Breaking NewsD5 specialNewsPress ReleasePunjab

ਝੋਨੇ ਦੀ ਲੇਟ ਖਰੀਦ ਨਾਲ ਕਿਸਾਨਾਂ ਦਾ ਹੋਵੇਗਾ ਵੱਡਾ ਨੁਕਸਾਨ- ਸੁਖਪਾਲ ਸਿੰਘ ਨੰਨੂ

ਪੰਜਾਬ ਸਰਕਾਰ ਆਪਣੀ ਲੜਾਈ ਬੰਦ ਕਰਕੇ ਢੁਕਵਾਂ ਪਰਬੰਧ ਕਰੇ

ਚੰਡੀਗੜ੍ਹ:ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋ ਝੋਨੇ ਦੀ ਲੇਟ ਖਰੀਦ ਦੇ ਹੁਕਮ ਨਾਲ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ ਇਹਨਾਂ ਸ਼ਬਦਾਂ ਦਾ ਪਰਗਟਾਵਾ ਸੁਖਪਾਲ ਸਿੰਘ ਨੰਨੂ ਸਾਬਕਾ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਨੇ ਜਾਰੀ ਇੱਕ ਬਿਆਨ ਚ ਕੀਤਾ ।ਉਹਨਾਂ ਕਿਹਾ ਕਿ ਝੋਨੇ ਦੀ ਫਸਲ ਇੱਕ ਅਕਤੂਬਰ ਤੋ ਪਹਿਲਾਂ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਂਦੀ ਹੈ, ਅਤੇ ਹਰ ਵਾਰ ਇੱਕ ਅਕਤੂਬਰ ਨੂੰ ਖਰੀਦ ਸ਼ੁਰੂ ਹੋ ਜਾਂਦੀ ਹੈ। ਪਰ ਹੁਣ ਇਸ ਵਾਰ ਦੇ ਤੁਗਲਕੀ ਫੁਰਮਾਨ ਨੇ ਪਹਿਲਾਂ ਤੋ ਹੀ ਨਿਰਾਸ਼ਾ ਚ ਡੁੱਬੇ ਕਿਸਾਨਾਂ ਦੀ ਫਸਲ ਬੁਰੀ ਤਰਾਂ ਖਰਾਬ ਹੋ ਜਾਏ ਗੀ, ਜਿਸ ਨਾਲ ਆਰਥਿਕ ਤੌਰ ਤੇ ਕਮਜੋਰ ਕਿਸਾਨ ਹੋਰ ਕਮਜੋਰ ਹੋ ਜਾਏਗਾ।

ਮੀਤ ਹੇਅਰ Vs ਰਾਜਾ ਵੜਿੰਗ, ਦਿੱਤਾ ਠੋਕਵਾ ਜਾਵਬ || D5 Channel Punjabi

ਉਹਨਾਂ ਕਿਹਾ ਕਿ,ਪੰਜਾਬ ਸਰਕਾਰ ਆਪਣੀ ਲੜਾਈ ਬੰਦ ਕਰਕੇ ਤਰੁੰਤ ਝੋਨੇ ਦੀ ਖਰੀਦ ਸ਼ੁਰੂ ਕਰਵਾਉਣ ਦਾ ਪ੍ਰਬੰਧ ਕਰੇ ,ਅਤੇ ਕਿਸਾਨਾਂ ਨੂੰ ਰਾਹਤ ਦੇਣ ਦਾ ਹੁਕਮ ਜਾਰੀ ਕੀਤਾ ਜਾਵੇ।ਕਿਉਂਕਿ ਆੜਤੀਏ ਅਤੇ ਮਜਦੂਰ ਪਿਛਲੇ ਦਿਨਾਂ ਤੋਂ ਮੰਡੀਆ ਦੀ ਸਾਫ ਸਫਾਈ ਕਰਕੇ ਫਸਲ ਦੀ ਉਡੀਕ ਕਰ ਰਹੇ ਸਨ । ਪਰ ਅਚਾਨਕ ਦਿੱਤੇ ਹੁਕਮ ਨੇ ਸਾਰਿਆਂ ਨੂੰ ਪਰੇਸ਼ਾਨੀ ਚ ਪਾ ਦਿੱਤਾ ਹੈ । ਜਿਸ ਦਾ ਬਹਾਨਾ ਖਰਾਬ ਮੌਸਮ ਕਿਹਾ ਗਿਆ ਹੈ ਜੋ ਕੁਦਰਤ ਦੇ ਵੱਸ ਹੈ । ਪਰ ਇਸ ਨਾਲ ਕਿਸਾਨਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਕਿਉਂਕਿ ਸਮੁੱਚੇ ਪੰਜਾਬ ਦਾ ਕਿਸਾਨ ਪਹਿਲਾਂ ਹੀ ਦਿੱਲੀ ਦੀਆ ਬਰੂਹਾਂ ਤੇ ਸ਼ੰਘਰਸ਼ ਲੜਦਾ 6 ਸੌ ਤੋ ਵੱਧ ਸ਼ਹੀਦੀਆਂ ਪ੍ਰਾਪਤ ਕਰ ਚੁੱਕਾ ਹੈ।ਜਿਸ ਨਾਲ ਕਿਸਾਨ ਭਾਈਚਾਰਾ ਫਿਰ ਸੜਕਾ ਤੇ ਉੱਤਰੇ ਗਾ ਜਿਸ ਨਾਲ ਪੰਜਾਬ ਦਾ ਸੁਖਾਵਾਂ ਮਹੌਲ ਖਰਾਬ ਹੋਏਗਾ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button