Breaking NewsD5 specialNewsPoliticsPunjab

ਟਕਸਾਲੀਆਂ ਦੀ ਜਗੀਰ ਕੌਰ ਨੂੰ ਲਲਕਾਰ, ਸਿਮਰਨਜੀਤ ਮਾਨ ਨੇ ਵੀ ਕੱਢ ਦਿੱਤੀਆਂ ਰੜਕਾਂ (ਵੀਡੀਓ)

ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਉਸ ਸਮੇਂ ਉਮੀਦਵਾਰ ਐਲਾਨਿਆਂ ਜਦੋਂ ਅਕਾਲੀ ਦਲ ਦੀ ਸਥਿਤੀ ਖਾਸੀ ਡਗਮਗਾ ਰਹੀ ਹੈ। ਦੂਜੇ ਪਾਸੇ ਵਿਰੋਧੀਆਂ ਦੀਆਂ ਅੱਖਾਂ ‘ਚ ਵੀ ਬੀਬੀ ਜਗੀਰ ਕੌਰ ਕਾਫੀ ਰੜਕ ਰਹੀ ਹੈ, ਅਕਾਲੀ ਦਲ ਤੋਂ ਬਾਗੀ ਹੋ ਕੇ ਵੱਖ ਹੋਏ ਟਕਸਾਲੀਆਂ ਆਗੂਆਂ ਨੇ ਅਕਾਲੀ ਦਲ ਟਕਸਾਲੀ ਦਾ ਗਠਨ ਕਰਨ ਤੋਂ ਬਾਅਦ ਲਗਾਤਾਰ ਅਕਾਲੀ ਦਲ ਨੂੰ ਭੰਡਿਆ। ਹੁਣ ਜਦੋਂ ਦਾ ਅਕਾਲੀ ਦਲ ਨੇ ਬੀਬੀ ਜਗੀਰ ਕੌਰਨ ਨੂੰ ਉਮੀਦਵਾਰ ਐਲਾਨਿਆ ਉਦੋਂ ਤੋਂ ਹੀ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ ਅਕਾਲੀ ਦਲ ਤੇ ਜਗੀਰ ਕੌਰ ਸਾਬਕਾ ਵਿਧਾਇਕ ਤੇ ਰਤਨ ਸਿੰਘ ਅਜਨਾਲਾ ਦੇ ਪੁੱਤਰ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਖਡੂਰ ਤੋਂ ਸਾਹਿਬ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਤੇ ਚੁਟਕੀ ਲੈਦੇ ਕਈ ਸ਼ਬਦੀ ਹਮਲੇ ਕੀਤੇ ਹਨ।

ReadAlso ਟਕਸਾਲੀਆਂ ਨੇ ਸੁੰਨ ਕੀਤੀ ਬਾਦਲ ਐਂਡ ਕੰਪਨੀ ! ਜਗੀਰ ਕੌਰ ਡੇਰੇ ਦੀ ‘ਸਾਧਵੀ’ ? (ਵੀਡੀਓ)

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਜਿਨਾਂ ਨੇ ਬੀਬੀ ਜਗੀਰ ਕੌਰ ਨੂੰ ਕਰੜੇ ਹੱਥੀ ਲਿਆ। ਉਨਾਂ ਕਿਹਾ ਕਿ ਬੀਬੀ ਜਗੀਰ ਕੌਰ ਜੂਰਾਇਮ ਪੇਸ਼ਾ ਹੈ ਜਿਸ ਨੇ ਆਪਣੀ ਧੀ ਤੇ ਆਪਣੇ ਬੱਚੇ ਦੀ ਹੱਤਿਆ ਕਰਵਾਈ। ਖਡੂਰ ਸਾਹਿਬ ਦੀ ਸੀਟ ਤੇ ਮੁਕਾਬਲਾ ਇਕ ਤਰਫੀ ਨਹੀਂ, ਇਸ ਸਖਤ ਮੁਕਾਬਲੇ ਤੋਂ ਕਿਹੜਾ ਬਾਜ਼ੀ ਮਾਰਦਾ, ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button