D5 specialNewsPoliticsPunjab

ਟਰੂਡੋ ਬਣਾਉਣਗੇ ਜਗਮੀਤ ਸਿੰਘ ਨਾਲ ਮਿਲ ਕੇ ਸਰਕਾਰ

Jagmeet Singh Canada ਸਿੱਖ ਜਗਤ ਦਾ ਮਾਣਮੱਤਾ ਨਾਮ ‘ਤੇ ਚਿਹਰਾ ਹੈ। ਜਿਸਨੇ ਪੂਰੀ ਦੁਨੀਆ ‘ਚ ਸਿੱਖ ਕੌਮ ਦਾ ਨਾਮ ਸਿਖਰਾਂ ਦੇ ਪੁਹੰਚਾ ਦਿੱਤਾ ਅਤੇ ਅੱਜ ਪੂਰਾ ਸਿੱਖ ਜਗਤ ਉਨ੍ਹਾਂ ‘ਤੇ ਮਾਣ ਮਹਿਸੂਸ ਕਰ ਰਿਹਾ ਹੈ।ਹਾਲ ਹੀ ‘ਚ ਹੋਈਆਂ ਕੈਨੇਡਾ ਦੀਆਂ ਪਾਰਲੀਮੈਂਟ ਚੋਣਾਂ ‘ਚ ਜਗਮੀਤ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਨੇ ਵੱਡੀ ਜਿੱਤ ਹਾਸਿਲ ਕੀਤੀ ਹੈ। ਹੁਣ ਕਨੇਡਾ ਦੀ ਸਰਕਾਰ ਜਗਮੀਤ ਸਿੰਘ ਦੀ ਮਦਦ ਦੇ ਨਾਲ ਬਣਨ ਜਾ ਰਹੀ ਹੈ। ਜਿਸ ਤੋਂ ਬਾਅਦ ਸਿੱਖਾਂ ‘ਚ ਹੀ ਨਹੀਂ ਸਗੋਂ ਪੂਰੀ ਦੁਨੀਆ ‘ਚ ਜਗਮੀਤ ਸਿੰਘ ਦਾ ਕੱਦ ਉਚਾ ਹੋਇਆ ਹੈ। ਜਗਮੀਤ ਸਿੰਘ ਦਾ ਪਿਛੋਕੜ
ਜਗਮੀਤ ਸਿੰਘ ਮਹਾਨ ਕ੍ਰਾਂਤੀਕਾਰੀ ਸੇਵਾ ਸਿੰਘ ਠੀਕਰੀਵਾਲ ਦੇ ਪੜਪੋਤੇ ਨੇ ਅਤੇ ਜਗਮੀਤ ਸਿੰਘ ਦਾ ਜੱਦੀ ਪਿੰਡ ਠੀਕਰੀਵਾਲ ਹੈ ਜੋ ਕਿ ਪੰਜਾਬ ਦੇ ਜਿਲ੍ਹਾ ਬਰਨਾਲਾ ‘ਚ ਸਥਿਤ ਹੈ। ਜਗਮੀਤ ਸਿੰਘ ਦੇ ਮਾਪੇ ਬਹੁਤ ਟਾਈਮ ਪਹਿਲਾਂ ਹੀ ਕੈਨੇਡਾ ਚਲੇ ਗਏ ਸੀ ਅਤੇ ਕੈਨੇਡਾ ਦੇ ਓਂਟਾਰੀਓ ‘ਚ ਜਗਮੀਤ ਸਿੰਘ ਦਾ ਜਨਮ ਮਾਤਾ ਹਰਮੀਤ ਕੌਰ ਦੀ ਕੁੱਖੋਂ ਪਿਤਾ ਜਗਤਾਰ ਸਿੰਘ ਦੇ ਘਰ ਹੋਇਆ।ਜਗਮੀਤ ਸਿੰਘ ਦਾ ਇਕ ਭਰਾ ਵੀ ਹੈ, ਜਿਨ੍ਹਾਂ ਦਾ ਨਾਂਅ ਗੁਰਰਤਨ ਸਿੰਘ ਹੈ। ਦੱਸਿਆ ਜਾਂਦਾ ਹੈ ਕਿ ਜਗਮੀਤ ਸਿੰਘ ਨੂੰ ਬਚਪਨ ਤੋਂ ਹੀ ਲੋਕ ਸੇਵਾ ਅਤੇ ਸਿੱਖੀ ਨਾਲ ਪਿਆਰ ਸੀ ਅਤੇ ਹੁਣ ਤੱਕ ਦੋਵੇਂ ਹੀ ਚੀਜਾਂ ਜਗਮੀਤ ਸਿੰਘ ਨੇ ਸਾਂਭ ਕੇ ਰੱਖੀਆਂ ਨੇ।
ਜਗਮੀਤ ਸਿੰਘ ਦੀ ਪੜ੍ਹਾਈ ਅਤੇ ਸਿਆਸਤ
ਜੇਕਰ ਗੱਲ ਜਗਮੀਤ ਦੀ ਪੜ੍ਹਾਈ ਦੀ ਕਰੀਏ ਤਾਂ ਜਗਮੀਤ ਸਿੰਘ ਨੇ ਲਾਅ ਦੀ ਪੜ੍ਹਾਈ ਕੀਤੀ ਹੈ ਅਤੇ ਉਹ ਇਕ ਵਕੀਲ ਨੇ। ਇਸ ਤੋਂ ਬਾਅਦ ਜਗਮੀਤ ਸਿੰਘ ਨੇ 2011 ‘ਚ ਕੈਨੇਡਾ ਦੀ ਸਿਆਸਤ ‘ਚ ਕਦਮ ਰੱਖਿਆ

