InternationalTop News

ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਹੁਣ ਤੱਕ ਅਮਰੀਕਾ ‘ਚੋਂ 10 ਲੱਖ ਪ੍ਰਵਾਸੀ ਡਿਪੋਰਟ!

ਡੋਨਾਲਡ ਟਰੰਪ ਨੇ ਦੂਜੀ ਵਾਰ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਤੋਂ ਹੀ ਪ੍ਰਵਾਸੀਆਂ ਖ਼ਿਲਾਫ਼ ਵੱਡੀ ਮੁਹਿੰਮ ਆਰੰਭ ਦਿੱਤੀ ਸੀ, ਜੋ ਕਿ ਦਿਨੋਂ-ਦਿਨ ਸਖ਼ਤ ਹੁੰਦੀ ਜਾ ਰਹੀ ਹੈ। ਰਿਪੋਰਟਾਂ ਅਨੁਸਾਰ, ਟਰੰਪ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ ਡੇਢ ਸਾਲ ਦੌਰਾਨ ਹੁਣ ਤੱਕ ਲਗਭਗ 10 ਲੱਖ ਲੋਕਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ, ਜਦਕਿ 16 ਲੱਖ ਤੋਂ ਵੱਧ ਪ੍ਰਵਾਸੀਆਂ ਖ਼ਿਲਾਫ਼ ਦੇਸ਼ ਨਿਕਾਲੇ ਦੇ ਹੁਕਮ ਜਾਰੀ ਹੋ ਚੁੱਕੇ ਹਨ। ਅਦਾਲਤਾਂ ਅਤੇ ਅਮਰੀਕੀ ਸੁਪਰੀਮ ਕੋਰਟ ਦੇ ਫੈਸਲਿਆਂ ਤੋਂ ਬਾਅਦ ਹੈਤੀ ਅਤੇ ਸੀਰੀਆ ਸਣੇ 13 ਦੇਸ਼ਾਂ ਦੇ 10 ਲੱਖ ਤੋਂ ਵੱਧ ਪ੍ਰਵਾਸੀਆਂ ਦਾ ‘ਅਸਥਾਈ ਸੁਰੱਖਿਅਤ ਦਰਜਾ’ (ਟੀ.ਪੀ.ਐੱਸ.) ਵੀ ਖ਼ਤਮ ਕਰ ਦਿੱਤਾ ਗਿਆ ਹੈ।ਇਸ ਤੋਂ ਪਹਿਲਾਂ ਜਦੋਂ ਬਰਾਕ ਓਬਾਮਾ ਦੇਸ਼ ਦੇ ਰਾਸ਼ਟਰਪਤੀ ਸੀ, ਤਾਂ ਪ੍ਰਸ਼ਾਸਨ ਦਾ ਧਿਆਨ ਮੁੱਖ ਤੌਰ ‘ਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਨ ਵਾਲਿਆਂ ਜਾਂ ਅਪਰਾਧਿਕ ਪਿਛੋਕੜ ਵਾਲੇ ਲੋਕਾਂ ‘ਤੇ ਹੁੰਦਾ ਸੀ। ਇਸ ਦੇ ਉਲਟ, ਟਰੰਪ ਪ੍ਰਸ਼ਾਸਨ ‘ਚ ਉਨ੍ਹਾਂ ਪ੍ਰਵਾਸੀਆਂ ਨੂੰ ਵੀ ਫੜਿਆ ਜਾ ਰਿਹਾ ਹੈ, ਜੋ ਕਈ ਸਾਲਾਂ ਤੋਂ ਅਮਰੀਕਾ ‘ਚ ਸ਼ਾਂਤੀਪੂਰਵਕ ਰਹਿ ਰਹੇ ਸਨ।
ਅਦਾਲਤੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ‘ਮਾਸਟਰ ਹੀਅਰਿੰਗਜ਼’ ਸ਼ੁਰੂ ਕੀਤੀਆਂ ਗਈਆਂ ਹਨ। ਇਮੀਗ੍ਰੇਸ਼ਨ ਅਦਾਲਤਾਂ ‘ਚ ਇੱਕ ਹੀ ਸੈਸ਼ਨ ਦੌਰਾਨ 50 ਤੋਂ 100 ਕੇਸਾਂ ਦਾ ਨਿਪਟਾਰਾ ਮਹਿਜ਼ ਕੁਝ ਹੀ ਮਿੰਟਾਂ ਦੀ ਸੁਣਵਾਈ ਵਿਚ ਕੀਤਾ ਜਾ ਰਿਹਾ ਹੈ, ਜਿਸ ਨਾਲ ਪ੍ਰਵਾਸੀਆਂ ਕੋਲ ਕਾਨੂੰਨੀ ਮਦਦ ਲੈਣ ਦੇ ਮੌਕੇ ਕਾਫ਼ੀ ਘੱਟ ਗਏ ਹਨ।
ਭਾਵੇਂ ਕਿ ਟਰੰਪ ਦਾ ਇਹ ਕਦਮ ਅਮਰੀਕਾ ਲਈ ਚੰਗਾ ਮੰਨਿਆ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਪ੍ਰਵਾਸੀਆਂ ਖ਼ਿਲਾਫ਼ ਉਨ੍ਹਾਂ ਦੀ ਸਖ਼ਤ ਕਾਰਵਾਈ ਦੇ ਕਾਰਨ ਉਨ੍ਹਾਂ ਦੀ ਇਮੀਗ੍ਰੇਸ਼ਨ ਨੀਤੀ ਦੀ ਅਪਰੂਵਲ ਰੇਟਿੰਗ ਡਿੱਗ ਕੇ -13 ਤੱਕ ਪਹੁੰਚ ਗਈ ਹੈ। ਉੱਥੇ ਹੀ ਲਗਭਗ 47 ਫ਼ੀਸਦੀ ਅਮਰੀਕੀ ਨਾਗਰਿਕ ਹੁਣ ਆਈਸ ਏਜੰਸੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਪੱਖ ‘ਚ ਹਨ।
ਇਸ ਸਖ਼ਤ ਮੁਹਿੰਮ ਕਾਰਨ ਲੱਖਾਂ ਪਰਿਵਾਰ ਉਜੜਨ ਦੇ ਕੰਢੇ ਹਨ ਅਤੇ ਇਹ ਮੁੱਦਾ ਆਉਣ ਵਾਲੀਆਂ ਚੋਣਾਂ ਵਿਚ ਪ੍ਰਸ਼ਾਸਨ ਲਈ ਵੱਡੀ ਰਾਜਨੀਤਿਕ ਚੁਣੌਤੀ ਬਣ ਸਕਦਾ ਹੈ। ਫਿਲਹਾਲ ਤਾਂ 16 ਲੱਖ ਲੋਕਾਂ ਦੇ ਸਿਰ ‘ਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ, ਜਿਨ੍ਹਾਂ ‘ਚੋਂ ਵੱਡੀ ਗਿਣਤੀ ‘ਚ ਭਾਰਤੀ ਪ੍ਰਵਾਸੀ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button