ਟਰੰਪ ਦੀ ਹੋ ਸਕਦੀ ਹੈ ਗ੍ਰਿਫ਼ਤਾਰੀ, ਈਰਾਨ ਨੇ ਵਾਰੰਟ ਜਾਰੀ ਕਰ ਇੰਟਰਪੋਲ ਤੋਂ ਮੰਗੀ ਮਦਦ
ਤਹਿਰਾਨ : ਈਰਾਨ ਨੇ ਬਗਦਾਦ ‘ਚ ਡਰੋਨ ਹਮਲੇ ‘ਚ ਇੱਕ ਸਿਖਰ ਈਰਾਨੀ ਜਨਰਲ ਦੀ ਮੌਤ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਦਰਜਨਾਂ ਹੋਰ ਲੋਕਾਂ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕਰ ਇਸਦੇ ਲਈ ਇੰਟਰਪੋਲ ਤੋਂ ਮਦਦ ਮੰਗੀ ਹੈ। ਇਕ ਸਥਾਨਕ ਪ੍ਰੋਸੀਕਿਊਟਰ ਨੇ ਸੋਮਵਾਰ ਨੂੰ ਦੱਸਿਆ ਕਿ ਈਰਾਨ ਨੇ ਬਗ਼ਦਾਦ ‘ਚ ਡਰੋਨ ਹਮਲੇ ‘ਚ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਦਰਜਨਾਂ ਹੋਰ ਲੋਕਾਂ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕਰ ਇਸ ਦੇ ਲਈ ਇੰਟਰਪੋਲ ਤੋਂ ਮਦਦ ਮੰਗੀ ਹੈ।
ਪੰਜਾਬ ਪੁਲਿਸ ਨੂੰ ਮਾੜਾ ਕਹਿਣ ਵਾਲਿਓ ਇੱਕ ਵਾਰ ਪੁਲਿਸ ਦਾ ਆਹ ਰੂਪ ਵੀ ਦੇਖੋ, ਵੀਡੀਓ ਦੇਖ ਹੋ ਜਾਓਗੇ ਭਾਵੁਕ
ਈਰਾਨ ਦੇ ਇਸ ਕਦਮ ਨਾਲ ਟਰੰਪ ਨੂੰ ਗ੍ਰਿਫ਼ਤਾਰੀ ਦਾ ਕੋਈ ਖ਼ਤਰਾ ਨਹੀਂ ਹੈ, ਪਰ ਇਨ੍ਹਾਂ ਦੋਸ਼ਾਂ ਨਾਲ ਈਰਾਨ ਅਤੇ ਅਮਰੀਕਾ ਵਿਚਾਲੇ ਵਧਦਾ ਤਣਾਅ ਸਪੱਸ਼ਟ ਹੁੰਦਾ ਹੈ। ਈਰਾਨ ਅਤੇ ਵਿਸ਼ਵ ਦੀਆਂ ਪ੍ਰਮੁੱਖ ਸ਼ਕਤੀਆਂ ਦੇ ਨਾਲ ਹੋਏ ਪ੍ਰਮਾਣੂ ਸਮਝੌਤੇ ਨਾਲ ਟਰੰਪ ਦੇ ਅਲੱਗ ਹੋ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਦਾ ਤਣਾਅ ਫਿਰ ਵਧ ਗਿਆ ਸੀ।
DGP Dinkar Gupta ਨੂੰ ਅਹੁਦੇ ਤੋਂ ਹਟਾਉਣ ਤੇ Vini Mahajan ਨੂੰ ਮੁੱਖ ਸਕੱਤਰ ਲਾਉਣ ਬਾਰੇ ਕੈਪਟਨ ਦਾ ਵੱਡਾ ਬਿਆਨ
ਤਹਿਰਾਨ ਦੇ ਪ੍ਰੋਸੀਕਿਊਟਰ ਅਲੀ ਅਲਕਾਸੀਮਹਿਰ ਨੇ ਕਿਹਾ ਕਿ ਈਰਾਨ ਨੇ 3 ਜਨਵਰੀ ਨੂੰ ਬਗ਼ਦਾਦ ‘ਚ ਹੋਏ ਹਮਲੇ ‘ਚ ਟਰੰਪ ਅਤੇ 30 ਤੋਂ ਵੱਧ ਹੋਰ ਲੋਕਾਂ ਦੇ ਸ਼ਾਮਿਲ ਰਹਿਣ ਦਾ ਦੋਸ਼ ਲਗਾਇਆ ਹੈ। ਅਰਧ-ਸਰਕਾਰੀ ਸੰਵਾਦ ਏਜੰਸੀ ਆਈ.ਐਸ.ਐਨ. ਦੀ ਖ਼ਬਰ ਅਨੁਸਾਰ ਅਲਕਾਸੀਮਹਿਰ ਨੇ ਟਰੰਪ ਤੋਂ ਇਲਾਵਾ ਕਿਸੇ ਹੋਰ ਦੀ ਪਹਿਚਾਣ ਨਹੀਂ ਕੀਤੀ, ਪਰ ਜ਼ੋਰ ਦਿੱਤਾ ਕਿ ਈਰਾਨ ਟਰੰਪ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਵੀ ਮੁਕੱਦਮਾ ਜਾਰੀ ਰੱਖੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.