕੀਤੇ ਜਾਣ ‘ਤੇ ਮੀਡੀਆ ਵਿੱਚ ਚੱਲ ਰਹੀ ਰਿਪੋਰਟਾਂ ਨੂੰ ਖਾਰਿਜ ਕਰ ਦਿੱਤਾ। ਦਰਅਸਲ ਮੀਡਿਆ ਰਿਪੋਰਟਾਂ ‘ਚ ਸੂਤਰਾਂ ਦੇ ਹਵਾਲੇ ਤੋਂ ਦਾਅਵਾ ਕੀਤਾ ਗਿਆ ਸੀ ਕਿ ਭੁਵਨੇਸ਼ਵਰ ਹੁਣ ਟੈਸਟ ਕ੍ਰਿਕੇਟ ਨਹੀਂ ਖੇਡਣਾ ਚਾਹੁੰਦੇ ਹਨ। ਇਨ੍ਹਾਂ ਰਿਪੋਰਟਾਂ ਨੂੰ ਨਕਾਰਦੇ ਹੋਏ ਇਸ ਤੇਜ਼ ਬੱਲੇਬਾਜ਼ ਨੇ ਲਿਖਿਆ ਕਿ ਅਜਿਹੀ ਅਫਵਾਹਾਂ ਨਾ ਫੈਲਾਓ।
ਕੈਪਟਨ ਦੇ ਐਕਸ਼ਨ ‘ਤੇ ਸਿੱਧੂ ਦਾ ਖੁੱਲ੍ਹਾ ਚੈਲੰਜ !ਹਿੱਲ ਗਈ ਸੂਬੇ ਦੀ ਸਿਆਸਤ !ਪੈ ਗਿਆ ਸਾਰੇ ਪਾਸੇ ਗਾਹ !
ਭੁਵਨੇਸ਼ਵਰ ਨੇ ਟਵੀਟ ਕਰਦੇ ਹੋਏ ਲਿਖਿਆ, ‘‘ਮੇਰੇ ਬਾਰੇ ਕਿਸੇ ਆਰਟੀਕਲ ’ਚ ਕਿਹਾ ਗਿਆ ਹੈ ਕਿ ਮੈਂ ਟੈਸਟ ਕ੍ਰਿਕਟ ਨਹੀਂ ਖੇਡਣਾ ਚਾਹੁੰਦਾ। ਉਨ੍ਹਾਂ ਕਿਹਾ, ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਹਮੇੇਸ਼ਾ ਟੀਮ ਦੀ ਚੋਣ ਦੇ ਬਾਵਜੂਦ ਤਿੰਨਾਂ ਫ਼ਾਰਮੈਟਸ ਲਈ ਖ਼ੁਦ ਨੂੰ ਤਿਆਰ ਕੀਤਾ ਹੈ ਤੇ ਅੱਗੇ ਵੀ ਅਜਿਹਾ ਹੀ ਕਰਦਾ ਰਹਾਂਗਾ। ਭੁਵਨੇਸ਼ਵਰ ਨੇ ਅਜਿਹੀਆਂ ਅਫ਼ਵਾਹਾਂ ਫ਼ੈਲਾਉਣ ਵਾਲਿਆਂ ਨੂੰ ਵੀ ਜਵਾਬ ਦਿੱਤਾ ਹੈ। ਉਨ੍ਹਾਂ ਆਪਣੇ ਟਵੀਟ ’ਤੇ ਲਿਖਿਆ, ਸੁਝਾਅ- ਕਿਰਪਾ ਕਰਕੇ ‘ਸੋਰਸ’ ਦੇ ਆਧਾਰ ’ਤੇ ਆਪਣੀਆਂ ਧਾਰਨਾਵਾਂ ਨਾ ਲਿੱਖੋ।
ਲੱਖਾ ਸਿਧਾਣਾ ਨੇ ਫਿਰ ਕੀਤਾ ਵੱਡਾ ਐਲਾਨ !ਦਿੱਲੀ ਪੁਲਿਸ ਨੂੰ ਪਾਤੀ ਬਿਪਤਾ !ਕੇਂਦਰ ਦੀਆਂ ਵੀ ਖੋਲ੍ਹਤੀਆਂ ਅੱਖਾਂ !
ਜ਼ਿਕਰਯੋਗ ਹੈ ਕਿ ਭੁਵਨੇਸ਼ਵਰ ਅਜੇ ਤਕ ਭਾਰਤ ਲਈ 21 ਟੈਸਟ, 116 ਵਨ-ਡੇ ਤੇ 48 ਟੀ-20 ਮੈਚ ਖੇਡ ਚੁੱਕੇ ਹਨ। ਇਸ ਦੌਰਾਨ ਉਹ ਟੈਸਟ ’ਚ 37 ਪਾਰੀਆਂ ’ਚ 63, ਵਨ-ਡੇ ’ਚ 116 ਪਾਰੀਆਂ ’ਚ 138 ਤੇ 48 ਟੀ-20 ਪਾਰੀਆਂ ’ਚ 45 ਵਿਕਟਾਂ ਆਪਣੇ ਨਾਂ ਕਰ ਚੁੱਕੇ ਹਨ। ਭੁਵਨੇਸ਼ਵਰ ਕੁਮਾਰ ਨੇ ਭਾਰਤ ਲਈ ਆਖ਼ਰੀ ਵਾਰ ਟੈਸਟ ਮੈਚ ਸਾਲ 2018 ’ਚ ਦੱਖਣੀ ਅਫ਼ਰੀਕਾ ਖ਼ਿਲਾਫ਼ ਜੋਹਾਨਿਸਬਰਗ ’ਚ ਖੇਡਿਆ ਸੀ।
There have been articles about me not wanting to play Test cricket. Just to clarify, I have always prepared myself for all three formats irrespective of the team selection and will continue to do the same.
Suggestion – please don’t write your assumptions based on “sources”!— Bhuvneshwar Kumar (@BhuviOfficial) May 15, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.