Breaking NewsD5 specialIndiaNewsPolitics

ਝਾਰਖੰਡ ਚੋਣਾਂ : JMM ਦਾ ਇਤਿਹਾਸਿਕ ਪ੍ਰਦਰਸ਼ਨ, ਜਿੱਤ ਦੇ ਹੀਰੋ ਬਣਕੇ ਉਭਰੇ ਹੇਮੰਤ ਸੋਰੇਨ

ਨਵੀਂ ਦਿੱਲੀ : ਝਾਰਖੰਡ ‘ਚ ਵੋਟਾਂ ਦੀ ਗਿਣਤੀ ਜਾਰੀ ਹੈ ਪਰ ਰੁਝਾਨਾਂ ਤੋਂ ਸਾਫ਼ ਹੋ ਗਿਆ ਹੈ ਕਿ ਜਨਤਾ ਨੇ ਕਾਂਗਰਸ ਗੰਠ-ਜੋੜ ‘ਤੇ ਭਰੋਸਾ ਜਤਾਇਆ ਹੈ। ਰਘੁਬਰ ਦਾਸ ਨੇ ਭਲੇ ਹੀ ਹੁਣ ਵੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਹੋਣ ਪਰ ਸੱਚ ਤਾਂ ਇਹ ਹੈ ਕਿ ਇਸ ਚੋਣ ‘ਚ ਜੇਕਰ ਕੋਈ ਬਣਕੇ ਉੱਭਰਿਆ ਹੈ ਤਾਂ ਉਹ ਹੈ ਹੇਮੰਤ ਸੋਰੇਨ ਅਤੇ ਉਨ੍ਹਾਂ ਦੀ ਪਾਰਟੀ ਝਾਰਖੰਡ ਮੁਕਤੀ ਮੋਰਚਾ ਨੇ ਵੱਡਾ ਮੋਰਚਾ ਮਾਰਿਆ ਹੈ।

ਰੁਝਾਨਾਂ ਦੀ ਗੱਲ ਕਰੀਏ ਤਾਂ ਇਲੈਕਸ਼ਨ ਕਮਿਸ਼ਨ ਮੁਤਾਬਕ 24 ਸੀਟਾਂ ‘ਤੇ ਜੇਐਮਐਮ ਨੇ ਬੜ੍ਹਤ ਬਣਾਈ ਹੋਈ ਹੈ। ਜਐਮਐਮ ਦੇ ਗੰਠ-ਜੋੜ ‘ਚ ਸਹਿਯੋਗੀ ਕਾਂਗਰਸ 13 ਸੀਟ ਅਤੇ ਆਰਜੇਡੀ ਪੰਜ ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਜੇਐਮਐਮ ਨੇ ਇਤਿਹਾਸਿਕ ਪ੍ਰਦਰਸ਼ਨ ਕੀਤਾ ਹੈ।

ਆਹ ਹੈ ਸਿੱਖ ਪ੍ਰਚਾਰਕਾਂ ਦਾ ਅਸਲੀ ਚਿਹਰਾ?,ਕਿਵੇਂ ਸਿੱਖ ਪੰਥ ‘ਚ ਖੜ੍ਹੇ ਹੁੰਦੇ ਨੇ ਵਿਵਾਦ?

ਇਸ ਤੋਂ ਪਹਿਲਾਂ ਸਾਲ 2014 ਦੀਆਂ ਵਿਧਾਨ ਸਭਾ ਚੋਣਾਂ ‘ਚ ਜੇਐਮਐਮ ਦੇ ਖਾਤੇ ਵਿੱਚ 19 ਸੀਟਾਂ ਆਈਆ ਸਨ। ਸਾਲ 2014 ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਬੀਜੇਪੀ ਨੂੰ 37, ਕਾਂਗਰਸ ਨੂੰ 6, ਜੇਵੀਐਮ ਨੂੰ 8, ਆਜਸੂ ਨੂੰ 5 ਅਤੇ ਹੋਰ ਦੇ ਖਾਤੇ ‘ਚ 6 ਸੀਟਾਂ ਆਈਆ ਸਨ।

ਇਸ ਚੋਣ ਵਿੱਚ ਜੇਐਮਐਮ ਵਲੋਂ ਸਭ ਤੋਂ ਵੱਡੇ ਚਿਹਰੇ ਦੇ ਰੂਪ ‘ਚ ਹੇਮੰਤ ਸੋਰੇਨ ਉਭਰੇ ਹਨ। 2014 ਦੀਆਂ ਵਿਧਾਨਸਭਾ ਚੋਣਾਂ ਵਿੱਚ ਹਮੰਤ ਸੋਰੇਨ ਨੂੰ ਝਟਕਾ ਲਗਾ ਸੀ ਪਰ ਹੇਮੰਤ ਸੋਰੇਨ ਬਰਹੇਟ ਤੋਂ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੇ। ਇਸ ਚੋਣ ‘ਚ ਜੇਵੀਐਮ ਅਤੇ ਬੀਜੇਪੀ ਤੋਂ ਵੱਖ ਹੋਈ ਆਜਸੂ ਝਾਰਖੰਡ ਮੁਕਤੀ ਮੋਰਚਾ ਵੱਡੀ ਚੁਣੋਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button