InternationalTop News

ਟੈਕਸਾਸ ‘ਚ 2.9 ਮਿਲੀਅਨ ਡਾਲਰ ਦਾ ਚੋਰੀ ਹੋਇਆ ਟਰੱਕ ਬਰਾਮਦ

ਟੈਕਸਾਸ ਵਿਚ ਕਰੀਬ 29 ਲੱਖ ਡਾਲਰ (ਲਗਭਗ 2.86 ਮਿਲੀਅਨ ਡਾਲਰ) ਮੁੱਲ ਦਾ ਉਦਯੋਗਿਕ ਸਮਾਨ ਲੈ ਕੇ ਜਾ ਰਿਹਾ ਇੱਕ ਟਰੱਕ ਚੋਰੀ ਹੋਣ ਤੋਂ ਬਾਅਦ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਆਟੋਮੇਟਿਡ ਲਾਇਸੈਂਸ ਪਲੇਟ ਰੀਡਰ (ਏ.ਐੱਲ.ਪੀ.ਆਰ.) ਕੈਮਰਿਆਂ ਦੀ ਮਦਦ ਨਾਲ ਟਰੱਕ ਅਤੇ ਸਮਾਨ ਦੋਵੇਂ ਬਰਾਮਦ ਕਰ ਲਏ ਹਨ।
ਅਧਿਕਾਰੀਆਂ ਅਨੁਸਾਰ ਟਰੱਕ ‘ਚ ਲਗਭਗ 40,000 ਪੌਂਡ ਟੰਗਸਟਨ ਆਕਸਾਈਡ ਪਾਊਡਰ ਸੀ, ਜਿਸ ਦੀ ਕੀਮਤ 2,857,500 ਡਾਲਰ ਦੱਸੀ ਗਈ ਹੈ। ਟਰੱਕ ਨਾਲ ਸੰਪਰਕ ਟੁੱਟਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਅਤੇ ਏ.ਐੱਲ.ਪੀ.ਆਰ. ਕੈਮਰਿਆਂ ਨੇ ਟਰੱਕ ਦੀ ਲੋਕੇਸ਼ਨ ਦਾ ਸੁਰਾਗ ਦਿੱਤਾ, ਜਿਸ ਨਾਲ ਜਾਂਚ ਟੀਮ ਨੂੰ ਵੱਡੀ ਸਫਲਤਾ ਮਿਲੀ।
ਇਸ ਮਾਮਲੇ ਵਿਚ 31 ਸਾਲਾ ਦੀਪਕ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਉਸ ਕੋਲ ਵੈਧ ਕੈਲੀਫੋਰਨੀਆ ਕਮਰਸ਼ੀਅਲ ਡਰਾਈਵਰ ਲਾਇਸੈਂਸ (ਸੀ.ਡੀ.ਐੱਲ.), ਇੱਕ ਅਵੈਧ ਫੈਡਰਲ ਵਰਕ ਔਥੋਰਾਈਜ਼ੇਸ਼ਨ ਦਸਤਾਵੇਜ਼ ਅਤੇ ਇੱਕ ਸ਼ੱਕੀ ਜਾਅਲੀ ਨਿਊਯਾਰਕ ਡਰਾਈਵਰ ਲਾਇਸੈਂਸ ਮਿਲਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੀਪਕ ਕੁਮਾਰ ਇਸ ਵੇਲੇ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ਆਈਸ) ਦੀ ਹਿਰਾਸਤ ‘ਚ ਹੈ।
ਹਾਲਾਂਕਿ, ਟੈਕਸਾਸ ਮੋਟਰ ਵਹੀਕਲ ਕਰਾਈਮ ਪ੍ਰੀਵੇਂਸ਼ਨ ਅਥਾਰਟੀ ਨੇ ਇਹ ਨਹੀਂ ਦੱਸਿਆ ਕਿ ਟਰੱਕ ਕਿਸ ਕੰਪਨੀ ਦਾ ਸੀ, ਸਮਾਨ ਕਿੱਥੇ ਭੇਜਿਆ ਜਾ ਰਿਹਾ ਸੀ ਜਾਂ ਹੋਰ ਕਿਹੜੀਆਂ ਏਜੰਸੀਆਂ ਨੇ ਇਸ ਕਾਰਵਾਈ ਵਿਚ ਹਿੱਸਾ ਲਿਆ।
ਇਸ ਘਟਨਾ ਨੇ ਇੱਕ ਵਾਰ ਫਿਰ ਏ.ਐੱਲ.ਪੀ.ਆਰ. ਕੈਮਰਾ ਤਕਨਾਲੋਜੀ ਨੂੰ ਚਰਚਾ ਵਿਚ ਲਿਆ ਦਿੱਤਾ ਹੈ। ਸਮਰਥਕਾਂ ਦਾ ਕਹਿਣਾ ਹੈ ਕਿ ਇਹ ਪ੍ਰਣਾਲੀ ਚੋਰੀ ਹੋਏ ਵਾਹਨਾਂ ਅਤੇ ਅਪਰਾਧੀਆਂ ਨੂੰ ਲੱਭਣ ਵਿਚ ਬਹੁਤ ਪ੍ਰਭਾਵਸ਼ਾਲੀ ਹੈ, ਜਦਕਿ ਆਲੋਚਕ ਇਸ ਨੂੰ ਨਾਗਰਿਕਾਂ ਦੀ ਨਿੱਜਤਾ ਲਈ ਖ਼ਤਰਾ ਮੰਨਦੇ ਹਨ ਕਿਉਂਕਿ ਇਹ ਵਾਹਨਾਂ ਦੀ ਆਵਾਜਾਈ ਦਾ ਡਾਟਾ ਇਕੱਠਾ ਕਰਦੀ ਹੈ।
ਇਸ ਮਾਮਲੇ ਵਿਚ, ਏ.ਐੱਲ.ਪੀ.ਆਰ.ਕੈਮਰਿਆਂ ਦੀ ਮਦਦ ਨਾਲ ਲਗਭਗ 2.9 ਮਿਲੀਅਨ ਡਾਲਰ ਦਾ ਕੀਮਤੀ ਸਮਾਨ ਸੁਰੱਖਿਅਤ ਬਰਾਮਦ ਕਰਨਾ ਜਾਂਚ ਏਜੰਸੀਆਂ ਲਈ ਇੱਕ ਵੱਡੀ ਸਫਲਤਾ ਮੰਨੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button