Jagmeet Singh Canada

ਅਤੇ NDP ਦੇ ਉਮੀਦਵਾਰ, NDP ਦੇ ਡਿਪਟੀ ਲੀਡਰ ਤੋਂ ਲੈ ਕੇ NDP ਦੇ ਮੁੱਖ ਲੀਡਰ ਤੱਕ ਦਾ ਸਫ਼ਰ ਤੈਅ ਕੀਤਾ। ਹੁਣ ਜਗਮੀਤ ਸਿੰਘ ਦੀ ਅਗਵਾਈ ‘ਚ NDP ਪਾਰਟੀ ਨੇ ਕੈਨੇਡਾ ਦੀਆਂ ਪਾਰਲੀਮੈਂਟ ਚੋਣਾਂ ਲੜੀਆਂ ਅਤੇ ਜਿੱਤ ਹਾਸਿਲ ਕੀਤੀ।ਕਨੇਡਾ ਸਰਕਾਰ ਦਾ ਬਣੇਗਾ ਕਿੰਗਮੇਕਰ?
ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਣ ਫਿਰ ਤੋਂ ਜਗਮੀਤ ਸਿੰਘ ਦੀ ਮਦਦ ਦੇ ਨਾਲ ਕੈਨੇਡਾ ‘ਚ ਸਰਕਾਰ ਬਣਾਉਣ ਜਾ ਰਹੇ ਹਨ।ਇਹੀ ਕਾਰਨ ਹੈ ਕਿ ਜਗਮੀਤ ਸਿੰਘ ਨੂੰ ਹੁਣ ਕਿੰਗਮੇਕਰ ਕਿਹਾ ਜਾਣ ਲੱਗਿਆ ਹੈ ਅਤੇ ਇਹੀ ਕਾਰਨ ਹੈ ਕਿ ਪੂਰੀ ਸਿੱਖ ਕੌਮ ਅੱਜ ਜਗਮੀਤ ਸਿੰਘ ‘ਤੇ ਮਾਨ ਮਹਿਸੂਸ ਕਰ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button