Breaking NewsD5 specialIndiaNewsPoliticsPunjabUncategorized

ਝਟਕੇ ‘ਤੇ ਝਟਕਾ ਦੇਣ ਵਾਲੇ ਟਕਸਾਲੀਆਂ ਨੂੰ Sukhbir Badal ਦਾ ਵੱਡਾ ਆਫ਼ਰ

ਬਟਾਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਟਾਲਾ ਦੇ ਨਜ਼ਦੀਕੀ ਪਿੰਡ ਮਲਕਪੁਰ ‘ਚ ਸੰਤ ਬਾਬਾ ਸੰਪੂਰਨ ਸਿੰਘ ਜੀ ਦੇ ਬਰਸੀ ਸਮਾਗਮ ‘ਚ ਸ਼ਾਮਿਲ ਹੋਣ ਪਹੁੰਚੇ। ਉਥੇ ਹੀ ਅੰਮ੍ਰਿਤਸਰ ਰੈਲੀ ਨੂੰ ਸੰਬੋਧਨ ਕਰਕੇ ਗੁਰਦਾਸਪੁਰ ‘ਚ ਧਾਰਮਿਕ ਸਮਾਗਮ ‘ਚ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਰ ਸਾਲ ਇਸ ਸਮਾਗਮ ‘ਚ ਉਹ ਸ਼ਾਮਿਲ ਹੁੰਦੇ ਹੈ। ਜਿਸਦੇ ਚਲਦਿਆਂ ਇਸ ਵਾਰ ਵੀ ਬਾਬਾ ਜੀ ਦੀ ਬਰਸੀ ਸਮਗਮਾਂ ‘ਚ ਸ਼ਿਰਕਤ ਕੀਤੀ ਹੈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੰਮ੍ਰਿਤਸਰ ਰੈਲੀ ਦੇ ਦੌਰਾਨ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੌਨੀ ਅਜਨਾਲਾ ਟਕਸਾਲੀ ਅਕਾਲੀ ਦਲ ਨੂੰ ਛੱਡ ਕੇ ਵਾਪਸ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਗਏ ਹਨ।

ਝਟਕੇ ‘ਤੇ ਝਟਕਾ ਦੇਣ ਵਾਲੇ ਟਕਸਾਲੀਆਂ ਨੂੰ Sukhbir Badal ਦਾ ਵੱਡਾ ਆਫ਼ਰ

ਉਥੇ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਬਾਕੀ ਟਕਸਾਲੀ ਵੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਸਹਿਮਤ ਹਨ ਅਤੇ ਪਾਰਟੀ ਦੇ ਅਸੂਲਾਂ ਅਤੇ ਵਿਚਾਰ ਧਾਰਾਵਾਂ ਨੂੰ ਮੰਨਦੇ ਹਨ ਤਾਂ ਉਨ੍ਹਾਂ ਦੇ ਲਈ ਵੀ ਸ਼੍ਰੋਮਣੀ ਅਕਾਲੀ ਦਲ ਦੇ ਰਸਤੇ ਖੁੱਲ੍ਹੇ ਹਨ। ਉਥੇ ਹੀ ਦਿੱਲੀ ਚੋਣਾਂ ਦੇ ਨਤੀਜ਼ਿਆਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰ ਰਾਜ ਦੇ ਆਪਣੇ ਸਮੀਕਰਨ ਹੁੰਦੇ ਹਨ ਪਰ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੀਆਂ ਚੋਣਾਂ ‘ਚ 117 ਸੀਟਾਂ ‘ਚੋਂ 111 ਸੀਟਾਂ ਜਿੱਤ ਕੇ ਇਤਿਹਾਸ ਰਚੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button