PunjabTop News

ਜੱਗੂ ਭਗਵਾਨਪੁਰੀਆ ਦੀ ਮਾਤਾ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਡਰਾਈਵਰ ਦੀ ਵੀ ਹੋਈ ਮੌਤ

ਬਟਾਲਾ ਦੇ ਕਾਦੀਆ ਦੀ ਚੁੰਗੀ ਤੇ ਗੋਲੀ ਚੱਲਣ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ  ਹਰਜੀਤ ਕੌਰ ਵਾਸੀ ਭਗਵਾਨਪੁਰ  ਦੀ ਗੋਲਿਆਂ ਲੱਗਣ ਨਾਲ ਮੌਤ ਹੋ ਗਈ . ਮਿਲੀ ਜਾਣਕਾਰੀ ਅਨੁਸਾਰ ਸਕੋਰਪੀਓ ਦੇ ਵਿੱਚ ਕਰਨਵੀਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਭਿਖੋਵਾਲ ਥਾਣਾ ਘੁੰਮਣ ਕਲਾਂ ਵੀ ਮੌਕੇ ਟ ਮਾਰਿਆ ਗਿਆ । ਕਰਨਵੀਰ ਸਿੰਘ ਗੱਡੀ ਚਲਾ ਰਿਹਾ ਸੀ ।ਗੋਲੀ ਲੱਗਣ ਦੇ ਕਾਰਨ ਤੇ ਜੱਗੂ ਭਗਵਾਨਪੁਰੀਆ ਦੀ ਮਾਤਾ ਨੂੰ ਗੰਭੀਰ ਰੂਪ ਵਿੱਚ ਜਖਮੀ ਹੋਣ ਕਾਰਨ ਬਟਾਲਾ ਤੋਂ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਪਰ ਰਸਤੇ ਵਿੱਚ ਹੀ ਉਸਦੀ ਵੀ ਮੌਤ ਹੋ ਗਈ ਮੌਕੇ ਤੇ ਪਹੁੰਚੇ ਪੁਲਿਸ ਦੇ ਡੀਐਸਪੀ ਸਿਟੀ ਨੇ ਇਹ ਤੇ ਦੱਸਿਆ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦੂਸਰੀ ਔਰਤ ਗੰਭੀਰ ਜ਼ਖਮੀ ਹੈ ਜਿਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਪਰ ਪੁਲਿਸ ਦੇ ਡੀਐਸਪੀ ਨੇ ਇਹ ਪੁਸ਼ਟੀ ਨਹੀਂ ਕੀਤੀ ਕਿ ਇਹ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਹੈ ਦੂਸਰੇ ਪਾਸੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੱਕ ਨੌਜਵਾਨ ਆਇਆ ਸੀ ਜਿਸ ਨੂੰ ਗੋਲੀਆਂ ਲੱਗੀਆਂ ਸੀ ਜੋ ਮ੍ਰਿਤਕ ਸਿਵਲ ਹਸਪਤਾਲ ਵਿੱਚ ਆਇਆ ਸੀ ਨਾਲ ਹੀ ਇੱਕ ਔਰਤ ਸਰਕਾਰੀ ਹਸਪਤਾਲ ਪਹੁੰਚੀ ਜੋ ਗੰਭੀਰ ਰੂਪ ਵਿੱਚ ਜਖਮੀ ਸੀ। ਜਿਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button