Breaking NewsD5 specialInternationalNewsTop News

ਟੀਕਾ ਲਗਵਾਉਣ ਵਾਲਿਆਂ ਨੂੰ 100 ਡਾਲਰ ਦੇਵੇਗੀ ਅਮਰੀਕੀ ਸਰਕਾਰ !

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਰਾਜਾਂ ਅਤੇ ਸਥਾਨਕ ਪ੍ਰਸ਼ਾਸਨਾਂ ਵੱਲੋਂ ਕੋਵਿਡ – 19 ਰੋਧੀ ਟੀਕਾ ਨਾ ਲਗਵਾਉਣ ਵਾਲੇ ਨਿਵਾਸੀਆਂ ਨੂੰ ਟੀਕਾ ਲਗਵਾਉਣ ਦੇ ਬਦਲੇ ‘ਚ 100 ਡਾਲਰ ਦੀ ਪੇਸ਼ਕਸ਼ ਕਰਨ ਲਈ ਕਹਿ ਰਹੇ ਹਨ।
ਦੇਸ਼ ਦੇ ਕਈ ਹਿੱਸਿਆਂ ‘ਚ ਟੀਕਾਕਰਨ ਦੀ ਦਰ ਤੇਜ਼ ਕਰਨ ਦੀ ਬਾਈਡਨ ਦੀ ਨਵੀਂ ਯੋਜਨਾ ਦੇ ਤਹਿਤ ਟੀਕਾ ਲਗਵਾਉਣ ਦੇ ਬਦਲੇ ਨਕਦ ਰਾਸ਼ੀ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ।

🔴LIVE| ਹਾਈਕਮਾਨ ਨੇ ਸਿੱਧੂ ਨੂੰ ਪਾਈ ਝਾੜ! ਕੈਪਟਨ ਦੀ ਕੀਤੀ ਸਪੋਟ! ਕੇਜਰੀਵਾਲ ਦਾ ਚੋਣਾਂ ਤੋ ਪਹਿਲਾਂ ਧਮਾਕਾ

ਅਮਰੀਕੀ ਰਾਸ਼ਟਰਪਤੀ ਬਾਈਡਨ ਦਾ ਮੰਨਣਾ ਹੈ ਕਿ 100 ਡਾਲਰ ਦੇ ਇਨਾਮ ਨਾਲ ਟੀਕਾਕਰਨ ਨੂੰ ਮਹੱਤਵਪੂਰਨ ਗਤੀ ਮਿਲੇਗੀ। ਵ੍ਹਾਈਟ ਹਾਊਸ ਨੇ ਕਿਹਾ ਕਿ ਕ੍ਰੋਗਰ ਗ੍ਰਾਸਰੀ ਸਟੋਰ ਲੜੀ ਨੇ ਇਹ ਪ੍ਰਯੋਗ ਕੀਤਾ ਅਤੇ ਕਰਮਚਾਰੀਆਂ ਵਿਚਕਾਰ ਟੀਕਾਕਰਨ ਦੀ ਦਰ 50 ਫੀਸਦੀ ਤੋਂ ਵੱਧ ਕੇ 75 ਫੀਸਦੀ ਹੁੰਦੀ ਦਿਸੀ। ਨਿਊ ਮੈਕਸੀਕੋ, ਓਹੀਓ ਅਤੇ ਕੋਲੋਰਾਡੋ ਨੇ ਪਹਿਲਾਂ ਹੀ ਇਹ ਪ੍ਰਯੋਗ ਕੀਤਾ ਹੈ। ਬਾਈਡਨ ਨੇ ਕਿਹਾ ਕਿ ਰਾਜ ਅਤੇ ਸਥਾਨਕ ਪ੍ਰਸ਼ਾਸਨ ਇਸ ਪ੍ਰੋਗਰਾਮ ਲਈ ਇਨਾਮੀ ਰਾਸ਼ੀ ਆਪਣੇ ਕੋਵਿਡ ਰਾਹਤ ਫੰਡ ਤੋਂ ਲੈ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button