Breaking NewsD5 specialIndiaNewsUncategorized

ਟਰੈਕਟਰ ਤੋਂ ਬੋਰੀ ਫੱਟਣ ਨਾਲ ਖਿਲਰਿਆ ਪਿਆਜ਼, ਲੋਕਾਂ ਨੇ ਮਚਾਈ ਲੁੱਟ

ਰਾਜਕੋਟ : ਗੋਂਡਲ ਹਾਈਵੇਅ ‘ਤੇ ਟਰੈਕਟਰ ਤੋਂ ਪਿਆਜ਼ ਡਿੱਗਦੇ ਹੀ ਇਕੱਠਾ ਕਰਨ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਪਿਆਜ਼ ਦੀ ਕੀਮਤ ਇਨੀਂ ਦਿਨੀਂ ਅਸਮਾਨ ਛੂਹ ਦੇ ਕਾਰਨ ਕਾਫ਼ੀ ਮਹਿੰਗਾ ਵਿਕ ਰਿਹਾ ਹੈ। ਅਜਿਹੇ ‘ਚ ਮੁਫਤ ‘ਚ ਮਿਲੇ ਪਿਆਜ਼ ਨੂੰ ਇਕੱਠਾ ਕਰਨ ਲਈ ਲੋਕਾਂ ਨੇ ਜਾਨ ਨੂੰ ਵੀ ਜ਼ੋਖਮ ‘ਚ ਪਾ ਦਿੱਤਾ।

ਅਕਾਲੀ ਦਲ ਦਾ ਡੈਲੀਗੇਟ ਸੈਸ਼ਨ, ਸੁਖਬੀਰ ਬਾਦਲ ਬਣਨਗੇ ਅਕਾਲੀ ਦਲ ਦੇ ਪ੍ਰਧਾਨ, ਦੇਖੋ LIVE ਤਸਵੀਰਾਂ

ਮੰਨ ਲਉ 500 – 2000 ਦੇ ਨੋਟ ਉੱਡ ਰਹੇ ਹੋਣ
ਇਨੀਂ ਦਿਨੀਂ ਪਿਆਜ਼ ਦੀ ਕੀਮਤ 90 ਤੋਂ 100 ਰੁਪਏ ਕਿੱਲੋ ਹੋਣ ਦੇ ਕਾਰਨ ਆਮ ਲੋਕ ਪਿਆਜ਼ ਨਹੀਂ ਖਰੀਦ ਪਾ ਰਹੇ ਹਨ। ਅਜਿਹੇ ਵਿੱਚ ਜੇਕਰ ਰਸਤੇ ‘ਚ ਪਿਆਜ਼ ਇੰਜ ਹੀ ਮਿਲ ਜਾਣ ਤਾਂ ਲੋਕ ਉਸਨੂੰ ਚੁੱਕਣ ‘ਚ ਦੇਰੀ ਨਹੀਂ ਕਰਦੇ। ਕੁੱਝ ਅਜਿਹਾ ਹੀ ਨਜ਼ਾਰਾ ਗੋਂਡਲ ਹਾਈਵੇਅ ‘ਤੇ ਭੋਜਪਰਾ ਪਿੰਡ ਦੇ ਕੋਲ ਵਿਖਾਈ ਦਿੱਤਾ। ਦੱਸ ਦਈਏ ਕਿ ਕਿਸਾਨ ਦੇ ਟਰੈਕਟਰ ਤੋਂ ਪਿਆਜ਼ ਦੀ ਬੋਰੀ ਫਟ ਗਈ, ਜਿਸਦੇ ਨਾਲ ਪਿਆਜ਼ ਸੜਕ ‘ਤੇ ਖਿੱਲਰ ਗਏ। ਇਨ੍ਹਾਂ ਪਿਆਜ਼ਾ ‘ਤੇ ਲੋਕਾਂ ਨੇ ਨੋਟਾਂ ਦੀ ਤਰ੍ਹਾਂ ਲੁੱਟ ਮਚਾਈ। ਲੋਕਾਂ ਨੇ ਸੜਕ ‘ਤੇ ਪਿਆਜ਼ ਇਕੱਠਾ ਕਰਦੇ ਹੋਏ ਜਾਨ ਦੀ ਵੀ ਪਰਵਾਹ ਨਹੀਂ ਕੀਤੀ।

ਪ੍ਰਿਯੰਕਾ ਤੇ ਰਾਹੁਲ ਦੇਣਗੇ ਸਿੱਧੂ ਨੂੰ ਵੱਡੀ ਜਿੰਮੇਵਾਰੀ, ਵਿਧਾਇਕਾਂ ਨੇ ਵੀ ਪਾਏ ਸਿੱਧੂ ਵੱਲ ਚਾਲੇ

ਕਈ ਲੋਕ ਵਾਹਨ ਦੇ ਅੱਗੇ ਆਉਂਦੇ – ਆਉਂਦੇ ਬਚੇ
ਇਸ ਦੌਰਾਨ ਹਾਲਤ ਇਹ ਸੀ ਕਿ ਲੋਕ ਸੜਕ ਤੋਂ ਹੱਟਣਾ ਹੀ ਨਹੀਂ ਚਾਹੁੰਦੇ ਸਨ। ਕਈ ਵਾਹਨ ਚਾਲਕਾਂ ਨੇ ਬ੍ਰੇਕ ਮਾਰ ਕੇ ਲੋਕਾਂ ਨੂੰ ਬਚਾਇਆ। ਲੋਕ ਪਿਆਜ਼ ਇਕੱਠਾ ਵਿੱਚ ਇਨ੍ਹੇ ਲੀਨ ਸਨ ਕਿ ਸੜਕ ‘ਤੇ ਆਉਂਦੇ – ਜਾਂਦੇ ਵਾਹਨਾਂ ਦਾ ਵੀ ਧਿਆਨ ਨਹੀਂ ਰਿਹਾ। ਕਈ ਲੋਕ ਵਾਹਨਾਂ ਦੇ ਸਾਹਮਣੇ ਆ ਗਏ। ਜਿਨ੍ਹਾਂ ਨੂੰ ਮੁਸ਼ਕਿਲ ਨਾਲ ਬਚਾਇਆ ਜਾ ਸਕਿਆ। ਇਸ ਦੌਰਾਨ ਜਿਸਨੇ ਸਭ ਤੋਂ ਜਿਆਦਾ ਪਿਆਜ਼ ਇਕੱਠੇ ਕੀਤੇ ਉਹ ਜੇਤੂ ਦੀ ਤਰ੍ਹਾਂ ਦਿਖਾਈ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button