InternationalTop News

ਟਰੰਪ ਗੋਲਫ ਕਲੱਬ ਨੇੜੇ ਲੋਡਿਡ ਪਿਸਤੌਲ ਸਮੇਤ ਗ੍ਰਿਫ਼ਤਾਰ ਵਿਅਕਤੀ ਖ਼ਿਲਾਫ਼ ਸੰਘੀ ਹਥਿਆਰ ਮਾਮਲਾ ਦਰਜ

ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਿਰਧਾਰਤ ਫੇਰੀ ਤੋਂ ਕੁਝ ਦਿਨ ਪਹਿਲਾਂ ਟਰੰਪ ਨੈਸ਼ਨਲ ਗੋਲਫ ਕਲੱਬ ਲਾਸ ਏਂਜਲਸ ਵਿਖੇ ਸ਼ੱਕੀ ਗਤੀਵਿਧੀਆਂ ਕਰਦੇ ਹੋਏ ਗ੍ਰਿਫ਼ਤਾਰ ਕੀਤੇ ਗਏ ਡਾਊਨੀ ਨਿਵਾਸੀ ਖ਼ਿਲਾਫ਼ ਸੰਘੀ ਹਥਿਆਰ ਅਪਰਾਧ ਦਾ ਕੇਸ ਦਰਜ ਕੀਤਾ ਗਿਆ ਹੈ। ਸੰਘੀ ਸ਼ਿਕਾਇਤ ਅਨੁਸਾਰ 38 ਸਾਲਾ ਜੀਨੀਨ ਜੌਨ ਟਾਏਲੇ ਉੱਤੇ ਬਿਨਾਂ ਰਜਿਸਟਰੇਸ਼ਨ ਵਾਲੀ ਛੋਟੀ ਨਲੀ ਦੀ ਰਾਈਫਲ ਰੱਖਣ ਦਾ ਦੋਸ਼ ਲਗਾਇਆ ਗਿਆ ਹੈ। ਦੋਸ਼ ਸਾਬਤ ਹੋਣ ਦੀ ਸੂਰਤ ਵਿਚ ਉਸ ਨੂੰ ਵੱਧ ਤੋਂ ਵੱਧ 10 ਸਾਲ ਦੀ ਸੰਘੀ ਕੈਦ ਹੋ ਸਕਦੀ ਹੈ।
ਅਧਿਕਾਰੀਆਂ ਮੁਤਾਬਕ 31 ਜੁਲਾਈ ਨੂੰ ਰਾਸ਼ਟਰਪਤੀ ਟਰੰਪ ਦੀ 4 ਅਗਸਤ ਦੀ ਫੇਰੀ ਤੋਂ ਪਹਿਲਾਂ ਸੰਘੀ ਏਜੰਟ ਰੈਂਚੋ ਪਾਲੋਸ ਵਰਡੇਸ ਸਥਿਤ ਗੋਲਫ ਕਲੱਬ ਵਿਚ ਸੁਰੱਖਿਆ ਮੁਲਾਂਕਣ ਕਰ ਰਹੇ ਸਨ। ਇਸ ਦੌਰਾਨ ਟਾਏਲੇ ਨੂੰ ਗੋਲਫ ਮੈਦਾਨ ਵਿਚ ਘੁੰਮਦੇ, ਕੰਨ ਵਿਚ ਸੰਚਾਰ ਯੰਤਰ ਪਹਿਨੇ ਅਤੇ ਸੁਰੱਖਿਆ ਤਿਆਰੀਆਂ ਦੀਆਂ ਤਸਵੀਰਾਂ ਤੇ ਵੀਡੀਓ ਬਣਾਉਂਦੇ ਦੇਖਿਆ ਗਿਆ।
ਉਹ 2 ਅਗਸਤ ਨੂੰ ਦੁਬਾਰਾ ਗੋਲਫ ਕਲੱਬ ਪਹੁੰਚਿਆ ਅਤੇ ਕਥਿਤ ਤੌਰ ‘ਤੇ ਆਪਣੇ ਆਪ ਨੂੰ ਵਿਦੇਸ਼ ਵਿਭਾਗ ਦਾ ਕਰਮਚਾਰੀ ਅਤੇ ਸੁਰੱਖਿਆ ਡਿਊਟੀ ਉੱਤੇ ਤਾਇਨਾਤ ਦੱਸਿਆ। ਉਸ ਨੇ ਏਜੰਟਾਂ ਨੂੰ ਆਪਣੀ ਗੱਡੀ ਵਿਚ ਲੋਡਿਡ ਹਥਿਆਰ ਹੋਣ ਦੀ ਜਾਣਕਾਰੀ ਵੀ ਦਿੱਤੀ। ਲਾਸ ਏਂਜਲਸ ਕਾਊਂਟੀ ਸ਼ੈਰਿਫ ਵਿਭਾਗ ਦੇ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿਚ ਲਿਆ ਅਤੇ ਉਸ ਦੀਆਂ ਜੇਬਾਂ ਵਿਚੋਂ ਖੋਖਲੀ ਨੋਕ ਵਾਲੀਆਂ ਗੋਲੀਆਂ ਨਾਲ ਭਰੀ 16 ਗੋਲੀਆਂ ਦੀ ਮੈਗਜ਼ੀਨ ਮਿਲੀ।
ਉਸ ਦੀ ਪਿਕਅੱਪ ਗੱਡੀ ਵਿਚੋਂ ਲੋਡਿਡ 9 ਮਿਲੀਮੀਟਰ ਪਿਸਤੌਲ, ਦੂਰਬੀਨ ਅਤੇ ”ਸਕਿਓਰਿਟੀ ਪ੍ਰੋਟੈਕਸ਼ਨ ਏਜੰਟ” ਲਿਖਿਆ ਬੈਜ ਬਰਾਮਦ ਕੀਤਾ ਗਿਆ। ਅਗਲੇ ਦਿਨ ਉਸ ਦੇ ਘਰ ਦੀ ਤਲਾਸ਼ੀ ਦੌਰਾਨ ਗੈਰਕਾਨੂੰਨੀ ਤੌਰ ‘ਤੇ ਸੋਧੀ ਗਈ ਏਆਰ ਕਿਸਮ ਦੀ ਰਾਈਫਲ, ਹੋਰ ਹਥਿਆਰ, ਸਰੀਰਕ ਸੁਰੱਖਿਆ ਕਵਚ, ਵੱਡੀ ਸਮਰੱਥਾ ਵਾਲੀਆਂ ਮੈਗਜ਼ੀਨਾਂ, ਰੇਡੀਓ ਸੰਕੇਤ ਯੰਤਰ ਅਤੇ ਚਿੰਤਾਜਨਕ ਲਿਖਤਾਂ ਵਾਲੀਆਂ ਕਾਪੀਆਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button