ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਿੱਖ ਡਰਾਈਵਰਾਂ ਸਬੰਧੀ ਪ੍ਰਗਟਾਏ ਗਏ ਨਕਾਰਾਤਮਕ ਵਿਚਾਰਾਂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਮਿਹਨਤ, ਇਮਾਨਦਾਰੀ ਅਤੇ ਜੋਖ਼ਮ ਭਰੀਆਂ ਸੇਵਾਵਾਂ ਨਿਭਾਉਣ ਵਾਲੇ ਸਿੱਖ ਡਰਾਈਵਰਾਂ ਨੂੰ ਨੀਵਾਂ ਦਿਖਾਉਣ ਵਾਲੀ ਸੋਚ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ। ਉਨ੍ਹਾਂ ਕਿਹਾ ਕਿ ਸਿੱਖ ਜਿੱਥੇ ਵੀ ਵੱਸਦੇ ਹਨ, ਆਪਣੀ ਮਿਹਨਤ ਨਾਲ ਨਾ ਸਿਰਫ਼ ਪਰਿਵਾਰਾਂ ਨੂੰ ਸੰਭਾਲਦੇ ਹਨ, ਸਗੋਂ ਸਥਾਨਕ ਅਰਥਚਾਰੇ, ਕਾਰੋਬਾਰ ਅਤੇ ਜੀਡੀਪੀ ਵਿੱਚ ਵੀ ਆਪਣਾ ਅਹਿਮ ਯੋਗਦਾਨ ਪਾਉਂਦੇ ਹਨ। ਪਹਾੜੀ, ਰੇਤਲੇ, ਜੰਗਲੀ ਅਤੇ ਔਖੇ ਰਸਤਿਆਂ ’ਤੇ ਭਾਰੀ ਵਾਹਨ ਚਲਾਉਣ ਵਾਲੇ ਸਿੱਖ ਡਰਾਈਵਰਾਂ ਦੀ ਮਿਹਨਤ ਅਤੇ ਮੁਹਾਰਤ ਨੂੰ ਅਣਦੇਖਾ ਕਰਨਾ ਉਨ੍ਹਾਂ ਦੀ ਸੰਘਰਸ਼ਮਈ ਜ਼ਿੰਦਗੀ ਨਾਲ ਬੇਇਨਸਾਫ਼ੀ ਹੈ।
ਮਾਨ ਨੇ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਵਰਗੇ ਮੁਲਕਾਂ ਦੀ ਵਸੋਂ ਦਾ ਵੱਡਾ ਹਿੱਸਾ ਵੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆ ਕੇ ਵੱਸੇ ਲੋਕਾਂ ਨਾਲ ਬਣਿਆ ਹੈ, ਇਸ ਲਈ ਕਿਸੇ ਵੀ ਪ੍ਰਵਾਸੀ ਭਾਈਚਾਰੇ ਨੂੰ ਆਪਣੇ ਆਪ ਤੋਂ ਨੀਵਾਂ ਸਮਝਣ ਦੀ ਸੋਚ ਹੰਕਾਰ ਅਤੇ ਹਊਮੈ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ‘ਸਰਬੱਤ ਦਾ ਭਲਾ’ ਦੇ ਸਿਧਾਂਤ ’ਤੇ ਪਹਿਰਾ ਦਿੰਦਿਆਂ ਜੰਗਾਂ, ਕੁਦਰਤੀ ਆਫ਼ਤਾਂ ਅਤੇ ਹੋਰ ਸੰਕਟਾਂ ਦੌਰਾਨ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਮਨੁੱਖਤਾ ਦੀ ਸੇਵਾ ਕਰਦੀ ਆ ਰਹੀ ਹੈ। ਉਨ੍ਹਾਂ ਅਮਰੀਕੀ ਹੋਮਲੈਂਡ ਸਕਿਊਰਟੀ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਸਿੱਖਾਂ ਪ੍ਰਤੀ ਕਿਸੇ ਵੀ ਕਿਸਮ ਦੀ ਪੱਖਪਾਤੀ ਜਾਂ ਨਫ਼ਰਤ ਭਰੀ ਧਾਰਨਾ ਤੋਂ ਉੱਪਰ ਉੱਠ ਕੇ ਸਿੱਖਾਂ ਦੀ ਮਿਹਨਤ, ਬਹਾਦਰੀ ਅਤੇ ਮਨੁੱਖਤਾ-ਪੱਖੀ ਸੇਵਾਵਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ। ਮਾਨ ਨੇ ਉਮੀਦ ਜਤਾਈ ਕਿ ਟਰੰਪ ਸਮੇਤ ਅਮਰੀਕਾ ਦੇ ਨੀਤੀ-ਨਿਰਧਾਰਕ ਸਿੱਖ ਭਾਈਚਾਰੇ ਪ੍ਰਤੀ ਆਪਣੀ ਸੋਚ ਵਿੱਚ ਤਬਦੀਲੀ ਲਿਆਉਣਗੇ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.