NewsBreaking NewsD5 specialPoliticsPunjab

ਟਕਸਾਲੀਆਂ ਅੱਗੇ ਝੁਕਣ ਨੂੰ ਤਿਆਰ ‘ਆਪ’ ! ਟਕਸਾਲੀਆਂ ਦੀ ਮਨਮਰਜੀਆਂ ਤੋਂ ਬਾਅਦ ਵੀ ਆਪ ਸਮਝੌਤੇ ਨੂੰ ਤਿਆਰ (ਵੀਡੀਓ)

ਸੰਗਰੂਰ : ਆਮ ਆਦਮੀ ਪਾਰਟੀ ਦੇ ਹਲਕਾ ਦਿੜਬਾ ਦੇ ਵਰਕਰਾਂ ਵੱਲੋਂ ਪੁਲਵਾਮਾ ‘ਚ ਸ਼ਹੀਦ ਹੋਵੇ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਸ਼ਰਧਾਜਲੀ ਸਮਾਗਮ ਦਿੜਬਾ ਵਿਖੇ ਕਰਵਾਇਆ ਗਿਆ।ਜਿਸ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਹਲਕਾ ਦਿੜਬਾ ਤੋਂ ਵਿਧਾਇਕ ਹਰਪਾਲ ਚੀਮਾ ਵੀ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਇਸ ਮੌਕੇ ਉਨ੍ਹਾਂ ਸੰਗਰੂਰ ਦੀ ਅਦਾਲਤ ਵੱਲੋਂ ਡਿਪਟੀ ਮਕਿਸ਼ਨਰ ਦੀ ਕੋਠੀ ਸਮੇਤ ਬਾਕੀ ਸਰਕਾਰੀ ਜਾਇਦਾਦਾਂ ਵੇਚ ਕੇ ਕਿਸਾਨਾਂ ਨੂੰ ਮੁਆਵਜਾ ਦੇਣ ਦੇ ਦਿੱਤੇ ਗਏ ਫੈਸਲੇ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਦਾਲਤਾਂ ਹਮੇਸ਼ਾ ਹੀ ਆਮ ਲੋਕਾਂ ਨੂੰ ਇਨਸਾਫ ਦਿੰਦੀਆਂ ਆਈਆਂ ਹਨ ਪਰ ਪੰਜਾਬ `ਚ ਬਣਨ ਵਾਲੀਆਂ ਹੁਣ ਤੱਕ ਦੀ ਸਰਕਾਰਾਂ ਆਪਣੇ ਹਿੱਤਾਂ ਦੀ ਪੂਰਤੀ ਕਰਦੀਆਂ ਰਹੀਆਂ ਹਨ।

Read Also ‘ਆਪ’ ਨਾਲ ਗਠਜੋੜ ਤੋਂ ਪਹਿਲਾਂ ਹੀ ਟਕਸਾਲੀ ਕਰਨ ਲੱਗੇ ਮਨਮਰਜੀਆਂ ! ਕਰ ਦਿੱਤੀ ਟਿਕਟਾਂ ਦੀ ਵੰਡ (ਵੀਡੀਓ)

ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਟਕਸਾਲੀ ਵਿੱਚਕਾਰ ਗਠਜੋੜ ਨੂੰ ਚੱਲ ਰਹੇ ਰੇੜਕੇ ‘ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜਲਦ ਹੀ ਇਹ ਦੋਵੇਂ ਪਾਰਟੀਆਂ ਪੰਜਾਬ ਨੂੰ ਇੱਕ ਗਠਜੋੜ ਬਣਾਉਣ ਗਈਆਂ। ਨਾਲ ਹੀ ਹਰਪਾਲ ਚੀਮਾ ਨੇ ਲੋਕ ਸਭਾ ਹਲਕਾ ਆਨੰਦਪੁਰ ਤੋਂ ਆਮ ਆਦਮੀ ਪਾਰੀ ਵੱਲੋਂ ਐਲਾਨੇ ਗਏ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨਾਲ ਹਰ ਹਿੱਲੇ ਖੜੇ ਹੋਣ ਦੀ ਵੀ ਗੱਲ ਆਖ ਦਿੱਤੀ। ਕਾਂਗਰਸ ਵੱਲੋਂ ਕਿੱਲੀ ਚਹਿਲਾ ਵਿਖੇ ਕੀਤੀ ਗਈ ਰੈਲੀ ਵਿੱਚ ਸਰਕਾਰੀ ਪੈਸੇ ਦੀ ਦੁਰਵਤੋਂ ਦੇ ਦੋਸ਼ ਲਗਾਉਣ ਦੇ ਹੋਏ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲੰਮੇ ਹੱਥੀ ਲਿਆ। ਆਪ ਅਤੇ ਅਕਾਲੀ ਦਲ ਟਕਸਾਲੀ ਦਰਮਿਆਨ ਚੱਲ ਰਹੀ ਗਠਜੋੜ ਲਈ ਗੱਲਬਤਾ ਕਿਸ ਤਰਫ ਜਾਂਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਦੋਵੇਂ ਪਾਰਟੀਆਂ ਵੱਲੋਂ ਹਲਕਾ ਆਨੰਦਪੁਰ ਸਾਹਿਬ ਤੋਨ ਐਲਾਨੇ ਗਏ ਉਮੀਦਵਾਰ ਆਪੋ ਆਪਣਾ ਰਾਗ ਅਲਾਪ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button